Home /News /national /

PM ਮੋਦੀ ਨੇ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਕੀਤਾ ਉਦਘਾਟਨ

PM ਮੋਦੀ ਨੇ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਕੀਤਾ ਉਦਘਾਟਨ

PM ਮੋਦੀ ਨੇ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਕੀਤਾ ਉਦਘਾਟਨ (file photo)

PM ਮੋਦੀ ਨੇ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁੰਦੇਲਖੰਡ ਐਕਸਪ੍ਰੈਸ ਵੇਅ ਦਾ ਕੀਤਾ ਉਦਘਾਟਨ (file photo)

14,850 ਕਰੋੜ ਦੀ ਲਾਗਤ ਨਾਲ ਬਣਿਆ ਇਹ 296 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ ਅਤੇ ਜਾਲੌਨ ਦੇ ਲੋਕਾਂ ਲਈ ਦਿੱਲੀ ਦੀ ਯਾਤਰਾ ਨੂੰ ਆਸਾਨ ਬਣਾ ਦੇਵੇਗਾ। ਹੁਣ ਬੁੰਦੇਲਖੰਡ ਐਕਸਪ੍ਰੈਸਵੇਅ ਰਾਹੀਂ ਚਿਤਰਕੂਟ ਤੋਂ ਦਿੱਲੀ ਦੀ ਦੂਰੀ ਸਿਰਫ਼ 6 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ।

ਹੋਰ ਪੜ੍ਹੋ ...
 • Share this:
  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ ਨੂੰ ਨਵਾਂ ਤੋਹਫਾ ਦਿੱਤਾ ਹੈ। ਪੀਐਮ ਮੋਦੀ ਨੇ ਸ਼ਨੀਵਾਰ ਨੂੰ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣੇ 296 ਕਿਲੋਮੀਟਰ ਲੰਬੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਅਤੇ ਇਹ ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੈ।  ਇਹ ਚਾਰ ਮਾਰਗੀ ਐਕਸਪ੍ਰੈਸਵੇਅ ਉੱਤਰ ਪ੍ਰਦੇਸ਼ ਐਕਸਪ੍ਰੈਸਵੇਅਜ਼ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ (ਯੂਪੀਈਡੀਏ) ਦੀ ਅਗਵਾਈ ਹੇਠ ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਬਾਅਦ ਵਿੱਚ ਇਸ ਨੂੰ ਛੇ ਲੇਨ ਤੱਕ ਵਧਾਏ ਜਾਣ ਦੀ ਸੰਭਾਵਨਾ ਹੈ। ਐਕਸਪ੍ਰੈਸਵੇਅ ਚਿਤਰਕੂਟ ਜ਼ਿਲ੍ਹੇ ਵਿੱਚ ਭਰਤਕੁਪ ਨੇੜੇ ਗੋਂਡਾ ਪਿੰਡ ਵਿੱਚ NH-35 ਤੋਂ ਇਟਾਵਾ ਜ਼ਿਲ੍ਹੇ ਦੇ ਕੁਦਰੈਲ ਪਿੰਡ ਤੱਕ ਫੈਲਿਆ ਹੋਇਆ ਹੈ, ਜਿੱਥੇ ਇਹ ਆਗਰਾ-ਲਖਨਊ ਐਕਸਪ੍ਰੈਸਵੇਅ ਨਾਲ ਮਿਲ ਜਾਂਦਾ ਹੈ। ਇਹ ਐਕਸਪ੍ਰੈੱਸ ਵੇਅ ਸੱਤ ਜ਼ਿਲ੍ਹਿਆਂ ਜਿਵੇਂ ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰਈਆ ਅਤੇ ਇਟਾਵਾ ਵਿੱਚੋਂ ਲੰਘਦਾ ਹੈ।

  ਐਕਸਪ੍ਰੈਸ ਵੇਅ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਇੱਕ ਅਹਿਮ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਇਲਾਕੇ ਵਿੱਚ ਸੈਰ ਸਪਾਟੇ ਨੂੰ ਵਧਾਉਣ ਲਈ ਕਿਲ੍ਹਾ ਚੜ੍ਹਨ ਦੇ ਮੁਕਾਬਲੇ ਕਰਵਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਨੌਜਵਾਨਾਂ ਨੂੰ ਸੱਦਾ ਦਿਓ ਅਤੇ ਕਿਲ੍ਹੇ 'ਤੇ ਚੜ੍ਹਨ ਦਾ ਮੁਕਾਬਲਾ ਕਰਵਾਇਆ ਜਾਵੇ। ਇਹ ਮੁਕਾਬਲਾ ਸੌਖੇ ਰਸਤੇ ਤੋਂ ਨਹੀਂ ਸਗੋਂ ਔਖੇ ਰਸਤੇ ਤੋਂ ਚੜ੍ਹਨ ਲਈ ਰੱਖਣਾ ਚਾਹੀਦਾ ਹੈ।

  14,850 ਕਰੋੜ ਦੀ ਲਾਗਤ ਨਾਲ ਬਣਿਆ ਇਹ 296 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ ਅਤੇ ਜਾਲੌਨ ਦੇ ਲੋਕਾਂ ਲਈ ਦਿੱਲੀ ਦੀ ਯਾਤਰਾ ਨੂੰ ਆਸਾਨ ਬਣਾ ਦੇਵੇਗਾ। ਹੁਣ ਬੁੰਦੇਲਖੰਡ ਐਕਸਪ੍ਰੈਸਵੇਅ ਰਾਹੀਂ ਚਿਤਰਕੂਟ ਤੋਂ ਦਿੱਲੀ ਦੀ ਦੂਰੀ ਸਿਰਫ਼ 6 ਘੰਟਿਆਂ ਵਿੱਚ ਪੂਰੀ ਹੋ ਜਾਵੇਗੀ। ਇਹ ਅਤਿ-ਆਧੁਨਿਕ ਐਕਸਪ੍ਰੈਸਵੇਅ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਦੇ 7 ਜ਼ਿਲ੍ਹਿਆਂ- ਚਿਤਰਕੂਟ, ਬਾਂਦਾ, ਮਹੋਬਾ, ਹਮੀਰਪੁਰ, ਜਾਲੌਨ, ਔਰਈਆ ਅਤੇ ਇਟਾਵਾ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਇਸ ਨਾਲ ਸਥਾਨਕ ਲੋਕਾਂ ਲਈ ਰਾਜਧਾਨੀ ਦਿੱਲੀ ਤੱਕ ਪਹੁੰਚਣਾ ਆਸਾਨ ਹੋ ਜਾਵੇਗਾ ਅਤੇ ਨਾਲ ਹੀ ਇਸ ਖੇਤਰ ਦੀ ਆਰਥਿਕਤਾ ਦੀ ਤਕਦੀਰ ਵੀ ਬਦਲ ਜਾਵੇਗੀ।  ਪੀਐਮ ਮੋਦੀ ਨੇ ਫਰਵਰੀ 2020 ਵਿੱਚ ਬੁੰਦੇਲਖੰਡ ਐਕਸਪ੍ਰੈਸ ਵੇ ਦਾ ਨੀਂਹ ਪੱਥਰ ਰੱਖਿਆ ਸੀ। ਕੋਰੋਨਾ ਮਹਾਮਾਰੀ ਦੌਰਾਨ ਵੀ ਇਸ ਦੇ ਨਿਰਮਾਣ ਕਾਰਜ ਵਿੱਚ ਕੋਈ ਵਿਘਨ ਨਹੀਂ ਪੈਣ ਦਿੱਤਾ ਗਿਆ ਸੀ। ਨਤੀਜੇ ਵਜੋਂ ਬੁੰਦੇਲਖੰਡ ਐਕਸਪ੍ਰੈਸਵੇਅ ਨੂੰ ਨਿਸ਼ਚਿਤ ਸਮਾਂ ਸੀਮਾ ਤੋਂ 6 ਮਹੀਨੇ ਪਹਿਲਾਂ ਆਮ ਲੋਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਇਸ ਦੇ ਨਿਰਮਾਣ ਦੌਰਾਨ ਆਰਾਮਦਾਇਕ ਅਤੇ ਆਸਾਨ ਯਾਤਰਾ ਲਈ ਕੁੱਲ 19 ਫਲਾਈਓਵਰ, 224 ਅੰਡਰਪਾਸ, 14 ਵੱਡੇ ਪੁਲ, 286 ਛੋਟੇ ਪੁਲ ਅਤੇ 4 ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ।
  Published by:Ashish Sharma
  First published:

  Tags: Narendra modi, PM Modi, Uttar Pradesh, Yogi Adityanath

  ਅਗਲੀ ਖਬਰ