• Home
  • »
  • News
  • »
  • national
  • »
  • PM MODI ASKED FOREIGN MINISTRY TO BRIEF PARTIES ON AFGHANISTAN SAYS S JAISHANKAR

ਅਫਗਾਨਿਸਤਾਨ 'ਤੇ ਕੀ ਹੋਵੇਗਾ ਭਾਰਤ ਦਾ ਕਦਮ? ਕੇਂਦਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ

ਅਫਗਾਨਿਸਤਾਨ 'ਤੇ ਕੀ ਹੋਵੇਗਾ ਭਾਰਤ ਦਾ ਕਦਮ? ਕੇਂਦਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ  (File pic)

ਅਫਗਾਨਿਸਤਾਨ 'ਤੇ ਕੀ ਹੋਵੇਗਾ ਭਾਰਤ ਦਾ ਕਦਮ? ਕੇਂਦਰ ਨੇ ਬੁਲਾਈ ਸਰਬ ਪਾਰਟੀ ਮੀਟਿੰਗ (File pic)

  • Share this:
    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਨੂੰ ਅਫ਼ਗ਼ਾਨ ਸੰਕਟ ਬਾਰੇ ਸਰਕਾਰ ਦੀ ਪੇਸ਼ਕਦਮੀ ਤੋਂ ਜਾਣੂ ਕਰਵਾਉਣ ਲਈ 26 ਅਗਸਤ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ। ਮੀਟਿੰਗ ਦੌਰਾਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਸ ਮੁਲਕ ਦੇ ਮੌਜੂਦਾ ਸੁਰੱਖਿਆ ਹਾਲਾਤ ਤੋਂ ਇਲਾਵਾ ਭਾਰਤ ਵੱਲੋਂ ਅਫ਼ਗ਼ਾਨਿਸਤਾਨ ’ਚ ਫਸੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੀਤੇ ਯਤਨਾਂ ਤੇ ਭਵਿੱਖੀ ਪ੍ਰੋਗਰਾਮਾਂ ਬਾਰੇ ਦੱਸਣਗੇ।

    ਵਿਦੇਸ਼ ਮੰਤਰਾਲਾ ਸੰਸਦ ਦੇ ਦੋਵਾਂ ਸਦਨਾਂ ਦੇ ਪਾਰਟੀ ਨੇਤਾਵਾਂ ਨੂੰ ਸੰਖੇਪ ਜਾਣਕਾਰੀ ਦੇਵੇਗਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਸਬੰਧ ਵਿੱਚ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਫਲੋਰ ਲੀਡਰਾਂ ਨੂੰ ਅਫਗਾਨਿਸਤਾਨ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ।

    ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕਾ, ਭਾਰਤ, ਬ੍ਰਿਟੇਨ ਵਰਗੇ ਬਹੁਤ ਸਾਰੇ ਦੇਸ਼ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਜਹਾਜ਼ ਰਾਹੀਂ ਬਾਹਰ ਕੱਢ ਰਹੇ ਹਨ। ਭਾਰਤੀਆਂ ਨੂੰ ਕੱਢਣ ਲਈ ਕਾਬੁਲ ਤੋਂ ਭਾਰਤ ਲਈ ਰੋਜ਼ਾਨਾ ਦੋ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਅਫਗਾਨਿਸਤਾਨ ਵਿੱਚ ਫਸੇ ਹਿੰਦੂਆਂ ਅਤੇ ਸਿੱਖਾਂ ਤੋਂ ਇਲਾਵਾ, ਇਹ ਲੋੜਵੰਦਾਂ ਦੀ ਮਦਦ ਵੀ ਕਰੇਗਾ।
    Published by:Gurwinder Singh
    First published: