Home /News /national /

PM Kisan- 7 ਲੱਖ ਤੋਂ ਵੱਧ ਕਿਸਾਨਾਂ ਨੂੰ ਵਾਪਸ ਕਰਨੇ ਪੈਣਗੇ 10ਵੀਂ ਕਿਸ਼ਤ ਦੇ ਪੈਸੇ, ਜਾਣੋ ਕਾਰਨ

PM Kisan- 7 ਲੱਖ ਤੋਂ ਵੱਧ ਕਿਸਾਨਾਂ ਨੂੰ ਵਾਪਸ ਕਰਨੇ ਪੈਣਗੇ 10ਵੀਂ ਕਿਸ਼ਤ ਦੇ ਪੈਸੇ, ਜਾਣੋ ਕਾਰਨ

PM Kisan Scheme: ਕਿਸਾਨਾਂ ਦੇ ਖਾਤੇ ਵਿੱਚ ਇਸ ਤਰੀਕ ਤੱਕ ਜਮਾਂ ਹੋਣਗੇ ਪੈਸੇ, ਪੜ੍ਹੋ ਪੂਰੀ ਜਾਣਕਾਰੀ

PM Kisan Scheme: ਕਿਸਾਨਾਂ ਦੇ ਖਾਤੇ ਵਿੱਚ ਇਸ ਤਰੀਕ ਤੱਕ ਜਮਾਂ ਹੋਣਗੇ ਪੈਸੇ, ਪੜ੍ਹੋ ਪੂਰੀ ਜਾਣਕਾਰੀ

PM Kisan yojana-ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਦੇ ਪੈਸੇ 1 ਜਨਵਰੀ ਨੂੰ ਕਿਸਾਨਾਂ ਦੇ ਖਾਤੇ ਵਿੱਚ ਭੇਜ ਦਿੱਤੇ ਹਨ। ਪਰ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਵਿੱਚੋਂ 7 ਲੱਖ ਤੋਂ ਵੱਧ ਅਯੋਗ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਕਮ ਪਹੁੰਚ ਗਈ ਹੈ। ਅਜਿਹੇ 'ਚ ਇਨ੍ਹਾਂ ਕਿਸਾਨਾਂ ਨੂੰ ਇਹ ਰਕਮ ਵਾਪਸ ਕਰਨੀ ਪੈ ਸਕਦੀ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ : ਜੇਕਰ ਤੁਸੀਂ ਵੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan yojana) ਦਾ ਲਾਭ ਲੈ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦਰਅਸਲ, ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਦੇ ਪੈਸੇ 1 ਜਨਵਰੀ ਨੂੰ ਕਿਸਾਨਾਂ ਦੇ ਖਾਤੇ ਵਿੱਚ ਭੇਜ ਦਿੱਤੇ ਹਨ। ਪਰ ਮੀਡੀਆ ਰਿਪੋਰਟਾਂ ਅਨੁਸਾਰ ਇਨ੍ਹਾਂ ਵਿੱਚੋਂ 7 ਲੱਖ ਤੋਂ ਵੱਧ ਅਯੋਗ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਕਮ ਪਹੁੰਚ ਗਈ ਹੈ। ਅਜਿਹੇ 'ਚ ਇਨ੍ਹਾਂ ਕਿਸਾਨਾਂ ਨੂੰ ਇਹ ਰਕਮ ਵਾਪਸ ਕਰਨੀ ਪੈ ਸਕਦੀ ਹੈ।

  ਜਾਣੋ ਕਿਹੜੇ ਕਿਸਾਨਾਂ ਦੇ ਪੈਸੇ ਵਾਪਸ ਕਰਨੇ ਪੈਣਗੇ

  ਰਿਪੋਰਟ ਮੁਤਾਬਕ ਇਹ ਕਿਸਾਨ ਉੱਤਰ ਪ੍ਰਦੇਸ਼ ਦੇ ਹਨ। ਯਾਨੀ ਉੱਤਰ ਪ੍ਰਦੇਸ਼ ਦੇ 7 ਲੱਖ ਤੋਂ ਵੱਧ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਤਹਿਤ ਮਿਲੇ 2000 ਰੁਪਏ ਵਾਪਸ ਕਰਨੇ ਹੋਣਗੇ। ਇਸ ਸਬੰਧੀ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਕਿਸਾਨਾਂ ਨੂੰ 10ਵੀਂ ਕਿਸ਼ਤ ਦੇ ਪੈਸੇ ਵਾਪਸ ਕਰਨੇ ਪੈ ਸਕਦੇ ਹਨ, ਉਹ ਜਾਂ ਤਾਂ ਹੋਰ ਸਰੋਤਾਂ ਤੋਂ ਕਮਾਈ ਕਰਨ ਲਈ ਆਮਦਨ ਕਰ ਦਾ ਭੁਗਤਾਨ ਕਰ ਰਹੇ ਹਨ ਜਾਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਨਕਦ ਲਾਭ ਪ੍ਰਾਪਤ ਕਰਨ ਦੇ ਯੋਗ ਨਹੀਂ ਹਨ।

  ਇਸ ਕਾਰਨ ਕਿਸ਼ਤ ਦੇ ਪੈਸੇ ਫਸ ਜਾਂਦੇ ਹਨ

  ਕਈ ਵਾਰ ਸਰਕਾਰ ਵੱਲੋਂ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਜਾਂਦੇ ਹਨ, ਪਰ ਇਹ ਕਿਸਾਨਾਂ ਦੇ ਖਾਤੇ ਵਿੱਚ ਨਹੀਂ ਪਹੁੰਚਦੇ। ਇਸ ਦਾ ਮੁੱਖ ਕਾਰਨ ਤੁਹਾਡੇ ਆਧਾਰ, ਖਾਤਾ ਨੰਬਰ ਅਤੇ ਬੈਂਕ ਖਾਤਾ ਨੰਬਰ ਵਿੱਚ ਗਲਤੀ ਹੋ ਸਕਦੀ ਹੈ।

  ਕਿਸ਼ਤ ਨਾ ਮਿਲਣ 'ਤੇ ਇੱਥੇ ਸ਼ਿਕਾਇਤ ਕਰੋ

  ਜੇਕਰ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਨਹੀਂ ਮਿਲੀ ਹੈ, ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੇ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸਦੇ ਲਈ ਤੁਸੀਂ ਹੈਲਪਲਾਈਨ ਨੰਬਰ 011 24300606 / 011 23381092 'ਤੇ ਕਾਲ ਕਰ ਸਕਦੇ ਹੋ।

  ਪ੍ਰਧਾਨ ਮੰਤਰੀ ਕਿਸਾਨ ਹੈਲਪ ਡੈਸਕ

  ਇਸ ਤੋਂ ਇਲਾਵਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੀਐਮ ਕਿਸਾਨ ਹੈਲਪ ਡੈਸਕ (PM KISAN Help Desk) ਨਾਲ pmkisan ict@gov.in 'ਤੇ ਈਮੇਲ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

  Published by:Sukhwinder Singh
  First published:

  Tags: Agricultural, Farmer, PM Kisan Samman Nidhi Yojna