Home /News /national /

ਚੰਡੀਗੜ੍ਹ 'ਚ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਹੋਇਆ ਸਸਤਾ

ਚੰਡੀਗੜ੍ਹ 'ਚ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਹੋਇਆ ਸਸਤਾ

ਚੰਡੀਗੜ੍ਹ 'ਚ ਅੱਜ ਪੈਟਰੋਲ 94 ਰੁਪਏ 22 ਪੈਸੇ ਹੈ ਤੇ ਡੀਜ਼ਲ ਦਾ ਰੇਟ 80 ਰੁਪਏ 90 ਪੈਸੇ ਹੈ। ਯਾਨੀ ਪੈਟਰੋਲ 'ਤੇ ਵੈਟ 'ਚ 5 ਰੁਪਏ 90 ਪੈਸੇ ਦੀ ਕਟੌਤੀ ਕੀਤੀ ਗਈ ਹੈ ਅਤੇ ਡੀਜ਼ਲ ਕਰੀਬ 6 ਰੁਪਏ ਸਸਤਾ ਹੋ ਗਿਆ ਹੈ। 

  • Share this:

ਚੰਡੀਗੜ੍ਹ ਵਾਸੀਆਂ ਨੂੰ ਵੀ ਵੱਡੀ ਰਾਹਤ ਦੀ ਖ਼ਬਰ ਹੈ। ਕੇਂਦਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਰਾਹਤ ਦਿੰਦਿਆਂ ਪੈਟਰੋਲ-ਡੀਜ਼ਲ 'ਤੇ 7 ਰੁਪਏ ਵੈਟ ਘਟਾਇਆ ਹੈ। ਚੰਡੀਗੜ੍ਹ ਵਿੱਚ ਹੁਣ ਪੈਟਰੋਲ 17 ਰੁਪਏ ਅਤੇ ਡੀਜ਼ਲ 12 ਰੁਪਏ ਸਸਤਾ ਹੋ ਗਿਆ ਹੈ। ਚੰਡੀਗੜ੍ਹ 'ਚ ਅੱਜ ਪੈਟਰੋਲ 94 ਰੁਪਏ 22 ਪੈਸੇ ਹੈ ਤੇ ਡੀਜ਼ਲ ਦਾ ਰੇਟ 80 ਰੁਪਏ 90 ਪੈਸੇ ਹੈ। ਯਾਨੀ ਪੈਟਰੋਲ 'ਤੇ ਵੈਟ 'ਚ 5 ਰੁਪਏ 90 ਪੈਸੇ ਦੀ ਕਟੌਤੀ ਕੀਤੀ ਗਈ ਹੈ ਅਤੇ ਡੀਜ਼ਲ ਕਰੀਬ 6 ਰੁਪਏ ਸਸਤਾ ਹੋ ਗਿਆ ਹੈ।

ਹਿਮਾਚਲ ਸਰਕਾਰ ਨੇ ਵੀ ਦੀਵਾਲੀ ਗਿਫਟ ਦਿੱਤੀ ਹੈ। ਪੈਟਰੋਲ-ਡੀਜ਼ਲ ਤੋਂ  ਵੈਟ ਘਟਾਇਆ ਹੈ। ਜੈਰਾਮ ਸਰਕਾਰ ਨੇ ਵੈਟ 'ਚ ਸੱਤ ਰੁਪਏ ਦੀ ਕਟੌਤੀ ਕੀਤੀ ਹੈ। ਕੇਂਦਰ ਅਤੇ ਸੂਬੇ ਦੀ ਰਾਹਤ ਤੋਂ ਬਾਅਦ ਹਿਮਾਚਲ ਵਿੱਚ ਪੈਟਰੋਲ 17 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 12 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ  ਪੈਟਰੋਲ ਤੇ 5 ਤੇ ਡੀਜ਼ਲ ਤੇ 10 ਰੁਪਏ ਦੀ ਐਕਸਾਈਜ਼ ਡਿਊਟੀ ਕਟੌਤੀ ਕੀਤੀ ਹੈ। ਪਹਿਲਾਂ ਪੈਟਰੋਲ ਤੇ 32.90 ਰੁਪਏ ਹੁੰਦੀ ਸੀ ਤੇ ਹੁਣ ਇਹ 27.90 ਹੋ ਗਈ ਹੈ। ਉਧਰ ਡੀਜ਼ਲ ਤੇ 31.80 ਰੁਪਏ ਸੀ ਤੇ ਹੁਣ ਇਹ 21.80 ਰੁਪਏ ਹੋ ਗਈ।

ਜਿਹੜੇ ਜਿਹੜੇ ਸੂਬਿਆਂ ਚ ਭਾਜਪਾ ਦੀ ਸਰਕਾਰ ਹੈ, ਉਥੇ ਉੱਥੇ ਸਰਕਾਰਾਂ ਨੇ ਆਪਣੇ ਹਿਸਾਬ ਨਾਲ ਸੂਬਿਆਂ ਦੇ ਵੈਟ ਚ ਵੀ ਕਟੌਤੀ ਕੀਤੀ ਹੈ। ਹਰਿਆਣਾ ਸਰਕਾਰ ਨੇ ਵੀ ਵੱਡੀ ਰਾਹਤ ਦਿੱਤੀ ਹੈ। ਪੈਟਰੋਲ ਡੀਜ਼ਲ ਤੇ ਆਪਣਾ ਵੈਟ ਵੀ ਘਟਾਇਆ ਹੈ। ਪੈਟਰੋਲ ਤੇ ਕਰੀਬ 7 ਰੁਪਏ ਤੇ ਡੀਜ਼ਲ ਤੇ ਕਰੀਬ 2 ਰੁਪਏ ਵੈਟ ਘਟਾਇਆ ਹੈ।

ਗੁਜਰਾਤ , ਮੱਧ ਪ੍ਰਦੇਸ਼ , ਬਿਹਾਰ, ਉਤਰਾਖੰਡ ਕਰਨਾਟਕ , ਗੋਆ ਅਸਮ ਤੇ ਹੋਰ ਸੂਬਿਆਂ ਵਿੱਚ ਵੈਟ ਘਟਾ ਦਿੱਤਾ ਗਿਆ ਤੇ ਹਾਲੇ ਤੀਕ ਪੰਜਾਬ ਸਰਕਾਰ ਨੇ ਆਪਣਾ ਵੈਟ ਨਹੀਂ ਘਟਾਇਆ। ਹਰਿਆਣਾ ਤੋਂ ਬਾਅਦ ਪੰਜਾਬ ਵਿੱਚ ਵੀ ਮੰਗ ਉਠੀ ਹੈ,,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ  ਨੇ ਕਿਹਾ ਕਿ ਤੇਲ ਦੀਆਂ ਉੱਚੀਆਂ ਦਰਾਂ ਨੇ ਲੋਕਾਂ ਦੀਆਂ ਜੇਬ੍ਹਾਂ ਖਾ ਰਹੀਆਂ ਹਨ। ਉਧਰ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਚ ਵੈਟ ਘਟਾਉਣ ਨੂੰ ਲੈਕੇ 6 ਨਵੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਚ ਫੈਸਲਾ ਲਿਆ ਜਾਵੇਗਾ। ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੀ ਗੁਆਂਢੀ ਸੂਬੇ ਵਾਂਗ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ। 6 ਨਵੰਬਰ ਨੂੰ ਕੈਬਨਿਟ ਮਾੀਟਿੰਗ ਹੈ ਤੇ ਆਸ ਹੈ ਕਿ ਪੰਜਾਬ ਸਰਕਾਰ ਵੀ ਰਾਹਤ ਦੇਵੇਗੀ।

Published by:Sukhwinder Singh
First published:

Tags: Chandigarh, Petrol and diesel