• Home
  • »
  • News
  • »
  • national
  • »
  • PIYUSH GOYALS QUESTION ROAD IS NATIONAL PROPERTY DO PRIVATE VEHICLES NOT RUN THERE

ਸਰਕਾਰ ਦਾ ਨਿੱਜੀਕਰਨ ਬਾਰੇ ਤਰਕ- ਸੜਕ ਵੀ ਰਾਸ਼ਟਰੀ ਸੰਪਤੀ ਹੈ, ਕੀ ਉਥੇ ਨਿੱਜੀ ਗੱਡੀਆਂ ਨਹੀਂ ਚੱਲਦੀਆਂ?

ਸਰਕਾਰ ਦਾ ਨਿੱਜੀਕਰਨ ਬਾਰੇ ਤਰਕ-ਸੜਕ ਰਾਸ਼ਟਰੀ ਸੰਪਤੀ, ਕੀ ਉਥੇ ਨਿੱਜੀ ਗੱਡੀਆਂ ਨਹੀਂ ਚੱਲ.(ਫੋਟੋ: ANI/Twitter)

ਸਰਕਾਰ ਦਾ ਨਿੱਜੀਕਰਨ ਬਾਰੇ ਤਰਕ-ਸੜਕ ਰਾਸ਼ਟਰੀ ਸੰਪਤੀ, ਕੀ ਉਥੇ ਨਿੱਜੀ ਗੱਡੀਆਂ ਨਹੀਂ ਚੱਲ.(ਫੋਟੋ: ANI/Twitter)

  • Share this:
    ਸਰਕਾਰੀ ਜਾਇਦਾਦਾਂ ਦੇ ਨਿੱਜੀਕਰਨ ਨੂੰ ਲੈ ਕੇ ਮੋਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਉਤੇ ਹੈ। ਇਸ ਦੌਰਾਨ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਸਰਕਾਰ ‘ਤੇ ਲੱਗੇ ਦੋਸ਼ਾਂ ਬਾਰੇ ਪਲਟਵਾਰ ਕੀਤਾ ਹੈ। ਮੰਗਲਵਾਰ ਨੂੰ ਲੋਕ ਸਭਾ ਵਿਚ ਗੋਇਲ ਨੇ ਇਹ ਸਵਾਲ ਉਠਾਇਆ ਕਿ ਸੜਕਾਂ ਵੀ ਰਾਸ਼ਟਰੀ ਸੰਪਤੀ ਹਨ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਇਸ ‘ਤੇ ਸਿਰਫ ਸਰਕਾਰੀ ਵਾਹਨ ਚਲਾਏ ਜਾਣੇ ਚਾਹੀਦੇ ਹਨ। ਹਾਲਾਂਕਿ, ਇਸ ਸਮੇਂ ਦੌਰਾਨ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਰੇਲਵੇ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਦਿੱਤਾ ਜਾਵੇਗਾ।

    ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਕਈ ਵੱਡੇ ਵਿਰੋਧੀ ਨੇਤਾਵਾਂ ਨੇ ਰੇਲਵੇ ਦੇ ਨਿੱਜੀਕਰਨ' ਤੇ ਸਵਾਲ ਖੜ੍ਹੇ ਕੀਤੇ ਸਨ। ਕੇਂਦਰੀ ਮੰਤਰੀ ਗੋਇਲ ਨਿੱਜੀਕਰਨ ਦੇ ਦੋਸ਼ਾਂ ਉਤੇ ਵਿਰੋਧੀ ਧਿਰਾਂ ਖਿਲਾਫ ਕਾਫੀ ਹਮਲਾਵਰ ਦਿਖਾਈ ਦਿੱਤੇ।

    ਉਨ੍ਹਾਂ ਕਿਹਾ, 'ਸਾਡੇ ਉੱਤੇ ਰੇਲਵੇ ਦਾ ਨਿੱਜੀਕਰਨ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ ਪਰ ਇਹ ਲੋਕ ਕਦੇ ਇਹ ਨਹੀਂ ਕਹਿੰਦੇ ਕਿ ਸੜਕਾਂ 'ਤੇ ਸਿਰਫ ਸਰਕਾਰੀ ਵਾਹਨ ਚਲਾਉਣੇ ਚਾਹੀਦੇ ਹਨ।' ਉਨ੍ਹਾਂ ਨੇ ਕਿਹਾ, "ਇਹ ਇਸ ਲਈ ਹੈ ਕਿਉਂਕਿ ਦੋਵੇਂ ਪ੍ਰਾਈਵੇਟ ਅਤੇ ਸਰਕਾਰੀ ਵਾਹਨ ਵਿੱਤੀ ਤੌਰ 'ਤੇ ਮਦਦਗਾਰ ਹਨ।" ਇਸ ਦੌਰਾਨ ਉਨ੍ਹਾਂ ਨੇ ਰੇਲਵੇ ਦੇ ਖੇਤਰ ਵਿੱਚ ਨਿਜੀ ਨਿਵੇਸ਼ ਦਾ ਸਵਾਗਤ ਕਰਨ ਲਈ ਕਿਹਾ ਗਿਆ ਹੈ।

    ਗੋਇਲ ਨੇ ਕਿਹਾ, "ਰੇਲਵੇ ਵਿੱਚ ਨਿਜੀ ਨਿਵੇਸ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸੇਵਾਵਾਂ ਵਿੱਚ ਸੁਧਾਰ ਹੋਵੇਗਾ।" ਇਸ ਦੌਰਾਨ ਕੇਂਦਰੀ ਮੰਤਰੀ ਨੇ ਯਾਤਰਾ ਦੌਰਾਨ ਰੇਲਵੇ ਯੋਜਨਾਵਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਗੱਲ ਕੀਤੀ।
    Published by:Gurwinder Singh
    First published: