Petrol-Diesel Price Today on 4 July 2021: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਈਂਧਨ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਸਮੇਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਕ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ।
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੇ 1 ਲੀਟਰ ਦੀ ਕੀਮਤ 99.51 ਰੁਪਏ ਅਤੇ ਡੀਜ਼ਲ ਦੀ ਕੀਮਤ 89.36 ਰੁਪਏ ਪ੍ਰਤੀ ਲੀਟਰ ਹੈ। ਦੱਸ ਦਈਏ ਕਿ ਦੇਸ਼ ਦੇ 11 ਰਾਜਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ।
ਮੱਧ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਡੀਜ਼ਲ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਿਆ ਹੈ। ਸਿੱਕਮ ਵਿਚ ਪੈਟਰੋਲ ਵੀ ਐਤਵਾਰ ਨੂੰ 100 ਰੁਪਏ ਪ੍ਰਤੀ ਲਿਟਰ ਨੂੰ ਟੱਪ ਗਿਆ।
ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਦੀ ਕੀਮਤ ਦੇ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ਦੀ ਕੀਮਤ ਵਿੱਚ 35 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 18 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦੋ ਮਹੀਨਿਆਂ ਦੌਰਾਨ ਪੈਟਰੋਲ ਦੀਆਂ ਕੀਮਤਾਂ ਵਿਚ ਇਹ 34ਵਾਂ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 33ਵਾਂ ਵਾਧਾ ਹੈ।
ਕੌਮੀ ਰਾਜਧਾਨੀ ਵਿੱਚ ਪੈਟਰੋਲ 99.51 ਰੁਪਏ ਤੇ ਡੀਜ਼ਲ 89.36 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੈਟਰੋਲ 95.70 ਰੁਪਏ ਤੇ ਡੀਜ਼ਲ 89.00 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।
>> ਦਿੱਲੀ - ਪੈਟਰੋਲ 99.51 ਰੁਪਏ ਅਤੇ ਡੀਜ਼ਲ 89.36 ਰੁਪਏ ਪ੍ਰਤੀ ਲੀਟਰ
>> ਮੁੰਬਈ - ਪੈਟਰੋਲ 105.58 ਰੁਪਏ ਅਤੇ ਡੀਜ਼ਲ 96.91 ਰੁਪਏ ਪ੍ਰਤੀ ਲੀਟਰ
>> ਚੇਨਈ - ਪੈਟਰੋਲ 100.44 ਰੁਪਏ ਅਤੇ ਡੀਜ਼ਲ 93.91 ਰੁਪਏ ਪ੍ਰਤੀ ਲੀਟਰ
>> ਕੋਲਕਾਤਾ- ਪੈਟਰੋਲ 99.45 ਰੁਪਏ ਅਤੇ ਡੀਜ਼ਲ 92.27 ਰੁਪਏ ਪ੍ਰਤੀ ਲੀਟਰ
>> ਜੈਪੁਰ - ਪੈਟਰੋਲ 106.27 ਰੁਪਏ ਅਤੇ ਡੀਜ਼ਲ 98.47 ਰੁਪਏ ਪ੍ਰਤੀ ਲੀਟਰ
>> ਲਖਨਊ - ਪੈਟਰੋਲ 96.65 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ
>> ਪਟਨਾ- ਪੈਟਰੋਲ 101.62 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ
>> ਨੋਇਡਾ- ਪੈਟਰੋਲ 96.76 ਰੁਪਏ ਅਤੇ ਡੀਜ਼ਲ 89.83 ਰੁਪਏ ਪ੍ਰਤੀ ਲੀਟਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diesel Price, Petrol, Petrol and diesel