Petrol Price Today: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ, ਜਾਣੋ ਨਵੇਂ ਰੇਟ...

News18 Punjabi | News18 Punjab
Updated: May 15, 2021, 8:35 AM IST
share image
Petrol Price Today: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ, ਜਾਣੋ ਨਵੇਂ ਰੇਟ...
Petrol Price Today: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚੀਆਂ, ਜਾਣੋ ਨਵੇਂ ਰੇਟ...

  • Share this:
  • Facebook share img
  • Twitter share img
  • Linkedin share img
ਇਸ ਸਮੇਂ ਦੇਸ਼ ਭਰ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ (Petrol-Diesel Rate Today) ਰਿਕਾਰਡ ਪੱਧਰ ਉੇਤੇ ਪਹੁੰਚ ਗਈਆਂ ਹਨ। ਪੈਟਰੋਲ ਕਈ ਸ਼ਹਿਰਾਂ ਵਿਚ 100 ਰੁਪਏ ਪ੍ਰਤੀ ਲੀਟਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਫਿਲਹਾਲ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਡੀਜ਼ਲ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।

ਕੱਲ੍ਹ ਪੈਟਰੋਲ ਦੀ ਕੀਮਤ ਵਿਚ 29 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 34 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ। ਮੁੰਬਈ 'ਚ ਪੈਟਰੋਲ 98.61 ਰੁਪਏ ਅਤੇ ਡੀਜ਼ਲ 90.11 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਦੱਸ ਦਈਏ ਕਿ ਪਿਛਲੇ ਇੱਕ ਹਫਤੇ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਦੋਵਾਂ ਈਂਧਣਾਂ ਦੀਆਂ ਕੀਮਤਾਂ ਸਰਬੋਤਮ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ।
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ 6 ਵਜੇ ਬਦਲਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਦਿਨ ਬਦਲਦੀਆਂ ਹਨ।

ਜਾਣੋ ਅੱਜ ਤੁਹਾਡੇ ਸ਼ਹਿਰ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ...

>> ਦਿੱਲੀ ਵਿਚ ਪੈਟਰੋਲ 92.34 ਰੁਪਏ ਅਤੇ ਡੀਜ਼ਲ 82.95 ਰੁਪਏ ਪ੍ਰਤੀ ਲੀਟਰ

>> ਮੁੰਬਈ 'ਚ ਪੈਟਰੋਲ 98.61 ਰੁਪਏ ਅਤੇ ਡੀਜ਼ਲ 90.11 ਰੁਪਏ ਪ੍ਰਤੀ ਲੀਟਰ

>> ਚੇਨਈ ਵਿਚ ਪੈਟਰੋਲ 94.09 ਰੁਪਏ ਅਤੇ ਡੀਜ਼ਲ 87.81 ਰੁਪਏ ਪ੍ਰਤੀ ਲੀਟਰ

>> ਕੋਲਕਾਤਾ ਵਿੱਚ ਪੈਟਰੋਲ 92.44 ਰੁਪਏ ਅਤੇ ਡੀਜ਼ਲ 85.79 ਰੁਪਏ ਪ੍ਰਤੀ ਲੀਟਰ

>> ਸ਼੍ਰੀਗੰਗਾਨਗਰ ਵਿਚ ਪੈਟਰੋਲ 103.27 ਰੁਪਏ ਅਤੇ ਡੀਜ਼ਲ 95.70 ਰੁਪਏ ਪ੍ਰਤੀ ਲੀਟਰ

>> ਅਨੂਪਪੁਰ ਵਿਚ ਪੈਟਰੋਲ 102.96 ਰੁਪਏ ਅਤੇ ਡੀਜ਼ਲ 93.69 ਰੁਪਏ ਪ੍ਰਤੀ ਲੀਟਰ

>> ਰੀਵਾ 'ਚ ਪੈਟਰੋਲ 102.60 ਰੁਪਏ ਅਤੇ ਡੀਜ਼ਲ 93.36 ਰੁਪਏ ਪ੍ਰਤੀ ਲੀਟਰ

>> ਇੰਦੌਰ ਵਿੱਚ ਪੈਟਰੋਲ 100.46 ਰੁਪਏ ਅਤੇ ਡੀਜ਼ਲ 91.40 ਰੁਪਏ ਪ੍ਰਤੀ ਲੀਟਰ

>> ਭੋਪਾਲ ਵਿੱਚ ਪੈਟਰੋਲ 100.38 ਰੁਪਏ ਅਤੇ ਡੀਜ਼ਲ 91.31 ਰੁਪਏ ਪ੍ਰਤੀ ਲੀਟਰ
Published by: Gurwinder Singh
First published: May 15, 2021, 8:32 AM IST
ਹੋਰ ਪੜ੍ਹੋ
ਅਗਲੀ ਖ਼ਬਰ