ਨਵੀਂ ਦਿੱਲੀ- ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੈਟਰੋਲ-ਡੀਜ਼ਲ (Petrol-Diesel) ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਕਈ ਕਦਮ ਚੁੱਕ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਸਾਲ 2023 ਤੱਕ 20 ਫੀਸਦੀ ਈਥਾਨੌਲ ਬਲੈਂਡਡ ਪੈਟਰੋਲ ਦੀ ਸਪਲਾਈ ਦਾ ਟੀਚਾ ਰੱਖਿਆ ਸੀ, ਜਿਸ ਨੂੰ ਨਿਰਧਾਰਤ ਸਮੇਂ ਤੋਂ ਕਾਫੀ ਪਹਿਲਾਂ ਹਾਸਲ ਕਰਨ ਦੀ ਉਮੀਦ ਹੈ। ਇਸ ਤੋਂ ਬਾਅਦ ਤੁਸੀਂ ਸਸਤਾ ਪੈਟਰੋਲ ਖਰੀਦ ਸਕੋਗੇ। ਇਸ ਨਾਲ ਦੇਸ਼ ਨੂੰ ਕੱਚੇ ਦਰਾਮਦ 'ਤੇ ਸਾਲਾਨਾ ਚਾਰ ਅਰਬ ਡਾਲਰ ਦੀ ਬਚਤ ਹੋਵੇਗੀ।
ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਅਸੀਂ ਲਗਾਤਾਰ ਈਥਾਨੌਲ ਉਤਪਾਦਨ ਦੀ ਸਮੀਖਿਆ ਕਰ ਰਹੇ ਹਾਂ ਅਤੇ ਮੇਰਾ ਮੰਨਣਾ ਹੈ ਕਿ 20 ਫੀਸਦੀ ਬਲੈਂਡਿੰਗ ਵਾਲਾ ਈਂਧਨ ਅਪ੍ਰੈਲ, 2023 ਤੋਂ ਪਹਿਲਾਂ ਦਸੰਬਰ ਜਾਂ ਜਨਵਰੀ ਵਿੱਚ ਬਾਜ਼ਾਰ ਵਿੱਚ ਆ ਜਾਵੇਗਾ।
ਦੱਸ ਦੇਈਏ ਕਿ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ 2009 ਵਿੱਚ ਰਾਸ਼ਟਰੀ ਬਾਇਓਫਿਊਲ ਨੀਤੀ ਲਾਗੂ ਕੀਤੀ ਸੀ। ਬਾਅਦ ਵਿੱਚ, 4 ਜੂਨ, 2018 ਨੂੰ, ਇਸ ਮੰਤਰਾਲੇ ਨੇ ਇਸਦੀ ਥਾਂ 'ਤੇ ਬਾਇਓਫਿਊਲ 'ਤੇ ਰਾਸ਼ਟਰੀ ਨੀਤੀ-2018 ਨੂੰ ਅਧਿਸੂਚਿਤ ਕੀਤਾ ਸੀ। ਮੋਦੀ ਸਰਕਾਰ ਨੇ ਅਗਲੇ 2 ਸਾਲਾਂ 'ਚ ਪੈਟਰੋਲ 'ਚ 20 ਫੀਸਦੀ ਈਥਾਨੌਲ ਨੂੰ ਮਿਲਾਉਣ ਦਾ ਟੀਚਾ ਰੱਖਿਆ ਹੈ। ਇਸ ਨਾਲ ਮਹਿੰਗੇ ਤੇਲ ਦੀ ਦਰਾਮਦ ਦੇ ਮਾਮਲੇ 'ਚ ਕਾਫੀ ਹੱਦ ਤੱਕ ਰਾਹਤ ਮਿਲੇਗੀ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਬ੍ਰਾਜ਼ੀਲ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉੱਥੇ ਫਲੈਕਸ ਫਿਊਲ ਵਾਹਨ ਉਪਲਬਧ ਹਨ ਅਤੇ ਖਪਤਕਾਰ ਆਪਣੀ ਮਰਜ਼ੀ ਮੁਤਾਬਕ ਈਥਾਨੌਲ ਜਾਂ ਪੈਟਰੋਲ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਅੰਤਮ ਟੀਚਾ ਹੋਵੇਗਾ। ਅਸੀਂ ਈਥਾਨੋਲ ਮਿਸ਼ਰਣ 'ਤੇ ਆਟੋਮੋਬਾਈਲ ਨਿਰਮਾਤਾਵਾਂ ਨਾਲ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ । ਭਾਰਤ ਨੇ ਗੈਸੋਲੀਨ ਵਿੱਚ 20% ਈਥਾਨੌਲ ਨੂੰ ਮਿਲਾਨ ਦੀ ਸਮਾਂ ਸੀਮਾ ਪੰਜ ਸਾਲ ਵਧਾ ਕੇ 2025 ਕਰ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪੈਟਰੋਲ ਵਿੱਚ ਲੋੜੀਂਦੇ 20% ਈਥਾਨੋਲ ਮਿਸ਼ਰਣ ਨੂੰ ਪ੍ਰਾਪਤ ਕਰਨ ਲਈ 1,000 ਕੋਰ ਲੀਟਰ ਸਮਰੱਥਾ ਦੀ ਲੋੜ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diesel Price, Modi government, Petrol and diesel, Petrol Price, Petrol Price Today, Petrol Pump