Home /News /national /

Exclusive: ਟਾਈਮ ਮੈਗਜ਼ੀਨ ਦੇ ‘ਡਿਵਾਈਡਰ ਇਨ ਚੀਫ਼’ ਕਵਰ ਬਾਰੇ ਮੋਦੀ ਨੇ ਦਿੱਤਾ ਇਹ ਜਵਾਬ...

Exclusive: ਟਾਈਮ ਮੈਗਜ਼ੀਨ ਦੇ ‘ਡਿਵਾਈਡਰ ਇਨ ਚੀਫ਼’ ਕਵਰ ਬਾਰੇ ਮੋਦੀ ਨੇ ਦਿੱਤਾ ਇਹ ਜਵਾਬ...

 • Share this:

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ News18India ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਟਾਈਮ ਮੈਗਜ਼ੀਨ ਵੱਲੋਂ ਆਪਣੀ ਇਕ ਸਟੋਰੀ ਵਿਚ ਉਨ੍ਹਾਂ ਨੂੰ ‘ਡਿਵਾਈਡਰ ਇਨ ਚੀਫ਼’ ਦੱਸਣ ਉਤੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਦੀ ਡਿਵਾਈਡਰ ਵਾਲੀ ਤਸਵੀਰ ਬਣਾਉਣ ਬਾਰੇ ਸਵਾਲ ਦੇ ਜਵਾਬ ਵਿਚ ਮੋਦੀ ਨੇ ਕਿਹਾ ਕਿ ਜੋ ਵਿਚਾਰੇ ਮੇਰੇ ਚਰਿੱਤਰ ਨੂੰ ਵਿਗਾੜਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ, ਇਸ ਵਿਚ ਉਨ੍ਹਾਂ ਦੀ ਹੀ ਛਵੀ ਖ਼ਰਾਬ ਹੋ ਗਈ ਹੈ।


  ਮੋਦੀ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਬੀਤੇ 20 ਸਾਲਾਂ ਵਿਚ ਮੇਰੇ ਚਰਿੱਤਰ ਉਤੇ ਦਾਗ਼ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਦਿਨ ਰਾਤ ਮਿਹਨਤ ਦੇ ਬਾਵਜੂਦ ਉਲਟਾ ਉਨ੍ਹਾਂ ਦੀ ਹੀ ਛਵੀ ਖਰਾਬ ਹੋ ਰਹੀ ਹੈ। ਮੈਨੂੰ ਹੁਣ ਇਨ੍ਹਾਂ ਲੋਕਾਂ ਉਤੇ ਤਰਸ ਆ ਰਿਹਾ ਹੈ। ਕੌਮਾਂਤਰੀ ਮੰਚਾਂ ਉਤੇ ਦੇਸ਼ ਦੀ ਸਾਖ ਵਧਣ ਤੇ ਉਨ੍ਹਾਂ ਦੀ ਮੁਸਲਿਮ ਭਾਈਚਾਰੇ ਬਾਰੇ ਸੋਚ ਨਾਲ ਜੁੜੇ ਇਕ ਸਵਾਲ ਵਿਚ ਮੋਦੀ ਨੇ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਕਰਨ ਵਾਲਿਆਂ ਦੀ ਮੋਡਸ ਆਪਰੇਂਡੀ ਵੇਖੋ- 70 ਸਾਲਾਂ ਵਿਚ ਮੁਸਲਮਾਨਾਂ ਨੂੰ ਡਰਾਉਣ ਲਈ ਵੱਖ-ਵੱਖ ਸਮਿਆਂ ਉਤੇ ਵੱਖ-ਵੱਖ ਲੋਕਾਂ ਨੂੰ, ਸੰਸਥਾਵਾਂ ਨੂੰ ਦੋਸ਼ੀ ਬਣਾਇਆ ਗਿਆ। ਇਨ੍ਹਾਂ ਸੰਸਥਾਵਾਂ ਤੇ ਲੋਕਾਂ ਨੂੰ ਲਗਾਤਾਰ ਗਾਲ਼ਾਂ ਦੇ ਕੇ ਮੁਸਲਮਾਨਾਂ ਵਿਚ ਡਰ ਪੈਦਾ ਕੀਤਾ ਗਿਆ।


  ਮੋਦੀ ਨੇ ਕਿਹਾ ਕਿ ਹੋਣਾ ਇਹ ਚਾਹੀਦਾ ਸੀ ਕਿ ਮੁਸਲਮਾਨਾਂ ਨੂੰ ਅਗਵਾਈ ਦਾ ਮੌਕਾ ਮਿਲਦਾ। ਅਸੀਂ ਅਬਦੁਲ ਕਲਾਮ ਨੂੰ ਲੈ ਕੇ ਆਏ ਸੀ ਤੇ ਰਾਸ਼ਟਰਪਤੀ ਬਣਾਇਆ। ਇਸ ਦਿਸ਼ਾ ਵਿਚ ਜੇਕਰ ਉਹ ਅੱਗੇ ਆਉਂਦੇ ਤਾਂ ਦੇਸ਼ ਦੀ ਏਕਤਾ ਨੂੰ ਤਾਕਤ ਮਿਲਦੀ। ਅਸੀਂ ਇਸੇ ਲਈ ਇਹ ਮੰਤਰ ਲੈ ਕੇ ਆਏ ਸੀ- ਸਭ ਦਾ ਸਾਥ, ਸਭ ਦਾ ਵਿਕਾਸ ,ਪਰ ਇਹ ਲੋਕ ਮੋਦੀ ਦਾ ਨਾਮ ਸਿਰਫ਼ ਧਰਮ-ਜਾਤੀ ਦੀ ਸਿਆਸਤ ਲਈ ਇਸਤੇਮਾਲ ਕਰ ਰਹੇ ਹਨ। ਵਿਕਾਸ ਕਰਨ ਲਈ ਲੋਕਾਂ ਦੀ ਜਾਤ ਜਾਂ ਧਰਮ ਨਹੀਂ ਪੁੱਛਿਆ ਜਾਂਦਾ।

  First published:

  Tags: Lok Sabha Election 2019, Lok Sabha Polls 2019