ਪੁਲਿਸ ਵੱਲੋਂ ਉਤਰਾਖੰਡ ਭਾਜਪਾ ਪ੍ਰਧਾਨ ਨੂੰ ‘ਗਾਰਡ ਆਫ ਆਨਰ’ ਦੇਣ ਉਤੇ ਵਿਵਾਦ ਭਖਿਆ

News18 Punjabi | News18 Punjab
Updated: March 23, 2021, 10:59 AM IST
share image
ਪੁਲਿਸ ਵੱਲੋਂ ਉਤਰਾਖੰਡ ਭਾਜਪਾ ਪ੍ਰਧਾਨ ਨੂੰ ‘ਗਾਰਡ ਆਫ ਆਨਰ’ ਦੇਣ ਉਤੇ ਵਿਵਾਦ ਭਖਿਆ
ਪੁਲਿਸ ਵੱਲੋਂ ਉਤਰਾਖੰਡ ਭਾਜਪਾ ਪ੍ਰਧਾਨ ਨੂੰ ‘ਗਾਰਡ ਆਫ ਆਨਰ’ ਦੇਣ ਉਤੇ ਵਿਵਾਦ ਭਖਿਆ

  • Share this:
  • Facebook share img
  • Twitter share img
  • Linkedin share img
ਉਤਰਾਖੰਡ ਪੁਲਿਸ ਨੇ ਪ੍ਰੋਟੋਕੋਲ ਦੀ ਉਲੰਘਣਾ ਕਰਦਿਆਂ ਬਾਗੇਸ਼ਵਰ ਵਿੱਚ ਭਾਜਪਾ ਦੇ ਸੂਬਾਈ ਪ੍ਰਧਾਨ ਮਦਨ ਕੌਸ਼ਿਕ ਨੂੰ ‘ਗਾਰਡ ਆਫ ਆਨਰ’ ਦਿੱਤਾ। ਹਾਲਾਂਕਿ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ‘ਗ਼ਲਤਫ਼ਹਿਮੀ’ ਕਾਰਨ ਹੋਇਆ ਹੈ। ਉਧਰ, ਵਿਰੋਧੀ ਧਿਰਾਂ ਨੇ ਇਸ ਮੁੱਦੇ ਉਤੇ ਸਵਾਲ ਚੁੱਕੇ ਹਨ।

ਸੂਬਾਈ ਭਾਜਪਾ ਮੁਖੀ ਨੂੰ ਬਾਗੇਸ਼ਵਰ ਪਹੁੰਚਣ ’ਤੇ ਗਾਰਡ ਆਫ ਆਨਰ ਦਿੱਤੇ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡਆ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ। ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਦੀ ਕੈਬਨਿਟ ਦੀ ਵਜ਼ਾਰਤ ’ਚ ਰਹਿ ਚੁੱਕੇ ਕੌਸ਼ਿਕ ਨੂੰ ਹਾਲ ’ਚ ਭਾਜਪਾ ਦਾ ਸੂਬਾਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡੀਆਈਜੀ (ਕਾਨੂੰਨ ਅਤੇ ਵਿਵਸਥਾ) ਨੀਲੇਸ਼ ਅਨੰਦ ਬੀ. ਨੇ ਮੰਨਿਆ ਕਿ ਸੂਬਾਈ ਪ੍ਰਧਾਨ ਨੂੰ ਗਾਰਡ ਆਫ ਆਨਰ ਦਿੱਤਾ ਜਾਣਾ ਗ਼ਲਤ ਸੀ। ਉਨ੍ਹਾਂ ਕਿਹਾ ਕਿ ਇਹ ‘ਗ਼ਲਤਫਹਿਮੀ’ ਕਾਰਨ ਹੋਇਆ।

ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਦਿਨੇਸ਼ ਮੋਹਨੀਆ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਦੇ ਬਿਆਨਾਂ ਦਾ ਪੁਲਿਸ ‘ਤੇ ਵੀ ਅਸਰ ਪੈ ਰਿਹਾ ਹੈ। ਦਰਅਸਲ, ਮੋਹਨੀਆ ਪਿਛਲੇ ਦਿਨੀਂ ਸੁਰਖੀਆਂ ਵਿਚ ਆਏ ਸੀਐਮ ਤੀਰਥ ਰਾਵਤ ਦੇ ਬਿਆਨਾਂ ਵੱਲ ਇਸ਼ਾਰਾ ਕਰ ਰਹੇ ਹਨ। ਤੀਰਥ ਦੇ ਬਿਆਨ ਸਿਰਫ ਉਤਰਾਖੰਡ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਚਰਚਾ ਵਿੱਚ ਹਨ। ਪਹਿਲੇ ਸੀਐਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਭਗਵਾਨ ਰਾਮ ਨਾਲ ਕੀਤੀ ਸੀ।
ਕਾਂਗਰਸ ਦੇ ਮੁੱਖ ਬੁਲਾਰੇ ਐਮਡੀ ਜੋਸ਼ੀ ਦਾ ਕਹਿਣਾ ਹੈ ਕਿ ਜਦੋਂ ਰਾਜ ਦਾ ਮੁਖੀ ਬੇਤੁਕੀ ਬਿਆਨਬਾਜ਼ੀ ਕਰ ਰਿਹਾ ਹੈ, ਤਾਂ ਇਸ ਦਾ ਅਸਰ ਉਸ ਦੇ ਅਧੀਨ ਲੋਕਾਂ ‘ਤੇ ਵੀ ਪਏਗਾ। ਸ਼ਾਇਦ ਇਹੀ ਕਾਰਨ ਹੈ ਕਿ ਪੁਲਿਸ ਵੀ ਭੁੱਲ ਗਈ ਕਿ ਗਾਰਡ ਆਫ਼ ਆਨਰ ਕਿਸ ਨੂੰ ਦਿੱਤਾ ਜਾਵੇ।
Published by: Gurwinder Singh
First published: March 23, 2021, 10:58 AM IST
ਹੋਰ ਪੜ੍ਹੋ
ਅਗਲੀ ਖ਼ਬਰ