Home /News /national /

Petrol Diesel Prices : ਹੋਲੀ 'ਤੇ ਪੈਟਰੋਲ 1.31 ਰੁਪਏ, ਡੀਜ਼ਲ 1.19 ਰੁਪਏ ਮਹਿੰਗਾ ਹੋਇਆ

Petrol Diesel Prices : ਹੋਲੀ 'ਤੇ ਪੈਟਰੋਲ 1.31 ਰੁਪਏ, ਡੀਜ਼ਲ 1.19 ਰੁਪਏ ਮਹਿੰਗਾ ਹੋਇਆ

Petrol Diesel Prices : ਹੋਲੀ 'ਤੇ ਪੈਟਰੋਲ 1.31 ਰੁਪਏ, ਡੀਜ਼ਲ 1.19 ਰੁਪਏ ਮਹਿੰਗਾ ਹੋਇਆ  (ਸੰਕੇਤਿਕ ਤਸਵੀਰ)

Petrol Diesel Prices : ਹੋਲੀ 'ਤੇ ਪੈਟਰੋਲ 1.31 ਰੁਪਏ, ਡੀਜ਼ਲ 1.19 ਰੁਪਏ ਮਹਿੰਗਾ ਹੋਇਆ (ਸੰਕੇਤਿਕ ਤਸਵੀਰ)

Petrol Diesel Price Today : ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹੋਲੀ ਵਾਲੇ ਦਿਨ ਵੀ ਕਈ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।

  • Share this:

ਨਵੀਂ ਦਿੱਲੀ- ਪਿਛਲੇ 24 ਘੰਟਿਆਂ ਦੌਰਾਨ ਗਲੋਬਲ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕਰੀਬ 3 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਬੁੱਧਵਾਰ ਸਵੇਰੇ ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਦਰਾਂ (Petrol Diesel Prices) ਵਿੱਚ ਬਦਲਾਅ ਨਜ਼ਰ ਆ ਰਿਹਾ ਹੈ। ਹੋਲੀ ਵਾਲੇ ਦਿਨ ਵੀ ਕਈ ਸ਼ਹਿਰਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।

ਸਰਕਾਰੀ ਤੇਲ ਕੰਪਨੀਆਂ ਮੁਤਾਬਕ ਗਾਜ਼ੀਆਬਾਦ 'ਚ ਪੈਟਰੋਲ 35 ਪੈਸੇ ਮਹਿੰਗਾ ਹੋ ਕੇ 96.58 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ, ਜਦਕਿ ਡੀਜ਼ਲ 33 ਪੈਸੇ ਮਹਿੰਗਾ ਹੋ ਕੇ 89.75 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਗੁਰੂਗ੍ਰਾਮ 'ਚ ਅੱਜ ਪੈਟਰੋਲ 26 ਪੈਸੇ ਸਸਤਾ ਹੋਇਆ, ਜੋ 96.84 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ 24 ਪੈਸੇ ਦੀ ਗਿਰਾਵਟ ਤੋਂ ਬਾਅਦ 89.72 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪੈਟਰੋਲ ਦੀ ਕੀਮਤ 1.31 ਰੁਪਏ ਵਧ ਕੇ 109.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ 1.19 ਰੁਪਏ ਵਧ ਕੇ 94.55 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਕੱਚੇ ਤੇਲ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਦੌਰਾਨ ਇਸ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਆਈ ਹੈ। ਬ੍ਰੈਂਟ ਕਰੂਡ 3 ਡਾਲਰ ਸਸਤਾ ਹੋ ਗਿਆ ਅਤੇ 83.31 ਡਾਲਰ ਪ੍ਰਤੀ ਬੈਰਲ 'ਤੇ ਵਿਕਿਆ। WTI ਦੀ ਕੀਮਤ ਵੀ 3 ਡਾਲਰ ਦੀ ਗਿਰਾਵਟ ਨਾਲ 77.50 ਡਾਲਰ ਪ੍ਰਤੀ ਬੈਰਲ ਹੋ ਗਈ ਹੈ।

ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

- ਦਿੱਲੀ 'ਚ ਪੈਟਰੋਲ 96.65 ਰੁਪਏ ਅਤੇ ਡੀਜ਼ਲ 89.82 ਰੁਪਏ ਪ੍ਰਤੀ ਲੀਟਰ

- ਮੁੰਬਈ 'ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ

- ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ

- ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ


ਇਨ੍ਹਾਂ ਸ਼ਹਿਰਾਂ ਵਿੱਚ ਰੇਟ ਬਦਲੇ ਗਏ ਹਨ

- ਗਾਜ਼ੀਆਬਾਦ ਵਿੱਚ ਪੈਟਰੋਲ 96.58 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਜੈਪੁਰ 'ਚ ਪੈਟਰੋਲ 109.39 ਰੁਪਏ ਅਤੇ ਡੀਜ਼ਲ 94.55 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਗੁਰੂਗ੍ਰਾਮ 'ਚ ਪੈਟਰੋਲ 96.84 ਰੁਪਏ ਅਤੇ ਡੀਜ਼ਲ 89.72 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

Published by:Ashish Sharma
First published:

Tags: Diesel price hike, Holi 2023, Petrol and diesel, Petrol Price Today