ਮੋਦੀ ਵੱਲੋਂ ਵਿਦੇਸ਼ ਦੌਰੇ ਲਈ ਪਾਕਿਸਤਾਨ ਉਪਰੋਂ ਜਹਾਜ਼ ਲੰਘਾਉਣ ਤੋਂ ਨਾਂਹ

News18 Punjab
Updated: June 12, 2019, 6:54 PM IST
ਮੋਦੀ ਵੱਲੋਂ ਵਿਦੇਸ਼ ਦੌਰੇ ਲਈ ਪਾਕਿਸਤਾਨ ਉਪਰੋਂ ਜਹਾਜ਼ ਲੰਘਾਉਣ ਤੋਂ ਨਾਂਹ
News18 Punjab
Updated: June 12, 2019, 6:54 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਯਾਤਰਾ ਲਈ ਆਪਣਾ ਜਹਾਜ਼ ਪਾਕਿਸਤਾਨ ਉਪਰੋਂ ਲੰਘਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਹੋਣ ਵਾਲੇ ਸ਼ਿੰਘਾਈ ਸਹਿਯੋਗ ਸੰਗਠਨ (ਐਸਸੀਓ) ਸਮਿਟ ਵਿਚ ਸ਼ਾਮਲ ਹੋਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਦੀ ਵਰਤੋਂ ਕਰਨੀ ਸੀ ਪਰ ਹੁਣ ਭਾਰਤ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਪਾਕਿਸਤਾਨ ਨੇ ਮੋਦੀ ਦੀ ਉਡਾਨ ਨੂੰ ਮਨਜੂਰੀ ਦੇ ਦਿੱਤੀ ਸੀ ਪਰ ਭਾਰਤ ਸਰਕਾਰ ਨੇ ਹੁਣ ਇਸ ਤੋਂ ਨਾਂਹ ਕਰ ਦਿੱਤੀ ਹੈ ਤੇ ਵਲਾ ਖਾ ਕੇ ਹੀ ਸਫਰ ਕਰਨ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੀਐਮ ਓਮਾਨ, ਈਰਾਨ ਤੇ ਮੱਧ ਏਸ਼ੀਆ ਦੇ ਰਸਤਿਓਂ ਬਿਸ਼ਕੇਕ ਪਹੁੰਚਣਗੇ।

ਮੋਦੀ 13-14 ਜੂਨ ਨੂੰ ਐਸਸੀਓ ਸਮਿਟ ਵਿੱਚ ਹਾਜ਼ਰੀ ਲਵਾਉਣਗੇ। ਭਾਰਤ ਨੇ ਐਤਵਾਰ ਨੂੰ ਪਾਕਿਸਤਾਨ ਨੂੰ ਅਪੀਲ ਕੀਤੀ ਸੀ ਕਿ ਉਹ ਮੋਦੀ ਦੇ ਸ਼ਿੰਘਾਈ ਸਮਿਟ ਵਿਚ ਕਿਰਗਿਸਤਾਨ ਜਾਣ ਲਈ ਆਪਣੇ ਹਵਾਈ ਖੇਤਰ ਖੋਲ੍ਹ ਦੇਵੇ। ਇਸ 'ਤੇ ਪਾਕਿਸਤਾਨ ਸਰਕਾਰ ਨੇ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ 'ਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਬਿਸ਼ਕੇਕ ਜਾਣ ਲਈ ਭਾਰਤ ਸਰਕਾਰ ਨੇ ਦੋ ਵਿਕਲਪ ਕੱਢੇ ਸਨ ਪਰ ਹੁਣ ਫੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਦਾ ਜਹਾਜ਼ ਓਮਾਨ, ਈਰਾਨ ਤੇ ਮੱਧ ਏਸ਼ੀਆ ਦੇਸ਼ਾਂ ਦੇ ਰਸਤਿਉ ਬਿਸ਼ਕੇਕ ਜਾਵੇਗਾ। ਇਸ ਸੰਮੇਲਨ ਵਿੱਚ ਇਮਰਾਨ ਖ਼ਾਨ ਵੀ ਮੌਜੂਦ ਰਹਿਣਗੇ।
Loading...
First published: June 12, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...