Home /News /national /

ਅੱਜ ਮੁੜ ਵਧੀਆਂ ਕੀਮਤਾਂ, ਅਕਤੂਬਰ 'ਚ ਪੈਟਰੋਲ 7.45 ਤੇ ਡੀਜ਼ਲ 7.90 ਰੁਪਏ ਮਹਿੰਗਾ ਹੋਇਆ

ਅੱਜ ਮੁੜ ਵਧੀਆਂ ਕੀਮਤਾਂ, ਅਕਤੂਬਰ 'ਚ ਪੈਟਰੋਲ 7.45 ਤੇ ਡੀਜ਼ਲ 7.90 ਰੁਪਏ ਮਹਿੰਗਾ ਹੋਇਆ

ਅੱਜ ਮੁੜ ਵਧੀਆਂ ਕੀਮਤਾਂ, ਅਕਤੂਬਰ 'ਚ ਪੈਟਰੋਲ 7.45 ਤੇ ਡੀਜ਼ਲ 7.90 ਰੁਪਏ ਮਹਿੰਗਾ ਹੋਇਆ

ਅੱਜ ਮੁੜ ਵਧੀਆਂ ਕੀਮਤਾਂ, ਅਕਤੂਬਰ 'ਚ ਪੈਟਰੋਲ 7.45 ਤੇ ਡੀਜ਼ਲ 7.90 ਰੁਪਏ ਮਹਿੰਗਾ ਹੋਇਆ

  • Share this:

Petrol- Diesel price today: ਸਰਕਾਰੀ ਤੇਲ ਕੰਪਨੀਆਂ ਨੇ ਐਤਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਅੱਜ ਮਹੀਨੇ ਦੇ ਆਖਰੀ ਦਿਨ 31 ਅਕਤੂਬਰ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ ਵਿੱਚ 35 ਪੈਸੇ ਦਾ ਵਾਧਾ ਹੋਇਆ ਹੈ।

ਐਤਵਾਰ ਨੂੰ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 35 ਪੈਸੇ ਵਧ ਕੇ 109.34 ਰੁਪਏ ਪ੍ਰਤੀ ਲੀਟਰ ਹੋ ਗਈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 35 ਪੈਸੇ ਵਧ ਕੇ 98.07 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਦੇਸ਼ ਦੇ ਕਈ ਸ਼ਹਿਰਾਂ 'ਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ।

ਅਕਤੂਬਰ 'ਚ ਪੈਟਰੋਲ 7.45 ਰੁਪਏ ਮਹਿੰਗਾ ਹੋਇਆ

ਅਕਤੂਬਰ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 25 ਦਿਨ ਵਾਧਾ ਹੋਇਆ ਹੈ। ਪ੍ਰਤੀ ਦਿਨ 30 ਅਤੇ 35 ਪੈਸੇ ਵਧ ਕੇ ਇਸ ਮਹੀਨੇ ਪੈਟਰੋਲ 7.45 ਰੁਪਏ ਮਹਿੰਗਾ ਹੋ ਗਿਆ, ਜਦੋਂ ਕਿ ਡੀਜ਼ਲ 7.90 ਰੁਪਏ ਮਹਿੰਗਾ ਹੋਇਆ।

1 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 101.89 ਰੁਪਏ ਪ੍ਰਤੀ ਲੀਟਰ ਸੀ ਜਦਕਿ ਡੀਜ਼ਲ ਦੀ ਕੀਮਤ 90.17 ਰੁਪਏ ਪ੍ਰਤੀ ਲੀਟਰ ਚੱਲ ਰਹੀ ਸੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਦੇਸ਼ 'ਚ ਤੇਲ ਦੀਆਂ ਕੀਮਤਾਂ 'ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਬਾਜ਼ਾਰ ਮਾਹਰਾਂ ਦਾ ਅਨੁਮਾਨ ਹੈ ਕਿ ਕੱਚਾ ਤੇਲ ਇਸ ਸਮੇਂ ਹੋਰ ਮਹਿੰਗਾ ਹੋ ਸਕਦਾ ਹੈ।

ਚਾਰ ਮਹਾਨਗਰਾਂ ਵਿੱਚ ਪੈਟਰੋਲ ਡੀਜ਼ਲ ਦੀ ਕੀਮਤ

>> ਦਿੱਲੀ- ਪੈਟਰੋਲ 109.34 ਰੁਪਏ ਅਤੇ ਡੀਜ਼ਲ 99.07 ਰੁਪਏ ਪ੍ਰਤੀ ਲੀਟਰ

>> ਮੁੰਬਈ- ਪੈਟਰੋਲ 115.15 ਰੁਪਏ ਅਤੇ ਡੀਜ਼ਲ 106.23 ਰੁਪਏ ਪ੍ਰਤੀ ਲੀਟਰ

>> ਚੇਨਈ- ਪੈਟਰੋਲ 106.04 ਰੁਪਏ ਅਤੇ ਡੀਜ਼ਲ 102.25 ਰੁਪਏ ਪ੍ਰਤੀ ਲੀਟਰ

>> ਕੋਲਕਾਤਾ- ਪੈਟਰੋਲ 109.79 ਰੁਪਏ ਅਤੇ ਡੀਜ਼ਲ 101.19 ਰੁਪਏ ਪ੍ਰਤੀ ਲੀਟਰ

Published by:Gurwinder Singh
First published:

Tags: Petrol, Petrol and diesel, Petrol Pump