ਸ਼ਨੀਵਾਰ ਨੂੰ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬ੍ਰੈਂਟ ਕਰੂਡ 1.47 ਡਾਲਰ (1.71%) ਵਧ ਕੇ 87.63 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ ਹੈ। ਇਸੇ ਸਮੇਂ ਡਬਲਯੂਟੀਆਈ $ 0.98 (0.59%) ਦੀ ਛਾਲ ਮਾਰ ਕੇ $81.31 ਪ੍ਰਤੀ ਬੈਰਲ 'ਤੇ ਵਿਕ ਰਿਹਾ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਸੋਧੀਆਂ ਕੀਮਤਾਂ ਜਾਰੀ ਕਰਦੀਆਂ ਹਨ।
ਪੰਜਾਬ 'ਚ ਪੈਟਰੋਲ ਦੀ ਕੀਮਤ 54 ਪੈਸੇ ਦੇ ਵਾਧੇ ਨਾਲ 96.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 'ਚ 25 ਪੈਸੇ ਦੀ ਕਮੀ ਆਈ ਹੈ। ਰਾਜਸਥਾਨ 'ਚ ਪੈਟਰੋਲ 42 ਪੈਸੇ ਮਹਿੰਗਾ ਹੋ ਕੇ 108.62 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇੱਥੇ ਡੀਜ਼ਲ 12 ਪੈਸੇ ਵਧ ਕੇ 93.47 ਰੁਪਏ 'ਤੇ ਪਹੁੰਚ ਗਿਆ ਹੈ।
ਮਹਾਰਾਸ਼ਟਰ 'ਚ ਪੈਟਰੋਲ 32 ਪੈਸੇ ਦੇ ਵਾਧੇ ਨਾਲ 106.53 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਇੱਥੇ ਡੀਜ਼ਲ ਦੀ ਕੀਮਤ 24 ਪੈਸੇ ਵਧ ਕੇ 92.73 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਕੇਰਲ ਅਤੇ ਤਾਮਿਲਨਾਡੂ ਸਮੇਤ ਕੁਝ ਹੋਰ ਰਾਜਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ ਹੋਇਆ ਹੈ।
- ਦਿੱਲੀ 'ਚ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
- ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
- ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
- ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਇਨ੍ਹਾਂ ਸ਼ਹਿਰਾਂ ਵਿੱਚ ਵੀ ਨਵੇਂ ਰੇਟ ਜਾਰੀ ਹਨ
ਨੋਇਡਾ 'ਚ ਪੈਟਰੋਲ 97 ਰੁਪਏ ਤੇ ਡੀਜ਼ਲ 90.14 ਰੁਪਏ ਪ੍ਰਤੀ ਲੀਟਰ
ਗਾਜ਼ੀਆਬਾਦ ਵਿਚ 96.58 ਰੁਪਏ ਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ
ਲਖਨਊ 'ਚ ਪੈਟਰੋਲ 96.44 ਰੁਪਏ ਤੇ ਡੀਜ਼ਲ 89.64 ਰੁਪਏ ਪ੍ਰਤੀ ਲੀਟਰ
ਪਟਨਾ 'ਚ ਪੈਟਰੋਲ 107.80 ਰੁਪਏ ਅਤੇ ਡੀਜ਼ਲ 94.56 ਰੁਪਏ ਪ੍ਰਤੀ ਲੀਟਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Petrol, Petrol and diesel, Petrol Price, Petrol Price Today, Petrol Price Today In Punjab, Petrol Pump