Home /News /national /

No PUC - No Fuel: 25 ਅਕਤੂਬਰ ਤੋਂ ਬਿਨਾਂ PUC ਸਰਟੀਫਿਕੇਟ ਦੇ ਨਹੀਂ ਮਿਲੂਗਾ ਪੈਟਰੋਲ ਅਤੇ ਡੀਜ਼ਲ

No PUC - No Fuel: 25 ਅਕਤੂਬਰ ਤੋਂ ਬਿਨਾਂ PUC ਸਰਟੀਫਿਕੇਟ ਦੇ ਨਹੀਂ ਮਿਲੂਗਾ ਪੈਟਰੋਲ ਅਤੇ ਡੀਜ਼ਲ

 25 ਅਕਤੂਬਰ ਤੋਂ ਬਿਨਾਂ PUC ਸਰਟੀਫਿਕੇਟ ਦੇ ਨਹੀਂ ਮਿਲੂਗਾ ਪੈਟਰੋਲ ਅਤੇ ਡੀਜ਼ਲ (ਸੰਕੇਤਿਕ ਤਸਵੀਰ)

25 ਅਕਤੂਬਰ ਤੋਂ ਬਿਨਾਂ PUC ਸਰਟੀਫਿਕੇਟ ਦੇ ਨਹੀਂ ਮਿਲੂਗਾ ਪੈਟਰੋਲ ਅਤੇ ਡੀਜ਼ਲ (ਸੰਕੇਤਿਕ ਤਸਵੀਰ)

No PUC - No Fuel: ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪਾਂ 'ਤੇ 25 ਅਕਤੂਬਰ ਤੋਂ ਪੀਯੂਸੀ (ਪ੍ਰਦੂਸ਼ਣ ਕੰਟਰੋਲ ਟੈਸਟ) ਸਰਟੀਫਿਕੇਟ ਦੇ ਬਿਨਾਂ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਹੋਵੇਗਾ।

  • Share this:

    ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਪੈਟਰੋਲ ਪੰਪਾਂ 'ਤੇ 25 ਅਕਤੂਬਰ ਤੋਂ ਪੀਯੂਸੀ (ਪ੍ਰਦੂਸ਼ਣ ਕੰਟਰੋਲ ਟੈਸਟ) ਸਰਟੀਫਿਕੇਟ ਦੇ ਬਿਨਾਂ ਪੈਟਰੋਲ ਅਤੇ ਡੀਜ਼ਲ ਉਪਲਬਧ ਨਹੀਂ ਹੋਵੇਗਾ। ਇਸ ਸਬੰਧੀ 29 ਸਤੰਬਰ ਨੂੰ ਵਾਤਾਵਰਣ, ਟਰਾਂਸਪੋਰਟ ਅਤੇ ਟਰੈਫਿਕ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਸੱਦੀ ਗਈ ਸੀ, ਜਿਸ ਵਿੱਚ 25 ਅਕਤੂਬਰ ਤੋਂ ਇਸ ਸਕੀਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

    ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਦਿੱਲੀ 'ਚ ਪ੍ਰਦੂਸ਼ਣ ਦੇ ਪੱਧਰ ਨੂੰ ਵਧਾਉਣ 'ਚ ਵਾਹਨਾਂ ਤੋਂ ਨਿਕਲਦਾ ਧੂੰਆਂ ਵੱਡਾ ਯੋਗਦਾਨ ਹੈ। ਇਸ ਨੂੰ ਘਟਾਉਣਾ ਜ਼ਰੂਰੀ ਹੈ, ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ 25 ਅਕਤੂਬਰ ਤੋਂ ਪੈਟਰੋਲ ਪੰਪਾਂ 'ਤੇ ਵਾਹਨ ਦੇ ਪੀਯੂਸੀ ਸਰਟੀਫਿਕੇਟ ਤੋਂ ਬਿਨਾਂ ਪੈਟਰੋਲ, ਡੀਜ਼ਲ ਨਹੀਂ ਦਿੱਤਾ ਜਾਵੇਗਾ, ਉਦੋਂ ਤੱਕ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਯੋਜਨਾ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ।


    ਦਿੱਲੀ ਦੇ ਟਰਾਂਸਪੋਰਟ ਵਿਭਾਗ ਦੇ ਅਨੁਸਾਰ, ਜੁਲਾਈ 2022 ਤੱਕ, 13 ਲੱਖ ਦੋਪਹੀਆ ਵਾਹਨਾਂ ਅਤੇ ਤਿੰਨ ਲੱਖ ਕਾਰਾਂ ਸਮੇਤ 17 ਲੱਖ ਤੋਂ ਵੱਧ ਵਾਹਨ, ਜਾਇਜ਼ ਪੀਯੂਸੀ ਸਰਟੀਫਿਕੇਟਾਂ ਤੋਂ ਬਿਨਾਂ ਚੱਲ ਰਹੇ ਸਨ। ਜੇਕਰ ਕਿਸੇ ਡਰਾਈਵਰ ਕੋਲ ਜਾਇਜ਼ PUC ਸਰਟੀਫਿਕੇਟ ਨਹੀਂ ਪਾਇਆ ਜਾਂਦਾ ਹੈ, ਤਾਂ ਉਸ ਨੂੰ ਮੋਟਰ ਵਹੀਕਲ ਐਕਟ ਦੇ ਅਨੁਸਾਰ ਛੇ ਮਹੀਨੇ ਦੀ ਕੈਦ ਜਾਂ 10,000 ਰੁਪਏ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।

    Published by:Ashish Sharma
    First published:

    Tags: Air pollution, Delhi Pollution, Petrol and diesel, Petrol Pump, Pollution