Home /News /national /

ਖੇਤ ‘ਚ ਪਿਉ ਨੂੰ ਮਿਲਣ ਜਾ ਰਹੇ ਨਾਬਾਲਗ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਮਾਰ ਦਿੱਤਾ

ਖੇਤ ‘ਚ ਪਿਉ ਨੂੰ ਮਿਲਣ ਜਾ ਰਹੇ ਨਾਬਾਲਗ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਮਾਰ ਦਿੱਤਾ

ਅਵਾਰਾ ਕੁੱਤਿਆਂ ਦੇ ਵੱਢਣ ਨਾਲ ਬੱਚੇ ਦੀ ਮੌਤ ਹੋ ਗਈ

ਅਵਾਰਾ ਕੁੱਤਿਆਂ ਦੇ ਵੱਢਣ ਨਾਲ ਬੱਚੇ ਦੀ ਮੌਤ ਹੋ ਗਈ

ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਕੁੱਤਿਆਂ ਨੇ ਇੱਕ 10 ਸਾਲਾ ਬੱਚੇ ‘ਤੇ ਹਮਲਾ ਕਰ ਦਿੱਤਾ। ਹਸਪਤਾਲ ਜਾ ਰਹੇ ਜ਼ਖਮੀ ਬੱਚੇ ਦੀ ਰਸਤੇ ਵਿੱਚ ਮੌਤ ਹੋ ਗਈ।

 • Share this:
  ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 10 ਸਾਲਾ ਲੜਕੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬਿਸਲਪੁਰ ਥਾਣੇ ਦੇ ਪਿੰਡ ਰਸਾਯਖਾਨਪੁਰ ਦਾ ਰਹਿਣ ਵਾਲਾ ਅਹਿਦ ਖਾਨ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ। ਉਸ ਦਾ 10 ਸਾਲ ਦਾ ਬੇਟਾ ਅਜ਼ੀਜ਼ ਖਾਨ ਉਸ ਨੂੰ ਮਿਲਣ ਘਰ ਤੋਂ ਨਿਕਲਿਆ। ਰਸਤੇ ਵਿੱਚ ਬੈਠੇ ਕੁੱਤਿਆਂ ਦੇ ਝੁੰਡ ਵਿੱਚ ਨੇ ਉਸਨੂੰ ਘੇਰ ਲਿਆ ਅਤੇ ਨੋਚ –ਨੋਚ ਕੇ ਅਧਮਰਿਆ ਕਰ ਦਿੱਤਾ। ਜਦੋਂ ਬੱਚਾ ਉੱਚੀ-ਉੱਚੀ ਚੀਕਿਆ ਤਾਂ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਬੱਚੇ ਨੂੰ ਅਵਾਰਾ ਕੁੱਤਿਆਂ ਤੋਂ ਬਚਾਇਆ।

  ਜਦੋਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਬੱਚੇ ਨੂੰ ਬਰੇਲੀ ਵਿਚ ਡਾਕਟਰ ਨੂੰ ਦਿਖਾਉਣ ਲਈ ਨਿਕਲੇ ਪਰ ਰਸਤੇ ਵਿਚ ਹੀ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਅਜ਼ੀਜ਼ ਖਾਨ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ 5 ਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਮਾਤਮ ਪਸਰ ਗਿਆ ਹੈ।

  ਇਥੇ ਸਥਾਨਕ ਪ੍ਰਸ਼ਾਸਨ ਦੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਲੇਖਪਾਲ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਕਿ ਇੱਥੇ ਕੁੱਤਿਆਂ ਦਾ ਝੁੰਡ ਹੈ ਅਤੇ ਉਹ ਕਿਸੇ ਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਸ਼ਿਕਾਇਤ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ, ਜਿਸ ਕਾਰਨ ਮਾਸੂਮ ਬੱਚੇ ਨੂੰ ਆਪਣੀ ਜਾਨ ਦੇਣੀ ਪਈ। ਮਾਮਲੇ ਬਾਰੇ ਬਿਸਾਲਪੁਰ ਤਹਿਸੀਲ ਦੇ ਤਹਿਸੀਲਦਾਰ ਆਸ਼ੂਤੋਸ਼ ਕੁਮਾਰ ਨੇ ਕਿਹਾ ਹੈ ਕਿ ਇਸਦੀ ਜਾਂਚ ਕੀਤੀ ਜਾਏਗੀ। ਪਿੰਡ ਦੇ ਲੋਕ ਕੁੱਤਿਆਂ ਦੇ ਦਹਿਸ਼ਤ ਤੋਂ ਪ੍ਰੇਸ਼ਾਨ ਹਨ ਅਤੇ ਸਮੱਸਿਆ ਦੇ ਹੱਲ ਲਈ ਸਥਾਨਕ ਪ੍ਰਸ਼ਾਸਨ ਦੇ ਚੱਕਰ ਲਗਾ ਰਹੇ ਹਨ।
  Published by:Ashish Sharma
  First published:

  Tags: Stray dogs, Uttar Pradesh

  ਅਗਲੀ ਖਬਰ