• Home
  • »
  • News
  • »
  • national
  • »
  • PETROL PRICE IN DELHI NOIDA MUMBAI CHENNAI KOLKATA TODAY 8 FEB 2020 CUT BY 23 24 PAISE PER LITRE

28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਇਸ ਵਜ੍ਹਾ ਕਾਰਨ ਹੋਰ ਘਟ ਸਕਦੀਆਂ ਨੇ ਕੀਮਤਾਂ

ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਪੈਟਰੋਲ ਦੇ ਰੇਟ 23-24 ਪੈਸੇ ਪ੍ਰਤੀ ਲੀਟਰ ਤੱਕ ਘੱਟ ਹੋ ਗਏ ਹਨ ਜਦਕਿ ਡੀਜ਼ਲ ਦੀਆਂ ਕੀਮਤਾਂ ’ਚ 25-27 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ।

28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਹੋਰ ਘਟ ਸਕਦੀਆਂ ਨੇ ਕੀਮਤਾਂ

28 ਦਿਨਾਂ 'ਚ 4 ਰੁਪਏ ਤੱਕ ਸਸਤਾ ਹੋਇਆ ਪੈਟਰੋਲ-ਡੀਜ਼ਲ, ਹੋਰ ਘਟ ਸਕਦੀਆਂ ਨੇ ਕੀਮਤਾਂ

  • Share this:
    ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਪੈਟਰੋਲ ਦੇ ਰੇਟ 23-24 ਪੈਸੇ ਪ੍ਰਤੀ ਲੀਟਰ ਤੱਕ ਘੱਟ ਹੋ ਗਏ ਹਨ ਜਦਕਿ ਡੀਜ਼ਲ ਦੀਆਂ ਕੀਮਤਾਂ ’ਚ 25-27 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। 11 ਜਨਵਰੀ ਤੋਂ ਲੈ ਕੇ ਹੁਣ ਤੱਕ ਪੈਟਰੋਲ-ਡੀਜਲ ਦੇ ਰੇਟ 4 ਰੁਪਏ ਪ੍ਰਤੀ ਲੀਟਰ ਤੱਕ ਡਿੱਗ ਗਏ ਹਨ।

    ਦੇਸ਼ ਦੀਆਂ ਸਭ ਤੋਂ ਵੱਡੀਆਂ ਆਇਲ ਮਾਰਕਟਿੰਗ ਕੰਪਨੀਆਂ ਨੇ ਲਗਾਤਾਰ ਤੀਜੇ ਦਿਨ ਪੈਟਰੋਲ-ਡੀਜਲ ਦੀਆਂ ਕੀਮਤਾਂ ਹੋਰ ਘਟਾ ਦਿੱਤੀਆਂ ਹਨ। ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ’ਚ ਪੈਟਰੋਲ ਦੇ ਰੇਟ 23-24 ਪੈਸੇ ਪ੍ਰਤੀ ਲੀਟਰ ਤੱਕ ਘੱਟ ਹੋ ਗਏ ਹਨ ਜਦਕਿ ਡੀਜਲ ਦੀਆਂ ਕੀਮਤਾਂ ’ਚ 25-27 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕਾਬਲੇਗੌਰ ਹੈ ਕਿ 11 ਜਨਵਰੀ ਤੋਂ ਲੈ ਕੇ ਹੁਣ ਤੱਕ ਪੈਟਰੋਲ-ਡੀਜਲ ਦੇ ਰੇਟ 4 ਰੁਪਏ ਪ੍ਰਤੀ ਲੀਟਰ ਤੱਕ ਡਿੱਗ ਗਏ ਹਨ।

    ਇਸ ਵਜ੍ਹਾ ਕਾਰਨ ਡਿੱਗੇ ਪੈਟਰੋਲ-ਡੀਜ਼ਲ ਦੇ ਰੇਟ

    ਦੁਨੀਆਂ ਦੀ ਵੱਡੀ ਰੇਟਿੰਗ ਏਜੰਸੀਆਂ ਦਾ ਕਹਿਣਾ ਹੈ ਕਿ ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਦੇ ਕਾਰਨ ਦੁਨੀਆਂ ਭਰ ਵਿਚ ਵਪਾਰਕ ਗਤੀਵਿਧੀਆ ਘੱਟ ਹੋ ਗਈਆਂ ਹਨ। ਜਿਸ ਕਾਰਨ ਕੱਚੇ ਤੇਲ ਦੀ ਮੰਗ ਉਤੇ ਵੱਡੀ ਗਿਰਾਵਟ ਆਈ ਹੈ। ਜਿਸ ਦਾ ਸਿੱਧਾ ਅਸਰ ਕੀਮਤਾਂ ’ਤੇ ਪਿਆ ਹੈ। ਆਉਣ ਵਾਲੇ ਦਿਨਾਂ ’ਚ ਕੱਚੇ ਤੇਲ ਦੇ ਹੋਰ ਵੀ ਜਿਆਦਾ ਸਸਤਾ ਹੋਣ ਦੀ ਉਮੀਦ ਹੈ।
    First published: