Home /News /national /

ਖੇਤਾਂ ਵਿਚ ਸਿੰਚਾਈ ਦੌਰਾਨ ਇੰਜਣ ਫਟਿਆ, ਦੋ ਕਿਸਾਨਾਂ ਦੀ ਮੌਤ

ਖੇਤਾਂ ਵਿਚ ਸਿੰਚਾਈ ਦੌਰਾਨ ਇੰਜਣ ਫਟਿਆ, ਦੋ ਕਿਸਾਨਾਂ ਦੀ ਮੌਤ

  • Share this:

ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਖੇਤ ਵਿੱਚ ਸਿੰਚਾਈ ਲਈ ਲਗਾਏ ਗਏ ਪੰਪਿੰਗ ਸੈੱਟ ਦਾ ਇੰਜਣ ਫਟਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਕਿਸਾਨ ਖੇਤ ਦੀ ਸਿੰਚਾਈ ਕਰ ਰਹੇ ਸਨ ਕਿ ਇੰਜਣ ਫਟ ਗਿਆ, ਜਿਸ ਕਾਰਨ ਦੋਵਾਂ ਕਿਸਾਨਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿੱਤਾ ਹੈ।

ਪੀਲੀਭੀਤ ਜ਼ਿਲ੍ਹੇ ਦੇ ਬਿਲਸੰਡਾ ਥਾਣਾ ਖੇਤਰ ਦੇ ਆਜ਼ਮਪੁਰ ਬਰਖੇੜਾ ਪਿੰਡ 'ਚ ਐਤਵਾਰ ਸਵੇਰੇ ਕਰੀਬ 7 ਵਜੇ 56 ਸਾਲਾ ਸ਼ਿਵਕੁਮਾਰ ਪੰਪਿੰਗ ਸੈੱਟ ਨਾਲ ਖੇਤ ਦੀ ਸਿੰਚਾਈ ਕਰ ਰਹੇ ਸਨ। ਉਸੇ ਸਮੇਂ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਪਿੰਡ ਦਾ ਮਹੇਸ਼ ਕੁਮਾਰ ਵੀ ਸ਼ਿਵਕੁਮਾਰ ਨੂੰ ਮਿਲਣ ਲਈ ਇੰਜਣ ਨੇੜੇ ਆਇਆ।

ਸਿੰਚਾਈ ਦੌਰਾਨ ਹੀ ਅਚਾਨਕ ਇੰਜਣ ਫਟ ਗਿਆ। ਇੰਜਣ ਕੋਲ ਖੜ੍ਹੇ 56 ਸਾਲਾ ਸ਼ਿਵ ਕੁਮਾਰ ਅਤੇ 35 ਸਾਲਾ ਮਹੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇੰਜਣ ਫਟਣ ਦੀ ਆਵਾਜ਼ ਸੁਣ ਕੇ ਨੇੜੇ ਦੇ ਖੇਤਾਂ 'ਚ ਕੰਮ ਕਰ ਰਹੇ ਕਿਸਾਨ ਸ਼ਿਵਕੁਮਾਰ ਦੇ ਖੇਤ 'ਚ ਪਹੁੰਚ ਗਏ। ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਦੋਵੇਂ ਮ੍ਰਿਤਕ ਕਿਸਾਨਾਂ ਦੇ ਘਰ 'ਚ ਹਫੜਾ-ਦਫੜੀ ਮੱਚ ਗਈ। ਰੋ-ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਇੰਚਾਰਜ ਅਚਲ ਕੁਮਾਰ ਨੇ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੰਚਨਾਮਾ ਭਰਨ ਤੋਂ ਬਾਅਦ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿੱਤੀਆਂ ਗਈਆਂ ਹਨ।

Published by:Gurwinder Singh
First published:

Tags: Farmers, Farmers Protest, Uttar Pardesh