ਪੀਐਮ ਮੋਦੀ ਨੇ ਕੂੜਾ ਬੀਨਣ ਵਾਲੀ ਔਰਤਾਂ ਤੋਂ ਸਿਖੇ ਪਾਲੀਥੀਨ ਪ੍ਰਬੰਧਨ ਦੇ ਗੁਰ

News18 Punjab
Updated: September 11, 2019, 1:13 PM IST
share image
ਪੀਐਮ ਮੋਦੀ ਨੇ ਕੂੜਾ ਬੀਨਣ ਵਾਲੀ ਔਰਤਾਂ ਤੋਂ ਸਿਖੇ ਪਾਲੀਥੀਨ ਪ੍ਰਬੰਧਨ ਦੇ ਗੁਰ

  • Share this:
  • Facebook share img
  • Twitter share img
  • Linkedin share img
ਮਥੁਰਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਦੇਸ਼ ਅਤੇ ਦੁਨੀਆਂ ਨੂੰ ‘ਪਲਾਸਟਿਕ ਮੁਕਤ ਭਾਰਤ’(Plastic Free India) ਬਣਾਉਣ ਦਾ ਸੰਦੇਸ਼ ਦਿੱਤਾ ਹੈ। ਪੀਐਮ ਮੋਦੀ ਨੇ ਪਲਾਸਟਿਕ ਦਾ ਕੂੜਾ ਬੀਨਣ ਵਾਲੀਆਂ 25 ਔਰਤਾਂ ਨਾਲ ਖੁਦ ਬੈਠ ਕੇ ਪਲਾਸਟਿਕ ਪ੍ਰਬੰਧਨ ਦੇ ਗੁਰ ਸਿਖੇ। ਉਨ੍ਹਾਂ ਨੇ ਕਿਹੜੀ ਪਲਾਸਟਿਕ ਨੂੰ ਕਿਥੇ ਰੱਖਣਾ ਹੈ, ਬਾਰ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਪੀਐਮ ਨੇ ਇਨ੍ਹਾਂ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਉਨ੍ਹਾਂ ਦੇ ਕੰਮ ਵਿਚ ਆਉਣ ਵਾਲੀ ਦਿੱਕਤਾਂ ਨੂੰ ਬਰੀਕੀ ਨਾਲ ਸਮਝਿਆ।

ਦੱਸਣਯੋਗ ਹੈ ਕਿ ਇਨ੍ਹਾਂ 25 ਔਰਤਾਂ ਨੂੰ ਪਲਾਸਟਿਕ ਮੁਕਤ ਭਾਰਤ ਦਾ ਬਰਾਂਡ ਅੰਬੈਸਡਰ ਵੀ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਪੀਐਮ ਨੇ ਗਾਵਾਂ ਦੀ ਪੂਜਾ ਕੀਤੀ। ਉਨ੍ਹਾਂ ਨੇ ਗਾਵਾਂ ਦੇ ਢਿੱਡ ਵਿਚੋਂ ਪਲਾਸਟਿਕ ਕੱਢਣ ਦੇ ਆਪ੍ਰੇਸ਼ਨ ਨੂੰ ਲਾਇਵ ਵੇਖਿਆ। ਪ੍ਰੋਗਰਾਮ ਵਿਚ ਮੁੱਖ ਮੰਤਰੀ ਯੋਗੀ ਆਦਿਤਯਨਾਥ, ਸਾਸੰਦ ਹੇਮਾ ਮਾਲਿਨੀ ਸਣੇ ਸਾਰੇ ਨੇਤਾ ਅਤੇ ਅਫਸਰ ਹਾਜ਼ਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਥੁਰਾ ਦੀ ਵੇਟਰਨਰੀ ਯੂਨੀਵਰਸਿਟੀ (Mathura Veterinary University) ਵਿਚ ਪਸ਼ੂਆਂ ਦੀ ਸਭ ਤੋਂ ਵੱਡੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਪਸ਼ੂਆਂ ਵਿਚ ਹੋਣ ਵਾਲੀ ਵੱਖ-ਵੱਖ ਬਿਮਾਰੀਆਂ ਦੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹ ਕੌਮੀ ਪੱਧਰ ਉਤੇ ਪਸ਼ੂ ਰੋਗ ਕੰਟਰੋਲ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਤਹਿਤ 600 ਜ਼ਿਲ੍ਹਿਆਂ ਦੇ 100-100 ਪਿੰਡਾਂ ਵਿਚ 200-200 ਗਊਆਂ ਨੂੰ ਆਉਣ ਵਾਲੇ 6 ਮਹੀਨਿਆਂ ਵਿਚ ਨਕਲੀ ਗਰਭਧਾਰਨ (Artificial insemination) ਕਰਵਾਇਆ ਜਾਵੇਗੀ। ਗਊਆਂ ਦੀ ਨਸਲ ਸੁਧਾਰਣ ਲਈ ਪਹਿਲੀ ਵਾਰ ਇੰਨਾਂ ਵੱਡਾ ਪ੍ਰੋਗਰਾਮ ਚਲਾਇਆ ਜਾਵੇਗਾ।
First published: September 11, 2019
ਹੋਰ ਪੜ੍ਹੋ
ਅਗਲੀ ਖ਼ਬਰ