
ਇਸ ਪੈਟਰੋਲ ਪੰਪ 'ਤੇ ਪੈਟਰੋਲ 102 ਦੀ ਬਜਾਏ 85 ਰੁਪਏ ਲੀਟਰ ਨੂੰ ਲੱਗਾ ਮਿਲਣ
ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਹਨ। ਕਈ ਥਾਵਾਂ 'ਤੇ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਨੂੰ ਵੀ ਪਾਰ ਕਰ ਗਈ ਹੈ। ਪਰ ਅਜਿਹੇ ਵਿੱਚ ਜੇਕਰ ਬਹੁਤ ਸਸਤਾ ਪੈਟਰੋਲ ਮਿਲੇ ਤਾਂ ਅੱਜ ਦੇ ਸਮੇਂ ਲੋਕਾਂ ਦੀ ਖੁਸ਼ੀ ਦੇ ਟਿਕਾਣੇ ਨਹੀਂ ਹੋਣਗੇ। ਇਸੇ ਤਰ੍ਹਾਂ ਦੀ ਇਕ ਘਟਨਾ ਕੋਲਕਾਤਾ ਵਿਚ ਵਾਪਰੀ ਹੈ, ਜਿੱਥੇ ਪੈਟਰੋਲ ਅਤੇ ਡੀਜ਼ਲ ਨੂੰ ਅਸਲ ਕੀਮਤ ਨਾਲੋਂ ਘੱਟ ਰੇਟ 'ਤੇ ਖਰੀਦਣ ਦਾ ਮੌਕਾ ਮਿਲਿਆ ਸੀ। ਦਰਅਸਲ, ਕੋਲਕਾਤਾ ਦੇ ਏਪੀਜੇ ਅਬਦੁੱਲ ਕਲਾਮ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ, ਕੁਝ ਲੋਕਾਂ ਨੂੰ ਸਸਤਾ ਪੈਟਰੋਲ ਅਤੇ ਡੀਜ਼ਲ ਖਰੀਦਣ ਦਾ ਮੌਕਾ ਮਿਲਿਆ। ਲੋਕਾਂ ਨੂੰ ਸਸਤੇ ਭਾਅ 'ਤੇ ਪੈਟਰੋਲ ਅਤੇ ਡੀਜ਼ਲ ਮਿਲ ਗਿਆ, ਕਿਉਂਕਿ ਇਕ ਸਮੂਹ ਨੇ ਵੱਧ ਰਹੀਆਂ ਕੀਮਤਾਂ ਦੇ ਖਿਲਾਫ ਆਪਣਾ ਵਿਰੋਧ ਦਰਜ ਕਰਾਉਣ ਲਈ ਇਕ ਅਜੀਬ ਕੰਮ ਕੀਤਾ।
ਕੁਲ 154 ਵਿਅਕਤੀਆਂ ਨੂੰ ਨਿਊਟਾਉਨ ਦੇ ਇੱਕ ਪੈਟਰੋਲ ਪੰਪ 'ਤੇ ਅਸਲ ਕੀਮਤ ਨਾਲੋਂ 20 ਰੁਪਏ ਘੱਟ ਪੈਟਰੋਲ ਅਤੇ ਡੀਜ਼ਲ ਖਰੀਦਣ ਦਾ ਮੌਕਾ ਮਿਲਿਆ। ਐਤਵਾਰ ਦੁਪਹਿਰ ਨੂੰ, ਇਹ ਲੋਕ ਪੈਟਰੋਲ ਪੰਪ 'ਤੇ ਗਏ ਅਤੇ ਸਸਤੇ ਤੇਲ ਦੀ ਖਰੀਦ ਕੀਤੀ। ਬਾਕੀ ਰਕਮ ਵਧੀ ਹੋਈਆਂ ਕੀਮਤਾਂ ਦਾ ਵਿਰੋਧ ਕਰਨ ਵਾਲਿਆਂ ਦੁਆਰਾ ਦਿੱਤੀ ਗਈ ਸੀ। ਉਨ੍ਹਾਂ ਨੇ ਅਜਿਹਾ ਈਂਧਨ ਦੀਆਂ ਕੀਮਤਾਂ ਵਿੱਚ ਕੀਤੇ ਗਏ ਵਾਧੇ ਖਿਲਾਫ ਆਪਣਾ ਵਿਰੋਧ ਦਰਸਾਉਣ ਲਈ ਕੀਤਾ। ਯਾਨੀ ਇਹ ਸਮੂਹ ਅਸਲ ਕੀਮਤਾਂ ਨਾਲੋਂ 20 ਰੁਪਏ ਘੱਟ ਪੈਟਰੋਲ ਅਤੇ ਡੀਜ਼ਲ ਖਰੀਦਣ ਦਾ ਮੌਕਾ ਦੇ ਕੇ ਵਧੀਆਂ ਕੀਮਤਾਂ ਦਾ ਵਿਰੋਧ ਕਰ ਰਿਹਾ ਸੀ।
ਏਪੀਜੇ ਕਾਲਜ ਦੇ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਬਕਾਏ ਖ਼ਤਮ ਨਹੀਂ ਕੀਤੇ ਜਾਂਦੇ, ਉਦੋਂ ਤੱਕ ਇਹ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ। ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦਾ ਸਮੂਹ ਐਤਵਾਰ ਦੁਪਹਿਰ ਨੂੰ ਨਿਊ ਟਾਊਨ ਬੱਸ ਟਰਮੀਨਲ ਨੇੜੇ ਪੈਟਰੋਲ ਪੰਪ 'ਤੇ ਇਕੱਤਰ ਹੋਇਆ। ਇਸ ਦੌਰਾਨ ਉਸਨੇ ਉਥੋਂ ਪੈਟਰੋਲ ਅਤੇ ਡੀਜ਼ਲ ਖਰੀਦਣ ਵਾਲੇ 154 ਲੋਕਾਂ ਨੂੰ 20 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦਿੱਤੀ। ਜਿਸ ਕਾਰਨ ਲੋਕਾਂ ਨੂੰ 20 ਰੁਪਏ ਸਸਤਾ ਪੈਟਰੋਲ ਅਤੇ ਡੀਜ਼ਲ ਮਿਲ ਗਿਆ।
ਧਿਆਨ ਯੋਗ ਹੈ ਕਿ ਕੋਲਕਾਤਾ ਵਿੱਚ ਇਸ ਸਮੇਂ ਪੈਟਰੋਲ 100 ਰੁਪਏ ਪ੍ਰਤੀ ਲੀਟਰ ਤੋਂ ਵੱਧ ਮਿਲ ਰਿਹਾ ਹੈ ਅਤੇ ਡੀਜ਼ਲ 93 ਰੁਪਏ ਪ੍ਰਤੀ ਲੀਟਰ ਤੋਂ ਵੱਧ ਮਿਲ ਰਿਹਾ ਹੈ। ਇਸ ਦੇ ਵਿਰੋਧ ਵਿੱਚ ਏਪੀਜੇ ਕਾਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਨੇ 20 ਰੁਪਏ ਪ੍ਰਤੀ ਲੀਟਰ ਦੀ ਸਬਸਿਡੀ ਦਿੱਤੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।