Petrol Price: ਪੈਟਰੋਲ ਹੋਇਆ 102 ਰੁਪਏ ਲਿਟਰ ਤੋਂ ਪਾਰ, ਡੀਜ਼ਲ ਕੀਮਤਾਂ ਨੇ ਵੀ ਮਾਰੀ ਵੱਡੀ ਛਾਲ

News18 Punjabi | News18 Punjab
Updated: May 8, 2021, 11:39 AM IST
share image
Petrol Price: ਪੈਟਰੋਲ ਹੋਇਆ 102 ਰੁਪਏ ਲਿਟਰ ਤੋਂ ਪਾਰ, ਡੀਜ਼ਲ ਕੀਮਤਾਂ ਨੇ ਵੀ ਮਾਰੀ ਵੱਡੀ ਛਾਲ
Petrol Price: ਪੈਟਰੋਲ ਹੋਇਆ 102 ਰੁਪਏ ਲਿਟਰ ਤੋਂ ਪਾਰ, ਡੀਜ਼ਲ ਕੀਮਤਾਂ ਨੇ ਵੀ ਮਾਰੀ ਵੱਡੀ ਛਾਲ ( ਸੰਕੇਤਕ ਤਸਵੀਰ)

  • Share this:
  • Facebook share img
  • Twitter share img
  • Linkedin share img
ਪੈਟਰੋਲ ਡੀਜ਼ਲ (Petrol, Diesel Price Today) ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀ ਮੁਸੀਬਤ ਨੂੰ ਵਧਾ ਦਿੱਤਾ ਹੈ। ਲਗਾਤਾਰ 4 ਦਿਨਾਂ ਤੋਂ ਵਾਧੇ ਬਾਅਦ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਕਈ ਸ਼ਹਿਰਾਂ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੋਂ ਵੀ ਉੱਪਰ ਪਹੁੰਚ ਗਈ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 102.15 ਰੁਪਏ ਵਿੱਚ ਵਿਕ ਰਿਹਾ ਹੈ। ਫਿਲਹਾਰ ਸਰਕਾਰੀ ਤੇਲ ਵਾਲੀਆਂ ਕੰਪਨੀਆਂ ਨੇ ਅੱਜ ਦੋਵੇਂ ਈਂਧਣ ਦੀਆਂ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ।

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 91.27 ਰੁਪਏ ਤੇ ਡੀਜ਼ਲ ਦੀ ਕੀਮਤ 81.73 ਰੁਪਏ ਉਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਮੁੰਬਈ 'ਚ ਪੈਟਰੋਲ ਦੀ ਕੀਮਤ 97.61 ਰੁਪਏ ਅਤੇ ਡੀਜ਼ਲ ਦੀ ਕੀਮਤ 88.82 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਬਹੁਤ ਸਾਰੀਆਂ ਚੀਜ਼ਾਂ 'ਤੇ ਅਸਰ ਪੈਂਦਾ ਹੈ ਜਿਨ੍ਹਾਂ ਦੀ ਰੋਜ਼ਾਨਾ ਜ਼ਰੂਰਤ ਹੁੰਦੀ ਹੈ। ਇਹੀ ਕਾਰਨ ਹੈ ਕਿ ਹਰ ਕੋਈ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਤੇ ਨਜ਼ਰ ਰੱਖਦਾ ਹੈ। ਆਓ ਅੱਜ ਦੇ ਰੇਟਾਂ ਉਤੇ ਝਾਤ ਮਾਰਿਏ ...
ਪਿਛਲੇ 4 ਦਿਨਾਂ ਵਿਚ ਪੈਟਰੋਲ ਡੀਜ਼ਲ ਕਿੰਨਾ ਮਹਿੰਗਾ ਹੋਇਆ...

ਪੈਟਰੋਲ ਡੀਜ਼ਲ ਦੀ ਕੀਮਤ ਮੰਗਲਵਾਰ ਤੋਂ ਲਗਾਤਾਰ ਵਧ ਰਹੀ ਹੈ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿਚ 15 ਪੈਸੇ ਦਾ ਵਾਧਾ ਹੋਇਆ ਸੀ, ਜਦੋਂਕਿ ਬੁੱਧਵਾਰ ਨੂੰ ਇਸ ਦੀ ਕੀਮਤ ਵਿਚ 19 ਪੈਸੇ ਦਾ ਵਾਧਾ ਹੋਇਆ ਸੀ, ਵੀਰਵਾਰ ਨੂੰ ਇਸ ਵਿਚ 25 ਪੈਸੇ ਅਤੇ ਸ਼ੁੱਕਰਵਾਰ ਨੂੰ 28 ਪੈਸੇ ਦਾ ਵਾਧਾ ਕੀਤਾ ਗਿਆ ਸੀ। ਇਸੇ ਤਰ੍ਹਾਂ, ਜੇ ਅਸੀਂ ਡੀਜ਼ਲ ਦੀ ਗੱਲ ਕਰੀਏ, ਤਾਂ ਇੰਨੇ ਦਿਨਾਂ ਦੇ ਵਾਧੇ ਦੇ ਨਾਲ, ਇਹ 1 ਰੁਪਏ ਤੋਂ ਵੀ ਮਹਿੰਗਾ ਹੋ ਗਿਆ।

>> ਦਿੱਲੀ ਵਿਚ ਪੈਟਰੋਲ 91.27 ਰੁਪਏ ਅਤੇ ਡੀਜ਼ਲ 81.73 ਰੁਪਏ ਪ੍ਰਤੀ ਲੀਟਰ

>> ਮੁੰਬਈ 'ਚ ਪੈਟਰੋਲ 97.61 ਰੁਪਏ ਅਤੇ ਡੀਜ਼ਲ 88.82 ਰੁਪਏ ਪ੍ਰਤੀ ਲੀਟਰ

>> ਚੇਨਈ ਵਿਚ ਪੈਟਰੋਲ 93.15 ਰੁਪਏ ਅਤੇ ਡੀਜ਼ਲ 86.65 ਰੁਪਏ ਪ੍ਰਤੀ ਲੀਟਰ

>> ਕੋਲਕਾਤਾ ਵਿੱਚ ਪੈਟਰੋਲ 91.41 ਰੁਪਏ ਅਤੇ ਡੀਜ਼ਲ 84.57 ਰੁਪਏ ਪ੍ਰਤੀ ਲੀਟਰ

>> ਸ਼੍ਰੀ ਗੰਗਾਨਗਰ ਵਿੱਚ ਪੈਟਰੋਲ 102.15 ਰੁਪਏ ਅਤੇ ਡੀਜ਼ਲ 94.38 ਰੁਪਏ ਪ੍ਰਤੀ ਲੀਟਰ

>> ਨੋਇਡਾ ਵਿਚ ਪੈਟਰੋਲ 89.44 ਰੁਪਏ ਅਤੇ ਡੀਜ਼ਲ 82.18 ਰੁਪਏ ਪ੍ਰਤੀ ਲੀਟਰ

>> ਭੋਪਾਲ ਵਿੱਚ ਪੈਟਰੋਲ 99.28 ਰੁਪਏ ਅਤੇ ਡੀਜ਼ਲ 90.01 ਰੁਪਏ ਪ੍ਰਤੀ ਲੀਟਰ

>> ਲਖਨਊ ਵਿਚ ਪੈਟਰੋਲ 89.36 ਰੁਪਏ ਅਤੇ ਡੀਜ਼ਲ 82.10 ਰੁਪਏ ਪ੍ਰਤੀ ਲੀਟਰ

>> ਬੰਗਲੌਰ ਵਿਚ ਪੈਟਰੋਲ 94.30 ਰੁਪਏ ਅਤੇ ਡੀਜ਼ਲ 86.64 ਰੁਪਏ ਪ੍ਰਤੀ ਲੀਟਰ

>> ਚੰਡੀਗੜ੍ਹ ਵਿਚ ਪੈਟਰੋਲ 87.80 ਰੁਪਏ ਅਤੇ ਡੀਜ਼ਲ 81.40 ਰੁਪਏ ਪ੍ਰਤੀ ਲੀਟਰ

>> ਪਟਨਾ ਵਿੱਚ ਪੈਟਰੋਲ 93.52 ਰੁਪਏ ਅਤੇ ਡੀਜ਼ਲ 86.94 ਰੁਪਏ ਪ੍ਰਤੀ ਲੀਟਰ
Published by: Gurwinder Singh
First published: May 8, 2021, 8:28 AM IST
ਹੋਰ ਪੜ੍ਹੋ
ਅਗਲੀ ਖ਼ਬਰ