Home /News /national /

ਪ੍ਰਧਾਨ ਮੰਤਰੀ ਦੀ ਕਿਸਾਨ ਯੋਜਨਾ 'ਚ ਵੱਡੀ ਗੜਬੜੀ, ਸਾਬਕਾ UIDAI ਚੀਫ ਦੇ ਖਾਤੇ ਵਿਚ ਵੀ ਭੇਜ ਦਿੱਤੇ 6,000 ਰੁਪਏ

ਪ੍ਰਧਾਨ ਮੰਤਰੀ ਦੀ ਕਿਸਾਨ ਯੋਜਨਾ 'ਚ ਵੱਡੀ ਗੜਬੜੀ, ਸਾਬਕਾ UIDAI ਚੀਫ ਦੇ ਖਾਤੇ ਵਿਚ ਵੀ ਭੇਜ ਦਿੱਤੇ 6,000 ਰੁਪਏ

ਪ੍ਰਧਾਨ ਮੰਤਰੀ ਦੀ ਕਿਸਾਨ ਯੋਜਨਾ 'ਚ ਵੱਡੀ ਗੜਬੜੀ, ਸਾਬਕਾ UIDAI ਚੀਫ ਦੇ ਖਾਤੇ ਵਿਚ ਵੀ ਭੇਜ ਦਿੱਤੇ 6,000 ਰੁਪਏ (ਸੰਕੇਤਕ ਫੋਟੋ)

ਪ੍ਰਧਾਨ ਮੰਤਰੀ ਦੀ ਕਿਸਾਨ ਯੋਜਨਾ 'ਚ ਵੱਡੀ ਗੜਬੜੀ, ਸਾਬਕਾ UIDAI ਚੀਫ ਦੇ ਖਾਤੇ ਵਿਚ ਵੀ ਭੇਜ ਦਿੱਤੇ 6,000 ਰੁਪਏ (ਸੰਕੇਤਕ ਫੋਟੋ)

  • Share this:
    ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM Kisan Samman Nidhi Scheme) ਦੀ ਸੱਤਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 6000 ਰੁਪਏ ਹਰ ਸਾਲ ਤਿੰਨ ਕਿਸ਼ਤਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾਂਦੇ ਹਨ। ਪਰ ਇਸ ਦੌਰਾਨ ਇਸ ਸਕੀਮ ਵਿੱਚ ਧੋਖਾਧੜੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਨੇਕਾਂ ਥਾਵਾਂ ਤੋਂ ਅਯੋਗ ਲੋਕਾਂ ਨੂੰ ਪੈਸੇ ਮਿਲਣ ਦੀਆਂ ਖ਼ਬਰਾਂ ਹਨ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਫੰਡ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਰਹੇ ਹਨ, ਜਿਨ੍ਹਾਂ ਨੇ ਕਦੇ ਆਪਣਾ ਰਜਿਸਟਰੇਸ਼ਨ ਹੀ ਨਹੀਂ ਕਰਵਾਇਆ।

    ਮਨੀ ਕੰਟਰੋਲ ਵਿਚ ਪ੍ਰਕਾਸ਼ਤ ਇਕ ਖ਼ਬਰ ਅਨੁਸਾਰ ਇਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਅਧੀਨ ਸਾਲ ਵਿਚ ਤਿੰਨ ਵਾਰ  UIDAI ਅਤੇ TRAI ਦੇ ਸਾਬਕਾ ਚੀਫ ਰਾਮ ਸੇਵਕ ਸ਼ਰਮਾ ਦੇ ਐਸਬੀਆਈ ਖਾਤੇ ਵਿਚ 6,000 ਰੁਪਏ ਭੇਜੇ ਗਏ ਹਨ।  ਜਦੋਂ ਕਿ ਸ਼ਰਮਾ ਨੇ ਇਸ ਸਕੀਮ ਲਈ ਕਦੇ ਰਜਿਸਟਰੇਸ਼ਨ ਵੀ ਨਹੀਂ ਕੀਤਾ ਸੀ। ਫਿਰ ਵੀ ਉਹ ਰਜਿਸਟਰ ਹੋ ਗਏ। ਉਨ੍ਹਾਂ ਕਿਹਾ, ‘ਇਹ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਰਾਜ ਸਰਕਾਰ ਨੇ ਇਸ ਦੀ ਪਛਾਣ ਕੀਤੇ ਬਗੈਰ ਕਿਵੇਂ ਤਸਦੀਕ ਕੀਤਾ।

    ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ 3 ਕਿਸ਼ਤਾਂ ਵਿੱਚ ਮੇਰੇ ਬੈਂਕ ਖਾਤੇ ਵਿਚ ਰਕਮ ਭੇਜੀ ਗਈ ਹੈ। ਪਰ ਮੈਂ ਕਦੇ ਇਸ ਸਕੀਮ ਲਈ ਅਪਲਾਈ ਹੀ ਨਹੀਂ ਕੀਤਾ। ਦੱਸ ਦਈਏ ਕਿ ਇਸ ਸਕੀਮ ਵਿਚ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਕਈ ਸੂਬਿਆਂ ਵਿਚ ਸਬੰਧਤ ਵਿਭਾਗ ਦੇ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ।

    ਇਸ ਤਰ੍ਹਾਂ ਹੋ ਰਿਹਾ ਹੈ ਫਰਜ਼ੀਵਾੜਾ...

    ਪ੍ਰਧਾਨ ਮੰਤਰੀ ਯੋਜਨਾ ਅਧੀਨ ਐਕਟਰ ਲਾਰਡ ਹਨੂਮਾਨ, ਆਈਐਸਆਈ ਜਾਸੂਸ ਮਹਿਬੂਬ ਅਖਤਰ ਅਤੇ ਅਭਿਨੇਤਾ ਰਿਤੇਸ਼ ਦੇਸ਼ਮੁਖ ਦੇ ਨਾਮ 'ਤੇ ਅਕਾਉਂਟ ਬਣਾਏ ਗਏ ਹਨ। ਉਨ੍ਹਾਂ ਦੇ ਆਧਾਰ ਕਾਰਡ ਜਨਤਕ ਤੌਰ 'ਤੇ ਉਪਲਬਧ ਹਨ। ਹਨੂਮਾਨ ਦੇ ਖਾਤੇ 'ਚ 6,000, ਮਹਿਬੂਬ ਅਖਤਰ ਦੇ ਖਾਤੇ' ਚ 4,000 ਰੁਪਏ ਅਤੇ ਰਿਤੇਸ਼ ਦੇਸ਼ਮੁਖ ਦੇ ਖਾਤੇ 'ਚ 2000 ਰੁਪਏ ਭੇਜੇ ਗਏ ਹਨ।
    Published by:Gurwinder Singh
    First published:

    Tags: Modi, Narendra modi, PM-Kisan Scheme

    ਅਗਲੀ ਖਬਰ