ਦੇਸ਼ ਦੇ ਵੱਖ-ਵੱਖ ਕੋਣਿਆਂ ਵਿੱਚ ਟਰੇਨ ਰਾਹੀਂ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਚੰਗੀ ਖਬਰ ,ਕੇਂਦਰ ਸਰਕਾਰ ਨੇ ਦੇਸ਼ ਨੂੰ ਇੱਕ ਹੋਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦਾ ਤੋਹਫਾ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਦੱਖਣੀ ਭਾਰਤ ਦੀ ਪਹਿਲੀ ਅਤੇ ਦੇਸ਼ ਦੀ 5ਵੀਂ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੈਂਗਲੁਰੂ ਦੇ ਕੇਐੱਸਆਰ ਰੇਲਵੇ ਸਟੇਸ਼ਨ ’ਤੇ ਚੇਨਈ-ਮੈਸੂਰ ਵੰਦੇ ਭਾਰਤ ਟ੍ਰੇਨ ਦੀ ਸੌਗਾਤ ਦਿੱਤੀ ਹੈ।
PM Modi flags off Vande Bharat Express, Bharat Gaurav Kashi Darshan Train in Bengaluru
Read @ANI Story | https://t.co/6OuzFZJ3mm#PMModi #bengaluru #VandeBharatExpress #BharatGauravKashiDarshan pic.twitter.com/SidjjCx38U
— ANI Digital (@ani_digital) November 11, 2022
ਟ੍ਰੇਨ ਦਾ ਰੂਟ ਹੈ ਚੇਨਈ-ਮੈਸੂਰ
ਇਹ ਦੇਸ਼ ਦੀ ਪੰਜਵੀਂ ਵੰਦੇ ਭਾਰਤ ਚੇਨਈ-ਬੈਂਗਲੁਰੂ ਅਤੇ ਮੈਸੂਰ ਦੇ ਰੂਟ ਉੱਤੇ ਚੱਲੇਗੀ। ਵੰਦੇ ਭਾਰਤ ਟ੍ਰੇਨ ਵੱਲੋਂ ਇਸ ਰੂਟ ਉੱਤੇ ਲਗਭਗ 500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਇਹ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫਤੇ ਦੇ ਬਾਕੀ ਸਾਰੇ ਹੀ ਦਿਨ ਚੱਲੇਗੀ। ਟ੍ਰੇਨ ਨੰਬਰ 20607 ਚੇਨਈ ਸੈਂਟਰਲ ਸਟੇਸ਼ਨ ਤੋਂ ਸਵੇਰੇ 05:50 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 12.20 ਵਜੇ ਮੈਸੂਰ ਜੰਕਸ਼ਨ ਪਹੁੰਚੇਗੀ। ਇਸ ਦੌਰਾਨ ਇਹ ਕਟਪਾਡੀ ਜੰਕਸਨ,ਕੇਐੱਸਆਰ ਬੰਗਲੌਰ ਵਿਖੇ ਵੀ ਰੁਕੇਗੀ। ਉੱਥੇ ਹੀ ਵੰਦੇ ਭਾਰਤ ਮੈਸੂਰ ਜੰਕਸ਼ਨ ਤੋਂ ਦੁਪਹਿਰ 1:05 ਵਜੇ ਰਵਾਨਾ ਹੋਵੇਗੀ। ਇਹ ਟਰੇਨ ਸ਼ਾਮ 7.30 ਵਜੇ ਆਪਣੀ ਮੰਜ਼ਿਲ ਚੇਨਈ ਸੈਂਟਰਲ ਸਟੇਸ਼ਨ ’ਤੇ ਪਹੁੰਚ ਜਾਵੇਗੀ।
ਸਾਢੇ 6 ਘੰਟੇ ’ਚ ਪੂਰਾ ਕੀਤਾ ਜਾਵੇਗਾ ਸਫ਼ਰ
ਤੁਹਾਨੂੰ ਦਸ ਦਈਏ ਕਿ ਚੇਨਈ ਸੈਂਟਰਲ ਸਟੇਸ਼ਨ ਤੋਂ ਮੈਸੂਰ ਜੰਕਸ਼ਨ ਸਟੇਸਨ ਦੀ ਦੂਰੀ ਲਗਭਗ 500 ਕਿਲੋਮੀਟਰ ਦੇ ਕਰੀਬ ਹੈ। ਵੰਦੇ ਭਾਰਤ ਲਗਭਗ ਸਾਢੇ 6 ਘੰਟਿਆਂ ਵਿੱਚ ਇਸ ਸਫਰ ਨੂੰ ਪੂਰਾ ਕਰੇਗੀ। ਚੇਨਈ ਤੋਂ ਬੈਂਗਲੁਰੂ ਦਾ ਸਫਰ ਸਿਰਫ਼ ਸਾਢੇ ਚਾਰ ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ। ਰੇਲਵੇ ਅਧਿਕਾਰੀ ਨੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜ ਸਕਦੀ ਹੈ।
ਤੁਹਾਨੂੰ ਦੱਸਦੇ ਹਾਂ ਕਿ ਇਸ ਟ੍ਰੇਨ ਦਾ ਕੀ ਹੈ ਕਿਰਾਇਆ ?
ਵੰਦੇ ਭਾਰਤ ’ਚ ਏਸੀ ਚੇਅਰ ਕਾਰ ਵਿੱਚ ਚੇਨਈ-ਮੈਸੂਰ ਦੀ ਯਾਤਰਾ ਲਈ ਯਾਰਤੀਆਂ ਨੂੰ 1200 ਰੁਪਏ ਕਿਰਾਇਆ ਦੇਣਾਂ ਪਵੇਗਾ। ਉੱਥੇ ਹੀ ਐਗਜ਼ੀਕਿਊਟਿਵ ਚੇਅਰ ਕਾਰ ਸੀਟ ਦੇ ਲਈ 2295 ਰੁਪਏ ਕਿਰਾਇਆ ਅਦਾ ਕਰਨਾ ਹੋਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chennai, India, Prime Minister, Train