• Home
  • »
  • News
  • »
  • national
  • »
  • PM KISAN SAMMAN NIDHI 9TH INSTALLMENT 2000 RUPEES IS COMING ON AUGUST 9 CHECK LIST

ਖੁਸ਼ਖਬਰੀ: 9 ਅਗਸਤ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ 2,000 ਰੁਪਏ, ਇਥੇ ਵੇਖੋ ਲਿਸਟ...

ਖੁਸ਼ਖਬਰੀ: 9 ਅਗਸਤ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ 2,000 ਰੁਪਏ, ਇਥੇ ਵੇਖੋ ਲਿਸਟ... (ਫਾਇਲ ਫੋਟੋ)

ਖੁਸ਼ਖਬਰੀ: 9 ਅਗਸਤ ਨੂੰ ਕਿਸਾਨਾਂ ਦੇ ਖਾਤਿਆਂ ਵਿਚ ਆਉਣਗੇ 2,000 ਰੁਪਏ, ਇਥੇ ਵੇਖੋ ਲਿਸਟ... (ਫਾਇਲ ਫੋਟੋ)

  • Share this:
    ਪੀਐਮ ਕਿਸਾਨ (PM Kisan) ਦੀ 9ਵੀਂ ਕਿਸ਼ਤ ਦੀ ਉਡੀਕ ਕਰ ਰਹੇ ਕਿਸਾਨਾਂ ਲਈ ਖੁਸ਼ਖਬਰੀ ਹੈ। 2000 ਰੁਪਏ ਦੀ ਕਿਸ਼ਤ (9th Installment) ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਇੱਕ ਦਿਨ ਬਾਅਦ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਜਾ ਰਹੀ ਹੈ।

    9 ਅਗਸਤ ਨੂੰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi scheme) ਦੇ ਰਜਿਸਟਰਡ ਕਿਸਾਨਾਂ ਦੇ ਖਾਤਿਆਂ ਵਿੱਚ 2 ਹਜ਼ਾਰ ਰੁਪਏ ਦੀ 9ਵੀਂ ਕਿਸ਼ਤ ਪਾਏਗੀ।

    ਦੱਸ ਦਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਦੇਸ਼ ਦੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤੱਕ ਸਰਕਾਰ ਕਿਸਾਨਾਂ ਨੂੰ 8 ਕਿਸ਼ਤਾਂ ਦੇ ਚੁੱਕੀ ਹੈ। ਇਸ ਯੋਜਨਾ ਦੇ ਤਹਿਤ, ਪੈਸੇ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ ਜਾਂਦੇ ਹਨ।

    ਇਸ ਤਰ੍ਹਾਂ ਸੂਚੀ ਵਿਚ ਆਪਣਾ ਨਾਮ ਚੈੱਕ ਕਰੋ...
    9ਵੀਂ ਕਿਸ਼ਤ 9 ਅਗਸਤ ਨੂੰ ਕਿਸਾਨਾਂ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਣੀ ਹੈ, ਤਾਂ ਤੁਹਾਨੂੰ ਤੁਰਤ ਸੂਚੀ ਵਿੱਚ ਆਪਣਾ ਨਾਮ ਚੈੱਕ ਕਰਨਾ ਚਾਹੀਦਾ ਹੈ ਕਿ ਤੁਹਾਡੇ ਖਾਤੇ ਵਿੱਚ ਪੈਸੇ ਆਉਣਗੇ ਜਾਂ ਨਹੀਂ।

    1. ਸਭ ਤੋਂ ਪਹਿਲਾਂ ਤੁਹਾਨੂੰ ਪੀਐਮ ਕਿਸਾਨ ਯੋਜਨਾ ਦੀ ਅਧਿਕਾਰਤ ਵੈਬਸਾਈਟ https://pmkisan.gov.in ਉਤੇ ਜਾਣਾ ਪਏਗਾ
    2. ਇਸ ਦੇ ਹੋਮਪੇਜ 'ਤੇ ਤੁਹਾਨੂੰ Farmers Corner ਦਾ ਵਿਕਲਪ ਦਿਖਾਈ ਦੇਵੇਗਾ
    3. Farmers Corner ਸੈਕਸ਼ਨ ਦੇ ਅੰਦਰ ਤੁਹਾਨੂੰ ਲਾਭਪਾਤਰੀਆਂ ਦੀ ਸੂਚੀ ਵਿਕਲਪ ਉਤੇ ਕਲਿਕ ਕਰਨਾ ਪਏਗਾ
    4. ਫਿਰ ਤੁਹਾਨੂੰ ਡ੍ਰੌਪ ਡਾਉਨ ਸੂਚੀ ਵਿੱਚੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਚੋਣ ਕਰਨੀ ਪਏਗੀ
    5. ਇਸ ਤੋਂ ਬਾਅਦ ਤੁਹਾਨੂੰ Get Report 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਦਿਖਾਈ ਦੇਵੇਗੀ, ਜਿਸ ਵਿੱਚ ਤੁਸੀਂ ਆਪਣੇ ਨਾਮ ਦੀ ਜਾਂਚ ਕਰ ਸਕਦੇ ਹੋ
    Published by:Gurwinder Singh
    First published: