• Home
  • »
  • News
  • »
  • national
  • »
  • PETROL PUMP ATTENDANT DAUGHTER MAKES IT TO IIT KANPUR PETROLEUM MINISTER HARDEEP SINGH PURI TERMS FATHER DAUGHTER DUO ROLE MODEL OF NEW INDIA GH AP

ਪੈਟਰੋਲ ਪੰਪ ‘ਚ ਕੰਮ ਕਰਨ ਵਾਲੇ ਦੀ ਧੀ ਨੇ ਕੀਤਾ ਨਾਂਅ ਰੌਸ਼ਨ, IIT ‘ਚ ਮਿਲੀ ਨੌਕਰੀ

ਪੈਟਰੋਲ ਪੰਪ ‘ਚ ਕੰਮ ਕਰਨ ਵਾਲੇ ਦੀ ਧੀ ਨੇ ਕੀਤਾ ਨਾਂਅ ਰੌਸ਼ਨ, IIT ‘ਚ ਮਿਲੀ ਨੌਕਰੀ

ਪੈਟਰੋਲ ਪੰਪ ‘ਚ ਕੰਮ ਕਰਨ ਵਾਲੇ ਦੀ ਧੀ ਨੇ ਕੀਤਾ ਨਾਂਅ ਰੌਸ਼ਨ, IIT ‘ਚ ਮਿਲੀ ਨੌਕਰੀ

  • Share this:
ਦੁਨੀਆ ਭਰ ਦੇ ਪੈਟਰੋਲ ਪੰਪ ਦੇ ਕਰਮਚਾਰੀ ਅਕਸਰ ਗੁੰਮਨਾਮ ਰਹਿੰਦੇ ਹਨ। ਪਰ ਇਕ ਅਜਿਹਾ ਸ਼ਖਸ ਵੀ ਹੈ ਜੋ ਪੈਟਰੋਲ ਪੰਪ 'ਤੇ ਕੰਮ ਤਾਂ ਕਰਦਾ ਹੀ ਹੈ ਪਰ ਹੁਣ ਉਸ ਨੂੰ ਪੂਰਾ ਭਾਰਤ ਜਾਣਦਾ ਹੈ। ਜੀ ਹਾਂ, ਉਸ ਸ਼ਖਸ ਦਾ ਨਾਮ ਸ਼੍ਰੀਰਾਜ ਗੋਪਾਲਨ ਹੈ ਅਤੇ ਇਹ ਸਭ ਉਸ ਦੀ ਧੀ ਆਰੀਆ ਰਾਜਗੋਪਾਲਨ ਦੇ ਕਰਕੇ ਹੋਇਆ ਹੈ। ਆਰੀਆ ਰਾਜਗੋਪਾਲਨ ਨੂੰ ਪੈਟਰੋਲੀਅਮ ਇੰਜੀਨੀਅਰਿੰਗ ਵਿੱਚ ਪੋਸਟ ਗ੍ਰੈਜੂਏਸ਼ਨ ਲਈ ਆਈਆਈਟੀ ਕਾਨਪੁਰ ਵਿੱਚ ਦਾਖਲਾ ਮਿਲ ਗਿਆ ਹੈ।

ਉਸ ਦੇ ਪਿਤਾ ਸ਼੍ਰੀਰਾਜ ਗੋਪਾਲਨ ਪਿਛਲੇ 20 ਸਾਲਾਂ ਤੋਂ ਆਰੀਆ ਨੂੰ ਉਸ ਦੀ ਮੰਜ਼ਿਲ 'ਤੇ ਲਿਜਾਣ ਲਈ ਇੱਕ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਆਰੀਆ ਦੀ ਇਸ ਪ੍ਰਾਪਤੀ ਨੂੰ ਸ਼ਾਨਦਾਰ ਦੱਸਿਆ ਹੈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਿਤਾ ਨੂੰ ਨਿਉ ਇੰਡੀਆ ਦੇ ਰੋਲ ਮਾਡਲ ਦੱਸਿਆ ਹੈ।

ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਰੀਆ ਅਤੇ ਉਨ੍ਹਾਂ ਦੇ ਪਿਤਾ ਸ਼੍ਰੀਰਾਜ ਗੋਪਾਲਨ ਦੀ ਤਸਵੀਰ ਦੇ ਨਾਲ ਟਵੀਟ ਕੀਤਾ ਹੈ। ਆਪਣੇ ਟਵੀਟ ਵਿੱਚ, ਉਹਨਾਂ ਨੇ ਲਿਖਿਆ, "ਇਹ ਦਿਲ ਨੂੰ ਛੂਹਣ ਵਾਲੀ ਖਬਰ ਹੈ। ਆਰੀਆ ਰਾਜਗੋਪਾਲਨ ਨੇ ਆਪਣੇ ਪਿਤਾ ਸ਼੍ਰੀਰਾਜ ਗੋਪਾਲਨ ਦੇ ਨਾਲ-ਨਾਲ ਦੇਸ਼ ਦੇ ਊਰਜਾ ਖੇਤਰ ਨਾਲ ਜੁੜੇ ਹਰ ਵਿਅਕਤੀ ਦਾ ਆਪਣੀ ਸਫਲਤਾ ਦੇ ਨਾਲ ਮਾਣ ਵਧਾਇਆ ਹੈ। ਪਿਤਾ ਅਤੇ ਧੀ ਦੀ ਇਹ ਜੋੜੀ ਸਾਡੇ ਲਈ ਇੱਕ ਰੋਲ ਮਾਡਲ ਹਨ। ਸਾਰਿਆਂ ਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।"

ਆਈਓਸੀਐਲ ਦੇ ਚੇਅਰਮੈਨ ਨੇ ਵੀ ਵਧਾਈ ਦਿੱਤੀ ਹੈ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਦੇ ਚੇਅਰਮੈਨ ਸ਼੍ਰੀਕਾਂਤ ਮਾਧਵ ਵੈਦਿਆ ਨੇ ਵੀ ਆਪਣੇ ਟਵਿੱਟਰ 'ਤੇ ਆਰੀਆ ਅਤੇ ਉਸ ਦੇ ਪਿਤਾ ਸ਼੍ਰੀ ਰਾਜਗੋਪਾਲਨ ਦੀ ਤਸਵੀਰ ਪੋਸਟ ਕਰਕੇ ਆਰੀਆ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿੱਚ, ਉਹਨਾਂ ਨੇ ਲਿਖਿਆ, "ਅੱਜ ਮੈਂ ਤੁਹਾਡੇ ਨਾਲ ਆਰੀਆ ਦੀ ਸਫਲਤਾ ਦੀ ਕਹਾਣੀ ਸਾਂਝੀ ਕਰ ਰਿਹਾ ਹਾਂ, ਜਿਸ ਦੇ ਪਿਤਾ ਸ਼੍ਰੀਰਾਜ ਗੋਪਾਲਨ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਕੰਮ ਕਰਦੇ ਹਨ। ਆਰੀਆ ਨੇ ਆਈਆਈਟੀ ਕਾਨਪੁਰ ਵਿੱਚ ਦਾਖਲਾ ਲੈ ਕੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਸ਼ੁਭਕਾਮਨਾਵਾਂ।"

ਆਰੀਆ ਨੇ ਐਨਆਈਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ
ਉਸ ਦੇ ਜਨੂੰਨ ਅਤੇ ਸਖਤ ਮਿਹਨਤ ਦੇ ਨਾਲ-ਨਾਲ, ਆਰੀਆ ਦੀ ਸਫਲਤਾ ਉਸ ਦੇ ਪਿਤਾ ਦੇ ਬਲਿਦਾਨ ਦੀ ਕਹਾਣੀ ਵੀ ਹੈ। ਸ਼੍ਰੀਰਾਜ ਗੋਪਾਲਨ ਪਿਛਲੇ 20 ਸਾਲਾਂ ਤੋਂ ਪੈਟਰੋਲ ਪੰਪ 'ਤੇ ਕੰਮ ਕਰ ਰਹੇ ਹਨ। ਆਰੀਆ ਨੇ ਇਸ ਤੋਂ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੌਜੀ (ਐਨਆਈਟੀ) ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਪਿਤਾ ਸ਼੍ਰੀਰਾਜ ਗੋਪਾਲਨ ਨੇ ਕਿਹਾ, "ਜੇ ਮੇਰੀ ਬੇਟੀ ਵੀ ਭਵਿੱਖ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਵਿੱਚ ਤਾਇਨਾਤ ਹੋ ਜਾਂਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ। ਜਿੱਥੇ ਮੈਂ 2005 ਤੋਂ ਕੰਮ ਕਰ ਰਿਹਾ ਹਾਂ।"
First published: