• Home
 • »
 • News
 • »
 • national
 • »
 • PETROL PRICE WILL DOWN BY 5 RUPEES DUE TO CRUDE OIL CORONA DELTA VARIANT

ਖੁਸ਼ਖਬਰੀ: 5 ਰੁਪਏ ਤੱਕ ਸਸਤਾ ਹੋ ਸਕਦਾ ਹੈ Petrol, ਕੱਚੇ ਤੇਲ ਦੀਆਂ ਕੀਮਤਾਂ ਭਾਰੀ ਗਿਰਾਵਟ, ਜਾਣੋ ਮਾਹਰਾਂ ਦੀ ਰਾਏ

ਖੁਸ਼ਖਬਰੀ: 5 ਰੁਪਏ ਤੱਕ ਸਸਤਾ ਹੋ ਸਕਦਾ ਹੈ Petrol, ਕੱਚੇ ਤੇਲ ਦੀਆਂ ਕੀਮਤਾਂ ਗਿਰਾਵਟ. (ਫਾਇਲ ਫੋਟੋ)

 • Share this:
  ਕੱਚੇ ਤੇਲ (Crude oil ) ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਇਸ ਦਾ ਅਸਰ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਵੇਖਿਆ ਜਾ ਸਕਦਾ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪੈਟਰੋਲ ਦੀਆਂ ਕੀਮਤਾਂ 5 ਰੁਪਏ ਤੱਕ ਘਟ ਸਕਦੀਆਂ ਹਨ।

  ਬਾਜ਼ਾਰ ਮਾਹਰਾਂ ਅਨੁਸਾਰ ਕੱਚੇ ਤੇਲ ਵਿੱਚ ਗਿਰਾਵਟ ਦਾ ਸਿੱਧਾ ਲਾਭ ਭਾਰਤ ਨੂੰ ਵੀ ਮਿਲ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੇਸ਼ ਦੇ ਕਈ ਸ਼ਹਿਰਾਂ ਵਿਚ ਪੈਟਰੋਲ 100 ਤੋਂ ਪਾਰ ਵਿਕ ਰਿਹਾ ਹੈ। ਹਾਲਾਂਕਿ, ਪਿਛਲੇ ਦੋ ਹਫਤਿਆਂ ਤੋਂ ਤੇਲ ਦੀਆਂ ਕੀਮਤਾਂ ਨਹੀਂ ਵਧੀਆਂ ਹਨ।

  MCX ਉਤੇ ਅਗਸਤ ਲਈ ਕੱਚੇ ਤੇਲ ਦੀ ਡਿਲਿਵਰੀ 73 ਰੁਪਏ ਜਾਂ 1.32 ਫੀਸਦੀ ਦੀ ਗਿਰਾਵਟ ਦੇ ਨਾਲ 5,444 ਰੁਪਏ ਪ੍ਰਤੀ ਬੈਰਲ 'ਤੇ 6,313 ਲਾਟ ਲਈ ਕਾਰੋਬਾਰ ਕਰ ਰਿਹਾ। ਸਤੰਬਰ ਡਿਲੀਵਰੀ 307 ਲਾਟ ਦੇ ਕਾਰੋਬਾਰ ਨਾਲ 69 ਰੁਪਏ ਜਾਂ 1.26 ਫੀਸਦੀ ਦੀ ਗਿਰਾਵਟ ਨਾਲ 5,415 ਰੁਪਏ ਪ੍ਰਤੀ ਬੈਰਲ ਉਤੇ ਆ ਗਈ।

  ਜਾਣੋ ਮਾਹਰ ਕੀ ਕਹਿੰਦੇ ਹਨ?
  ਵੇਸਟ ਟੈਕਸਾਸ ਇੰਟਰਮੀਡੀਏਟ (ਡਬਲਯੂਟੀਆਈ) ਕ੍ਰੂਡ 1.18 ਫੀਸਦੀ ਡਿੱਗ ਕੇ 73.08 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ, ਜਦੋਂ ਕਿ ਲੰਡਨ ਸਥਿਤ ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕ੍ਰੂਡ 0.99 ਫੀਸਦੀ ਫਿਸਲ ਕੇ 74.66 ਡਾਲਰ ਪ੍ਰਤੀ ਬੈਰਲ' ਤੇ ਆ ਗਿਆ।

  ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਵਸਤੂਆਂ) ਤਪਨ ਪਟੇਲ ਨੇ ਕਿਹਾ, “ਤੇਲ ਦੇ ਵਿਸ਼ਵ ਦੇ ਦੂਜੇ ਸਭ ਤੋਂ ਵੱਡੇ ਖਪਤਕਾਰ ਵਿੱਚ ਕਾਰਖਾਨਿਆਂ ਦੀਆਂ ਗਤੀਵਿਧੀਆਂ ਵਿੱਚ ਗਿਰਾਵਟ, ਚੀਨ ਦੀ ਆਰਥਿਕ ਰਿਕਵਰੀ ਚਿੰਤਾਵਾਂ ਕਾਰਨ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ।

  ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਤੋਂ ਇਲਾਵਾ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦਾ ਪ੍ਰਭਾਵ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਹੈ। ਇਸ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵੀ ਦਬਾਅ ਬਣਿਆ ਹੋਇਆ ਹੈ।

  ਕੀਮਤਾਂ 5 ਰੁਪਏ ਤੱਕ ਡਿੱਗ ਸਕਦੀਆਂ ਹਨ

  ਕੱਚੇ ਤੇਲ ਦੀਆਂ ਕੀਮਤਾਂ 75 ਤੋਂ 72 ਡਾਲਰ ਪ੍ਰਤੀ ਬੈਰਲ ਨਾਲ ਹੇਠਲੇ ਕਾਰੋਬਾਰ 'ਤੇ ਰਹਿਣ ਦੀ ਉਮੀਦ ਹੈ, ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਕ੍ਰੂਡ ਆਇਲ ਦੇ ਵਧੇ ਉਤਪਾਦਨ ਦੇ ਕਾਰਨ ਕੱਚੇ ਤੇਲ ਦੀਆਂ ਕੀਮਤਾਂ 65 ਡਾਲਰ ਪ੍ਰਤੀ ਬੈਰਲ ਤੱਕ ਆ ਸਕਦੀਆਂ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਪੈਟਰੋਲ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਇਹ ਸੰਭਵ ਹੈ ਕਿ ਇਸ ਨਾਲ ਤੇਲ ਦੀਆਂ ਕੀਮਤਾਂ ਵਿੱਚ 5 ਰੁਪਏ ਦੀ ਕਟੌਤੀ ਹੋ ਸਕਦੀ ਹੈ।
  Published by:Gurwinder Singh
  First published: