• Home
  • »
  • News
  • »
  • national
  • »
  • PLANNING TO TAKE INTERNATIONAL FLIGHT READ INDIA GOVT NEW ADVISORY BEFORE BOOKING TICKETS

ਵਿਦੇਸ਼ ਦੀ ਉਡਾਣ ਦੀ ਟਿਕਟ ਬੁੱਕ ਕਰਨ ਤੋਂ ਪਹਿਲਾਂ, ਕੇਂਦਰ ਸਰਕਾਰ ਦੀ ਨਵੀਂ ਐਡਵਾਈਜ਼ਰੀ ਪੜ੍ਹੋ

ਡੀਜੀਸੀਏ ਮੁਤਾਬਿਕ ਇਹ ਹੋ ਸਕਦਾ ਹੈ ਕਿ ਨਿਰਧਾਰਤ ਮੰਜ਼ਿਲ ਦਾ ਅਸਲ ਕਿਰਾਇਆ ਮੈਟਾਸਰਚ ਇੰਜਨ ਵੈਬਸਾਈਟਾਂ 'ਤੇ ਦਿਖਾਇਆ ਨਹੀਂ ਜਾ ਰਿਹਾ ਹੈ ਅਤੇ ਕਈ ਏਅਰਲਾਈਨਾਂ ਦਾ ਸੁਮੇਲ ਬਣਾ ਕੇ ਵਧਿਆ ਹੋਇਆ ਕਿਰਾਇਆ ਦਿਖ ਰਿਹਾ ਹੋਵੇ।

ਵਿਦੇਸ਼ ਦੀ ਉਡਾਣ ਦੀ ਟਿਕਟ ਬੁੱਕ ਕਰਨ ਤੋਂ ਪਹਿਲਾਂ, ਕੇਂਦਰ ਸਰਕਾਰ ਦੀ ਨਵੀਂ ਐਡਵਾਈਜ਼ਰੀ ਪੜ੍ਹੋ ( ਸੰਕੇਤਕ ਤਸਵੀਰ)

ਵਿਦੇਸ਼ ਦੀ ਉਡਾਣ ਦੀ ਟਿਕਟ ਬੁੱਕ ਕਰਨ ਤੋਂ ਪਹਿਲਾਂ, ਕੇਂਦਰ ਸਰਕਾਰ ਦੀ ਨਵੀਂ ਐਡਵਾਈਜ਼ਰੀ ਪੜ੍ਹੋ ( ਸੰਕੇਤਕ ਤਸਵੀਰ)

  • Share this:
    ਨਵੀਂ ਦਿੱਲੀ : ਦੇਸ਼ ਦੇ ਹਵਾਬਾਜ਼ੀ ਰੈਗੂਲੇਟਰ(DGCA)ਨੇ ਏਅਰਲਾਈਨਾਂ(flights)ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਮੈਟਾਸਰਚ (metasearch) ਇੰਜਨ ਵੈਬਸਾਈਟਾਂ 'ਤੇ ਉਡਾਣ ਦਾ ਕਿਰਾਇਆ ਏਅਰਲਾਈਨਾਂ ਦੀਆਂ ਵੈਬਸਾਈਟਾਂ 'ਤੇ ਦਿਖਾਏ ਗਏ ਕਿਰਾਏ ਤੋਂ ਵੱਧ ਨਾ ਹੋਵੇ। ਡੀਜੀਸੀਏ ਨੇ ਇੱਕ ਟਵੀਟ ਵਿੱਚ ਕਿਹਾ, "ਵਿਦੇਸ਼ ਯਾਤਰਾ(traveling) ਕਰਨ ਵਾਲੇ ਲੋਕਾਂ ਨੂੰ ਖਾਸ ਏਅਰਲਾਈਨ(airlines)ਦੀ ਵੈਬਸਾਈਟ 'ਤੇ ਕਿਰਾਏ(fares) ਦੀ ਜਾਂਚ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।"

    ਡੀਜੀਸੀਏ ਮੁਤਾਬਿਕ ਇਹ ਹੋ ਸਕਦਾ ਹੈ ਕਿ ਨਿਰਧਾਰਤ ਮੰਜ਼ਿਲ ਦਾ ਅਸਲ ਕਿਰਾਇਆ ਮੈਟਾਸਰਚ ਇੰਜਨ ਵੈਬਸਾਈਟਾਂ 'ਤੇ ਦਿਖਾਇਆ ਨਹੀਂ ਜਾ ਰਿਹਾ ਹੈ ਅਤੇ ਕਈ ਏਅਰਲਾਈਨਾਂ ਦਾ ਸੁਮੇਲ ਬਣਾ ਕੇ ਵਧਿਆ ਹੋਇਆ ਕਿਰਾਇਆ ਦਿਖ ਰਿਹਾ ਹੋਵੇ।

    ਡੀਜੀਸੀਏ ਨੇ ਇਹ ਨਿਰਦੇਸ਼ ਭਾਰਤ ਅਤੇ ਯੂਕੇ ਦੇ ਵਿੱਚ ਉਡਾਣਾਂ ਦੇ ਕਿਰਾਏ ਵਿੱਚ ਭਾਰੀ ਵਾਧੇ ਦੀਆਂ ਰਿਪੋਰਟਾਂ ਦੇ ਬਾਅਦ ਜਾਰੀ ਕੀਤਾ ਹੈ। ਹਾਲਾਂਕਿ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਪਿਛਲੇ ਹਫਤੇ ਸਪੱਸ਼ਟ ਕੀਤਾ ਸੀ ਕਿ ਇਸ ਮਹੀਨੇ ਦਿੱਲੀ ਅਤੇ ਲੰਡਨ ਦੀਆਂ ਉਡਾਣਾਂ ਲਈ ਇਕਾਨਮੀ ਕਲਾਸ ਦੀਆਂ ਟਿਕਟਾਂ 1.03 ਲੱਖ ਰੁਪਏ ਤੋਂ 1.47 ਲੱਖ ਰੁਪਏ ਦੇ ਵਿੱਚ ਉਪਲਬਧ ਹਨ।

    ਏਅਰ ਇੰਡੀਆ ਨੇ ਕਿਹਾ ਹੈ ਕਿ ਟਿਕਟਾਂ ਦੀ ਕੀਮਤ ਵਿੱਚ ਵਾਧਾ. ਉਨ੍ਹਾਂ ਯਾਤਰੀਆਂ ਦੇ ਕਾਰਨ ਹੋ ਰਿਹਾ ਹੈ, ਜਿਨ੍ਹਾਂ ਨੂੰ ਦਾਖਲਾ ਸ਼ਰਤਾਂ ਅਤੇ ਜ਼ਰੂਰੀ ਕੁਆਰੰਟੀਨ ਦੇ ਅਧੀਨ ਦੁਬਾਰਾ ਟਿਕਟ ਬੁੱਕ ਕਰਨ ਦੀ ਆਗਿਆ ਦਿੱਤੀ ਗਈ ਹੈ।

    ਦੇਸ਼ ਦੇ ਸਾਰੇ ਸ਼ਹਿਰਾਂ ਲਈ ਉਡਾਣਾਂ ਦੇ ਕਿਰਾਏ ਦੀ ਹੇਠਲੀ ਅਤੇ ਉਪਰਲੀ ਸੀਮਾ ਪਿਛਲੇ ਸਾਲ ਤੋਂ ਨਿਰਧਾਰਤ ਕੀਤੀ ਗਈ ਹੈ ਪਰ ਅੰਤਰਰਾਸ਼ਟਰੀ ਉਡਾਣਾਂ ਲਈ ਅਜਿਹੀ ਕੋਈ ਸੀਮਾ ਨਹੀਂ ਹੈ।

    ਮਹਾਂਮਾਰੀ ਦੇ ਕਾਰਨ ਪਿਛਲੇ ਸਾਲ ਮਾਰਚ ਤੋਂ ਦੇਸ਼ ਵਿੱਚ ਅਨੁਸੂਚਿਤ ਅੰਤਰਰਾਸ਼ਟਰੀ ਉਡਾਣਾਂ ਤੇ ਪਾਬੰਦੀ ਲਗਾਈ ਗਈ ਸੀ. ਹਾਲਾਂਕਿ, 28 ਦੇਸ਼ਾਂ ਨਾਲ ਸਮਝੌਤਿਆਂ ਦੇ ਤਹਿਤ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ।
    Published by:Sukhwinder Singh
    First published: