BJP ਸੰਸਦ ਮੈਂਬਰਾਂ ਦੀ ਗ਼ੈਰਹਾਜ਼ਰੀ ਤੋਂ ਮੋਦੀ ਨਾਰਾਜ਼, ਕਿਹਾ- ਆਦਤਾਂ ਬਦਲੋ ਨਹੀਂ ਤਾਂ.

ਵਾਰ-ਵਾਰ ਕਹਿਣਾ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਬੱਚੇ ਨਹੀਂ ਹੋ।

(ਫਾਇਲ ਫੋਟੋ)

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਦਨ ਵਿਚ ਆਪਣੀ ਹਾਜ਼ਰੀ ਲਾਜ਼ਮੀ ਦਰਜ ਕਰਵਾਉਣੀ ਚਾਹੀਦੀ ਹੈ, ਭਾਵੇਂ ਮਹੱਤਵਪੂਰਨ ਬਿੱਲ ਸੂਚੀਬੱਧ ਹੋਣ ਜਾਂ ਨਾ ਹੋਣ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਪ੍ਰਤੀਨਿਧੀ ਬਣਾ ਕੇ ਭੇਜਿਆ ਹੈ।

    ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਇਹ ਗੱਲ ਕਹੀ। ਸੰਸਦ 'ਚ ਭਾਜਪਾ ਮੈਂਬਰਾਂ ਦੀ ਗੈਰ-ਹਾਜ਼ਰੀ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘ਜੇ ਬੱਚਿਆਂ ਨੂੰ ਵਾਰ-ਵਾਰ ਟੋਕਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗਦਾ, ਆਪਣੇ 'ਚ ਬਦਲਾਅ ਲਿਆਓ, ਨਹੀਂ ਤਾਂ ਬਦਲਾਅ ਉਂਝ ਵੀ ਹੋ ਹੀ ਜਾਂਦਾ ਹੈ।’

    ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਸਦਨ ਵਿੱਚ ਮੌਜੂਦ ਰਹਿਣ ਅਤੇ ਆਪਣਾ ਵਿਵਹਾਰ ਬਦਲ ਲੈਣ ਨਹੀਂ ਤਾਂ ਬਦਲਾਅ ਕਰਨਾ ਪਵੇਗਾ। ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਸਵੇਰੇ ਭਾਜਪਾ ਸੰਸਦੀ ਦਲ ਦੀ ਬੈਠਕ 'ਚ ਇਹ ਗੱਲ ਕਹੀ।

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕਈ ਵਾਰ ਸੰਸਦ 'ਚ ਨਿਯਮਿਤ ਤੌਰ 'ਤੇ ਮੌਜੂਦ ਰਹਿਣ ਲਈ ਕਿਹਾ ਗਿਆ ਹੈ। ਇਸ ਨੂੰ ਵਾਰ-ਵਾਰ ਕਹਿਣਾ ਚੰਗਾ ਨਹੀਂ ਲੱਗਦਾ ਕਿਉਂਕਿ ਤੁਸੀਂ ਬੱਚੇ ਨਹੀਂ ਹੋ। ਅਨੁਸ਼ਾਸਨ ਵਿੱਚ ਰਹੋ, ਸਮੇਂ ਸਿਰ ਪਹੁੰਚੋ।

    ਪਾਰਟੀ ਦੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਤੁਸੀਂ ਖੁਦ ਨੂੰ ਬਦਲੋ ਅਤੇ ਅਨੁਸ਼ਾਸਿਤ ਰਹੋ ਨਹੀਂ ਤਾਂ ਸਾਨੂੰ ਬਦਲਾਅ ਕਰਨਾ ਪਵੇਗਾ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਲੋਕ ਸਭਾ ਵਿੱਚ ਭਾਜਪਾ ਸੰਸਦ ਮੈਂਬਰਾਂ ਦੀ ਘੱਟ ਹਾਜ਼ਰੀ ਬਾਰੇ ਕਈ ਵਾਰ ਕਹਿ ਚੁੱਕੇ ਹਨ।
    Published by:Gurwinder Singh
    First published: