Home /News /national /

Karnataka- ਕੁਝ ਪਾਰਟੀਆਂ ਨੇ ਸਿਆਸੀ ਫਾਇਦੇ ਲਈ ਭਾਸ਼ਾਵਾਂ 'ਤੇ ਖੇਡ ਖੇਡੀ : PM ਮੋਦੀ

Karnataka- ਕੁਝ ਪਾਰਟੀਆਂ ਨੇ ਸਿਆਸੀ ਫਾਇਦੇ ਲਈ ਭਾਸ਼ਾਵਾਂ 'ਤੇ ਖੇਡ ਖੇਡੀ : PM ਮੋਦੀ

Karnataka- ਕੁਝ ਪਾਰਟੀਆਂ ਨੇ ਸਿਆਸੀ ਫਾਇਦੇ ਲਈ ਭਾਸ਼ਾਵਾਂ 'ਤੇ ਖੇਡ ਖੇਡੀ : PM ਮੋਦੀ (file photo)

Karnataka- ਕੁਝ ਪਾਰਟੀਆਂ ਨੇ ਸਿਆਸੀ ਫਾਇਦੇ ਲਈ ਭਾਸ਼ਾਵਾਂ 'ਤੇ ਖੇਡ ਖੇਡੀ : PM ਮੋਦੀ (file photo)

ਪੀਐਮ ਮੋਦੀ ਨੇ ਕਿਹਾ ਕਿ ਅਸੀਂ ਮਿਆਰੀ ਅਤੇ ਸਸਤੀਆਂ ਮੈਡੀਕਲ ਸਹੂਲਤਾਂ ਰਾਹੀਂ ਗਰੀਬ ਅਤੇ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ ਹੈ।

  • Share this:

ਕਰਨਾਟਕਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਦੌਰੇ 'ਤੇ ਹਨ। ਪੀਐਮ ਮੋਦੀ ਨੇ ਬੰਗਲੁਰੂ ਵਿੱਚ ਕ੍ਰਿਸ਼ਨਰਾਜਪੁਰਾ ਮੈਟਰੋ ਸਟੇਸ਼ਨ ਦੀ 13.71 ਕਿਲੋਮੀਟਰ ਲੰਬੀ ਵ੍ਹਾਈਟਫੀਲਡ ਲਾਈਨ ਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਮੈਟਰੋ ਦੀ ਸਵਾਰੀ ਵੀ ਕੀਤੀ। ਇਸ ਦੌਰਾਨ ਉਨ੍ਹਾਂ ਵਿਦਿਆਰਥੀਆਂ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ, ਪੀਐਮ ਮੋਦੀ ਨੇ ਸੀਐਮ ਬਸਵਰਾਜ ਬੋਮਈ ਦੀ ਮੌਜੂਦਗੀ ਵਿੱਚ ਚਿੱਕਬੱਲਾਪੁਰ ਵਿੱਚ ਸ਼੍ਰੀ ਮਧੂਸੂਦਨ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦਾ ਉਦਘਾਟਨ ਕੀਤਾ।

ਬੰਗਲੁਰੂ ਪਹੁੰਚਣ 'ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੂਰਦਰਸ਼ੀ, ਸਿਵਲ ਇੰਜੀਨੀਅਰ, ਪ੍ਰਸ਼ਾਸਕ ਅਤੇ ਰਾਜਨੇਤਾ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਜ਼ਿਲ੍ਹੇ ਦੇ ਮੁਦੇਨਹੱਲੀ ਵਿਖੇ ਉਨ੍ਹਾਂ ਦੇ ਜਨਮ ਸਥਾਨ 'ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸਰ ਐਮ ਵਿਸ਼ਵੇਸ਼ਵਰਿਆ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸਮਰਪਿਤ ਅਜਾਇਬ ਘਰ ਦਾ ਦੌਰਾ ਕੀਤਾ, ਜਿਸ ਵਿੱਚ ਉਨ੍ਹਾਂ ਦਾ ਕੁਝ ਸਮਾਨ ਰੱਖਿਆ ਗਿਆ ਹੈ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਉਨ੍ਹਾਂ ਦੇ ਨਾਲ ਸਨ।

ਮੈਡੀਕਲ ਕਾਲਜ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ' ਦੌਰਾਨ ਦੇਸ਼ ਦੇ ਵਿਕਾਸ ਦਾ ਸੰਕਲਪ ਲਿਆ ਹੈ। ਕਈ ਵਾਰ ਲੋਕ ਪੁੱਛਦੇ ਹਨ ਕਿ ਇੰਨੇ ਘੱਟ ਸਮੇਂ ਵਿੱਚ ਭਾਰਤ ਦਾ ਵਿਕਾਸ ਕਿਵੇਂ ਹੋਵੇਗਾ? ਇੰਨੀਆਂ ਚੁਣੌਤੀਆਂ, ਇੰਨਾ ਕੰਮ, ਇੰਨੇ ਥੋੜ੍ਹੇ ਸਮੇਂ ਵਿਚ ਕਿਵੇਂ ਪੂਰਾ ਹੋਵੇਗਾ? ਸਾਰਿਆਂ ਦੀ ਕੋਸ਼ਿਸ਼ ਹੀ ਇਸ ਸਵਾਲ ਦਾ ਜਵਾਬ ਹੈ, ਇਹ ਹਰ ਦੇਸ਼ ਵਾਸੀ ਦੇ ਸਾਂਝੇ ਯਤਨਾਂ ਨਾਲ ਸੰਭਵ ਹੋਣ ਜਾ ਰਿਹਾ ਹੈ।


ਪੀਐਮ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਭਾਰਤ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਬਹੁਤ ਇਮਾਨਦਾਰੀ, ਬਹੁਤ ਕੁਸ਼ਲਤਾ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਸ਼ ਵਿੱਚ ਮੈਡੀਕਲ ਸਿੱਖਿਆ ਨਾਲ ਸਬੰਧਤ ਕਈ ਬਦਲਾਅ ਕੀਤੇ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ਕੰਨੜ ਇੱਕ ਅਮੀਰ ਭਾਸ਼ਾ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਕੰਨੜ ਵਿੱਚ ਮੈਡੀਕਲ, ਇੰਜਨੀਅਰਿੰਗ ਦੀ ਸਿੱਖਿਆ ਦੇਣ ਵੱਲ ਕਦਮ ਨਹੀਂ ਚੁੱਕੇ। ਆਪਣੇ ਸਿਆਸੀ ਹਿੱਤਾਂ ਲਈ, ਵੋਟ ਬੈਂਕ ਦੀ ਰਾਜਨੀਤੀ ਲਈ ਕੁਝ ਪਾਰਟੀਆਂ ਨੇ ਭਾਸ਼ਾਵਾਂ 'ਤੇ "ਖੇਡ" ਖੇਡੀ। ਪੀਐਮ ਮੋਦੀ ਨੇ ਕਿਹਾ ਕਿ ਚਿਕਬੱਲਾਪੁਰ ਆਧੁਨਿਕ ਭਾਰਤ ਦੇ ਆਰਕੀਟੈਕਟਾਂ ਵਿੱਚੋਂ ਇੱਕ ਸਰ ਐਮ ਵਿਸ਼ਵੇਸ਼ਵਰਿਆ ਦਾ ਜਨਮ ਸਥਾਨ ਹੈ। ਹੁਣੇ ਹੀ ਮੈਨੂੰ ਸਰ ਵਿਸ਼ਵੇਸ਼ਵਰਿਆ ਦੀ ਸਮਾਧੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਂ ਇਸ ਪਵਿੱਤਰ ਧਰਤੀ ਅੱਗੇ ਸਿਰ ਝੁਕਾਉਂਦਾ ਹਾਂ।



ਪੀਐਮ ਮੋਦੀ ਨੇ ਕਿਹਾ ਕਿ ਅਸੀਂ ਮਿਆਰੀ ਅਤੇ ਸਸਤੀਆਂ ਮੈਡੀਕਲ ਸਹੂਲਤਾਂ ਰਾਹੀਂ ਗਰੀਬ ਅਤੇ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ ਹੈ। ਸਾਡੇ ਦੇਸ਼ ਵਿੱਚ ਲਗਭਗ 10,000 ਡਿਸਪੈਂਸਰੀਆਂ ਹਨ, ਅਤੇ ਕਰਨਾਟਕ ਵਿੱਚ ਉਨ੍ਹਾਂ ਵਿੱਚੋਂ 1,000 ਤੋਂ ਵੱਧ ਹਨ! ਇਸ ਤੋਂ ਇਲਾਵਾ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਮਿਆਰੀ ਅਤੇ ਸਸਤੀਆਂ ਮੈਡੀਕਲ ਸੁਵਿਧਾਵਾਂ ਰਾਹੀਂ ਗਰੀਬ ਅਤੇ ਮੱਧ ਵਰਗ ਨੂੰ ਸਸ਼ਕਤ ਬਣਾਉਣ ਲਈ ਕੰਮ ਕੀਤਾ ਹੈ। ਸਾਡੇ ਦੇਸ਼ ਵਿੱਚ ਲਗਭਗ 10,000 ਡਿਸਪੈਂਸਰੀਆਂ ਹਨ ਅਤੇ ਉਨ੍ਹਾਂ ਵਿੱਚੋਂ 1,000 ਤੋਂ ਵੱਧ ਕਰਨਾਟਕ ਵਿੱਚ ਹਨ।

Published by:Ashish Sharma
First published:

Tags: Karnataka, Metro, Modi government, Narendra modi, PM Narendra Modi