• Home
  • »
  • News
  • »
  • national
  • »
  • PETROL DIESEL PRICE IN INDIA PETROL RATE HIKED BY 25 PAISE DIESEL BY 21 PAISE IN DELHI TODAY

ਪੈਟਰੋਲ-ਡੀਜ਼ਲ ਨੇ ਆਮ ਆਦਮੀ ਨੂੰ ਫਿਕਰਾਂ ਵਿਚ ਪਾਇਆ! ਲਗਾਤਾਰ 21ਵੇਂ ਦਿਨ ਵਧੀਆਂ ਕੀਮਤਾਂ

ਪੈਟਰੋਲ-ਡੀਜ਼ਲ ਨੇ ਆਮ ਆਦਮੀ ਨੂੰ ਫਿਕਰਾਂ ਵਿਚ ਪਾਇਆ! ਲਗਾਤਾਰ 21ਵੇਂ ਦਿਨ ਵਧੀਆਂ ਕੀਮਤਾਂ

ਪੈਟਰੋਲ-ਡੀਜ਼ਲ ਨੇ ਆਮ ਆਦਮੀ ਨੂੰ ਫਿਕਰਾਂ ਵਿਚ ਪਾਇਆ! ਲਗਾਤਾਰ 21ਵੇਂ ਦਿਨ ਵਧੀਆਂ ਕੀਮਤਾਂ

  • Share this:
    ਕੋਰੋਨਾ ਸੰਕਟ (ਕੋਵਿਡ 19) ਦੇ ਵਿਚਕਾਰ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਮ ਆਦਮੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸਰਕਾਰੀ ਤੇਲ ਮਾਰਕੀਟਿੰਗ ਕੰਪਨੀ ਆਈਓਸੀ ਨੇ ਅੱਜ ਲਗਾਤਾਰ 21ਵੇਂ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ।

    ਅੱਜ ਸ਼ਨਿਚਰਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 21 ਪੈਸੇ ਪ੍ਰਤੀ ਲਿਟਰ ਵਾਧੇ ਤੋਂ ਬਾਅਦ ਤਿੰਨ ਹਫ਼ਤਿਆਂ ਵਿਚ ਹੁਣ ਤਕ ਇਨ੍ਹਾਂ ਦੀਆਂ ਕੀਮਤਾਂ ਕ੍ਰਮਵਾਰ 9.12 ਰੁਪਏ ਅਤੇ 11.01 ਰੁਪਏ ਵੱਧ ਚੁੱਕੀਆਂ ਹਨ। ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਦੀ ਕੀਮਤ ਨੋਟੀਫਿਕੇਸ਼ਨ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.13 ਰੁਪਏ ਪ੍ਰਤੀ ਲਿਟਰ ਤੋਂ ਵੱਧ ਕੇ 80.38 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 80.19 ਰੁਪਏ ਤੋਂ ਵਧ ਕੇ 80.14 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

    ਮੁੰਬਈ 'ਚ ਪੈਟਰੋਲ ਦੀ ਕੀਮਤ 86.91 ਰੁਪਏ ਤੋਂ ਵਧ ਕੇ 87.14 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ 78.51 ਰੁਪਏ ਤੋਂ ਵਧ ਕੇ 78.71 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 21ਵੇਂ ਦਿਨ ਵਾਧਾ ਹੋਇਆ ਹੈ, ਉਥੇ ਹੀ ਪਿਛਲੇ ਤਿੰਨ ਹਫਤਿਆਂ ਵਿਚ 20ਵੀਂ ਵਾਰ ਪੈਟਰੋਲ ਦੀ ਕੀਮਤ ਵਿਚ ਵਾਧਾ ਹੋਇਆ ਹੈ।
    First published: