'ਰਾਈਜ਼ਿੰਗ ਐਬਵ ਗੋਇੰਗ ਬਿਯੋਨਡ' ਦੀ ਥੀਮ ਤੇ ਆਧਾਰਿਤ, ਨਿਊਜ਼ 18 ਰਾਈਜ਼ਿੰਗ ਇੰਡੀਆ ਸੱਮਿਟ 'ਚ ਇਸ ਸਾਲ ਦੂਜੇ ਰਾਈਜ਼ਿੰਗ ਇੰਡੀਆ ਸਮਿੱਟ ਵਿੱਚ ਕਈ ਵੱਡੇ ਨੇਤਾ ਸ਼ਿਰਕਤ ਕਰਨਗੇ। ਫਰਵਰੀ 25 ਤੇ 26 ਨੂੰ ਹੋਣ ਵਾਲੇ ਇਸ ਸਮਿੱਟ ਵਿੱਚ ਕਲਾ, ਬਿਜ਼ਨੈੱਸ, ਵਿੱਦਿਅਕ ਖੇਤਰਾਂ ਤੋਂ ਸਕਸ਼ੀਅਤਾਂ ਹਿੱਸਾ ਲੈਣਗੀਆਂ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਹਿਲੇ ਦਿਨ ਕੁੰਜੀਵਤ ਭਾਸ਼ਣ ਦੇਣਗੇ ਜਦਕਿ ਅਮਿਤ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੂਜੇ ਦਿਨ ਭਾਰਤ ਦੇ ਭਵਿੱਖ ਨੂੰ ਲੈ ਕੇ ਆਪਣੀ ਸੋਚ ਤੇ ਭਾਸ਼ਣ ਦੇਣਗੇ।
ਦੂਜਾ ਦਿਨ ‘ਟੂ ਮਿਸਟਿਕਸ" ਸੈਸ਼ਨ ਵਿੱਚ ਰਾਮਦੇਵ ਤੇ ਸਦਗੁਰੂ ਬੋਲਣਗੇ ਜਿਸ ਤੋਂ ਬਾਅਦ ਕਈ ਮੰਤਰੀ ਬਿਲਡਿੰਗ ਇੰਡੀਆ ਫ਼ਾਰ ਦਾ ਫਿਊਚਰ 'ਤੇ ਬੋਲਣਗੇ। ਪਹਿਲੇ ਦਿਨ ਦੇ ਤੀਜੇ ਸੈਸ਼ਨ ਵਿੱਚ ਪੰਜ ਸੂਬਿਆਂ ਦੇ ਮੁੱਖ ਮੰਤਰੀ ਹਿੱਸਾ ਲੈਣਗੇ। ਇਸ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਮੋਦੀ ਹਾਜ਼ਰੀਨ ਨੂੰ ਸੰਬੋਧਿਤ ਕਰਨਗੇ।
ਦੂਜਾ ਦਿਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ 'ਰਾਈਜ਼ਿੰਗ ਇੰਡੀਆ : ਦਾ ਚੈਲਂਜਈਜ਼ ਵਿਦਿਨ' ਤੇ ਸੰਬੋਧਨ ਨਾਲ ਸ਼ੁਰੂ ਹੋਵੇਗਾ ਜਿਸ ਤੋਂ ਬਾਅਦ ਚਾਰ ਕਾੰਗ੍ਰੇਸ ਦੇ ਮੁੱਖ ਮੰਤਰੀ 'ਆ ਵਿਊ ਫਰੋਮ ਦਾ ਅਦਰ ਸਾਈਡ ਤੇ ਬੋਅਪਣੇ ਵਿਚਾਰ ਪੇਸ਼ ਕਰਨਗੇ।
ਤੀਜੇ ਸੈਸ਼ਨ ਵਿੱਚ ਅੱਠ ਮਹਿਲਾ ਆਗੂ 'ਬੀ ਅ ਵੂਮਨ : ਦਾ ਨਿਊ ਜੈਂਡਰ ਇਕੁਏਸ਼ਨ' ਤੇ ਬੋਲਣਗੀਆਂ, ਜਿਸਤੋਂ ਬਾਅਦ ਕੇਂਦਰੀ ਖੇਡ ਮੰਤਰੀ ਰਾਜਯਾਵਰਧਨ ਸਿੰਘ ਰਾਠੌਰ, ਬਾਕਸਿੰਗ ਖਿਡਾਰੀ ਮੇਰੀ ਕੌਮ ਭਾਰਤ ਵਿੱਚ ਖੇਡਾਂ ਦੇ ਭਵਿੱਖ ਤੇ ਬੋਲਣਗੇ।
ਲੰਚ ਤੋਂ ਬਾਅਦ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਿੱਸਾ ਲੈਣਗੇ। ਰਾਜਨੇਤਾ ਭਾਰਤ ਦੇ ਨੌਜਵਾਨਾਂ ਦੇ ਭਵਿੱਖ ਤੇ ਬੋਲਣਗੇ। ਅਖੀਰਲੇ ਦਿਨ ਕਮਲ ਹਸਨ ਤੇ ਅਮਿਤ ਸ਼ਾਹ ਅਖੀਰਲੇ ਦੋ ਸਪੀਕਰ ਹੋਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deepika Padukone, Rising india summit, Shah