ਸਰਕਾਰੀ ਤੇਲ ਕੰਪਨੀਆਂ (IOC, HPCL ਅਤੇ BPCL) ਨੇ ਸ਼ਨੀਵਾਰ ਨੂੰ ਵੀ ਪੈਟਰੋਲ ਡੀਜ਼ਲ ਦੀ ਕੀਮਤ (Petrol Price Today) ਵਿਚ ਵਾਧਾ ਕੀਤਾ ਹੈ। ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ 35 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।
ਪੈਟਰੋਲ ਦੀ ਕੀਮਤ 'ਚ ਲਗਾਤਾਰ ਵਾਧੇ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਹ 108.99 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਡੀਜ਼ਲ 35 ਪੈਸੇ ਪ੍ਰਤੀ ਲੀਟਰ ਵਧਿਆ ਹੈ।
ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ ਇੱਕ ਲੀਟਰ ਡੀਜ਼ਲ ਦੀ ਕੀਮਤ 97.72 ਰੁਪਏ ਹੋ ਗਈ ਹੈ। ਦੱਸ ਦਈਏ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਵਿਕ ਰਿਹਾ ਹੈ।
ਰਾਜਸਥਾਨ ਦੇ ਸ਼੍ਰੀ ਗੰਗਾਨਗਰ 'ਚ ਅੱਜ ਪੈਟਰੋਲ 121.25 ਰੁਪਏ ਅਤੇ ਡੀਜ਼ਲ 112.15 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਦੇ ਲਗਭਗ ਸਾਰੇ ਜ਼ਿਲਿਆਂ 'ਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਹੈ।
ਚਾਰ ਮਹਾਨਗਰਾਂ ਵਿਚ ਕੀਮਤਾਂ (Petrol Diesel Price on 30 October 2021)
>> ਦਿੱਲੀ- ਪੈਟਰੋਲ 108.99 ਰੁਪਏ ਅਤੇ ਡੀਜ਼ਲ 97.72 ਰੁਪਏ ਪ੍ਰਤੀ ਲੀਟਰ
>> ਮੁੰਬਈ- ਪੈਟਰੋਲ 114.81 ਰੁਪਏ ਅਤੇ ਡੀਜ਼ਲ 105.86 ਰੁਪਏ ਪ੍ਰਤੀ ਲੀਟਰ
>> ਚੇਨਈ- ਪੈਟਰੋਲ 105.74 ਰੁਪਏ ਅਤੇ ਡੀਜ਼ਲ 101.92 ਰੁਪਏ ਪ੍ਰਤੀ ਲੀਟਰ
>> ਕੋਲਕਾਤਾ- ਪੈਟਰੋਲ 109.46 ਰੁਪਏ ਅਤੇ ਡੀਜ਼ਲ 100.84 ਰੁਪਏ ਪ੍ਰਤੀ ਲੀਟਰ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Petrol, Petrol and diesel, Petrol Pump