• Home
  • »
  • News
  • »
  • national
  • »
  • PETROL DIESEL PRICES INCREASE HIKE FOR SEVENTH DAY KNOW LATEST PRICES AS

Petrol-Diesel Price: ਲਗਾਤਾਰ 7ਵੇਂ ਦਿਨ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਹੁਣ ਟੈਂਕੀ ਫੁੱਲ ਕਰਾਉਣ 'ਚ ਕਿੰਨਾ ਖਰਚ ਆਵੇਗਾ?

  • Share this:
    ਨਵੀਂ ਦਿੱਲੀ. ਸਰਕਾਰੀ ਤੇਲ ਕੰਪਨੀਆਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਮਵਾਰ ਨੂੰ ਵੀ ਲਗਾਤਾਰ ਸੱਤਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਨਵੀਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ। ਤੇਲ ਦੀਆਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਹੋਣ ਕਾਰਨ ਵੱਖ-ਵੱਖ ਮਹਾਂਨਗਰਾਂ ਵਿੱਚ ਅੱਜ ਡੀਜ਼ਲ  23-26 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 28-30 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

    ਰਾਜਧਾਨੀ ਦਿੱਲੀ ਵਿੱਚ ਸੋਮਵਾਰ ਦੇ ਵਾਧੇ ਤੋਂ ਬਾਅਦ ਇੱਕ ਲੀਟਰ ਪੈਟਰੋਲ ਦੀ ਕੀਮਤ 88.99 ਰੁਪਏ ਹੋ ਗਈ ਹੈ, ਜਦਕਿ ਐਤਵਾਰ ਨੂੰ ਇਹ 88.73 ਰੁਪਏ ਸੀ। ਇਸੇ ਤਰ੍ਹਾਂ ਡੀਜ਼ਲ ਵੀ ਇੱਥੇ 29 ਪੈਸੇ ਮਹਿੰਗਾ ਹੋ ਕੇ 79.35 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿਛਲੇ 7 ਦਿਨਾਂ ਵਿੱਚ ਇੱਥੇ, ਪੈਟਰੋਲ ਦੀ ਕੀਮਤ 2.06 ਰੁਪਏ ਪ੍ਰਤੀ ਲੀਟਰ ਤੱਕ ਵਧੀ ਹੈ ਅਤੇ ਡੀਜ਼ਲ ਦੀ ਕੀਮਤ ਵਿੱਚ 2.56 ਰੁਪਏ ਦਾ ਵਾਧਾ ਹੋਇਆ ਹੈ।

    ਮੁੰਬਈ 'ਚ ਅੱਜ ਪੈਟਰੋਲ 25 ਪੈਸੇ ਮਹਿੰਗਾ ਹੋ ਕੇ 95.46 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਿਛਲੇ ਦਿਨ ਦੇ ਮੁਕਾਬਲੇ ਇਸ ਸ਼ਹਿਰ ਵਿੱਚ ਡੀਜ਼ਲ ਦੀ ਕੀਮਤ 30 ਪੈਸੇ ਵੱਧ ਕੇ 86.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ ਕੋਲਕਾਤਾ ਦੇ ਪੈਟਰੋਲ ਪੰਪ 'ਤੇ ਅੱਜ ਪੈਟਰੋਲ 24 ਪੈਸੇ ਮਹਿੰਗਾ ਹੋ ਕੇ 90.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਅੱਜ ਇੱਥੇ ਡੀਜ਼ਲ ਦੀ ਕੀਮਤ 82.94 ਰੁਪਏ ਪ੍ਰਤੀ ਲੀਟਰ ਹੈ ਜਿਸ ਵਿੱਚ 29 ਪੈਸੇ ਦਾ ਵਾਧਾ ਹੋਇਆ ਹੈ।

    ਚੇਨਈ ਦੀ ਗੱਲ ਕਰੀਏ ਤਾਂ ਇੱਥੇ ਲੋਕਾਂ ਨੂੰ ਪਿਛਲੇ ਦਿਨ ਨਾਲੋਂ ਪੈਟਰੋਲ 23 ਪੈਸੇ ਮਹਿੰਗਾ ਮਿਲੇਗਾ। ਇਸ ਦੀ ਕੀਮਤ 91.19 ਰੁਪਏ ਪ੍ਰਤੀ ਲੀਟਰ ਹੈ। ਜਦਕਿ ਡੀਜ਼ਲ ਦੀ ਕੀਮਤ 28 ਪੈਸੇ ਪ੍ਰਤੀ ਲੀਟਰ ਵਧ ਕੇ 84.44 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਐਤਵਾਰ ਨੂੰ ਇਹ 84.16 ਰੁਪਏ ਪ੍ਰਤੀ ਲੀਟਰ ਸੀ।

    ਪੈਟਰੋਲ ਡੀਜ਼ਲ ਦੀਆਂ ਕੀਮਤਾਂ ਇਸ ਤਰ੍ਹਾਂ ਚੈੱਕ ਕਰੋ

    ਤੁਸੀਂ ਐਸਐਮਐਸ ਦੇ ਜ਼ਰੀਏ ਪੈਟਰੋਲ ਡੀਜ਼ਲ ਦੀ ਕੀਮਤ ਦਾ ਪਤਾ ਲਗਾ ਸਕਦੇ ਹੋ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਇੰਡੀਅਨ ਆਇਲ ਦੀ ਵੈੱਬਸਾਈਟ ਦੇ ਅਨੁਸਾਰ, ਤੁਹਾਨੂੰ RSP ਦੇ ਨਾਲ ਆਪਣਾ ਸਿਟੀ ਕੋਡ ਟਾਈਪ ਕਰਕੇ 9224992249 ਨੰਬਰ 'ਤੇ ਐਸ ਐਮ ਐਸ (SMS) ਭੇਜਣਾ ਪਏਗਾ। ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ ਅਤੇ ਤੁਸੀਂ ਇਸਨੂੰ ਆਈਓਸੀਐਲ (IOCL) ਦੀ ਵੈੱਬਸਾਈਟ ਤੋਂ ਦੇਖ ਸਕਦੇ ਹੋ। ਉੱਥੇ ਹੀ BPCL ਉਪਭੋਗਤਾ, RSP ਲਿਖ ਕੇ 9223112222 ਅਤੇ ਐਚਪੀਸੀਐਲ (HPCL) ਗ੍ਰਾਹਕ HPPrice ਲਿਖ ਕੇ 9222201122 'ਤੇ ਸੰਦੇਸ਼ ਭੇਜ ਕੇ ਆਪਣੇ ਸ਼ਹਿਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹਨ।
    Published by:Anuradha Shukla
    First published: