• Home
  • »
  • News
  • »
  • national
  • »
  • PM MODI MET THE MEDALISTS OF DEAFLYMPICS CALLED WRESTLER VIRENDER A MASTER

ਡੈਫਲੰਪਿਕਸ ਦੇ ਤਮਗਾ ਜੇਤੂਆਂ ਨਾਲ ਪੀਐਮ ਮੋਦੀ ਦੀ ਮੁਲਾਕਾਤ, ਪਹਿਲਵਾਨ ਵੀਰੇਂਦਰ ਨੂੰ ਆਖਿਆ ਉਸਤਾਦ

ਇਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ''ਮੈਂ ਆਪਣੇ ਚੈਂਪੀਅਨਜ਼ ਨਾਲ ਮੁਲਾਕਾਤ ਨੂੰ ਕਦੇ ਨਹੀਂ ਭੁੱਲਾਂਗਾ, ਜਿਨ੍ਹਾਂ ਨੇ ਡੈਫਲੰਪਿਕ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ। ਖਿਡਾਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੈਂ ਉਨ੍ਹਾਂ ਵਿੱਚ ਜੋਸ਼ ਅਤੇ ਵਚਨਬੱਧਤਾ ਦੇਖ ਸਕਦਾ ਸੀ। ਸਾਰੇ ਖਿਡਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਡੇ ਚੈਂਪੀਅਨਾਂ ਦੀ ਬਦੌਲਤ ਹੀ ਇਸ ਵਾਰ ਡੈਫਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ ਯਾਦਗਾਰ ਰਿਹਾ।

ਡੈਫਲੰਪਿਕਸ ਦੇ ਤਮਗਾ ਜੇਤੂਆਂ ਨਾਲ ਪੀਐਮ ਮੋਦੀ ਦੀ ਮੁਲਾਕਾਤ, ਪਹਿਲਵਾਨ ਵੀਰੇਂਦਰ ਨੂੰ ਆਖਿਆ ਉਸਤਾਦ

  • Share this:
    ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਘਰ 'ਤੇ ਡੈਫਲੰਪਿਕ 2022 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਖਿਡਾਰੀਆਂ ਦੀ ਮੇਜ਼ਬਾਨੀ ਕੀਤੀ। ਪੀਐਮ ਮੋਦੀ ਨੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਮੁਲਾਕਾਤ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਤੋਂ ਇਲਾਵਾ ਖੇਡ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਖਿਡਾਰੀਆਂ ਨੇ ਪੀਐਮ ਮੋਦੀ ਨੂੰ ਆਪਣੀ ਹਸਤਾਖਰਿਤ ਜਰਸੀ ਤੋਹਫ਼ੇ ਵਜੋਂ ਦਿੱਤੀ।

    ਇਸ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ''ਮੈਂ ਆਪਣੇ ਚੈਂਪੀਅਨਜ਼ ਨਾਲ ਮੁਲਾਕਾਤ ਨੂੰ ਕਦੇ ਨਹੀਂ ਭੁੱਲਾਂਗਾ, ਜਿਨ੍ਹਾਂ ਨੇ ਡੈਫਲੰਪਿਕ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ। ਖਿਡਾਰੀਆਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਮੈਂ ਉਨ੍ਹਾਂ ਵਿੱਚ ਜੋਸ਼ ਅਤੇ ਵਚਨਬੱਧਤਾ ਦੇਖ ਸਕਦਾ ਸੀ। ਸਾਰੇ ਖਿਡਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਸਾਡੇ ਚੈਂਪੀਅਨਾਂ ਦੀ ਬਦੌਲਤ ਹੀ ਇਸ ਵਾਰ ਡੈਫਲੰਪਿਕ ਵਿੱਚ ਭਾਰਤ ਦਾ ਪ੍ਰਦਰਸ਼ਨ ਯਾਦਗਾਰ ਰਿਹਾ।



    ਪਹਿਲਵਾਨ ਵਰਿੰਦਰ ਸਿੰਘ ਨੇ ਵੀ ਕਾਮਯਾਬੀ ਦੀ ਨਵੀਂ ਮਿਸਾਲ ਕਾਇਮ ਕੀਤੀ। ਉਸਨੇ ਲਗਾਤਾਰ ਪੰਜਵੇਂ ਡੈਫਲੰਪਿਕ ਵਿੱਚ ਤਮਗਾ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਾਫੀ ਦੇਰ ਤੱਕ ਪਹਿਲਵਾਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਇੱਥੇ ਤੱਕ ਪਹੁੰਚਣ ਲਈ ਸੰਘਰਸ਼ ਨੂੰ ਜਾਣਿਆ। ਵੀਰੇਂਦਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ, “ਮੈਂ ਆਪਣੇ ਪਿਤਾ ਅਤੇ ਚਾਚਾ ਨੂੰ ਦੇਖ ਕੇ ਹੀ ਕੁਸ਼ਤੀ ਸ਼ੁਰੂ ਕੀਤੀ ਸੀ। ਬਚਪਨ ਤੋਂ ਹੀ ਮੈਨੂੰ ਮਾਪਿਆਂ ਦਾ ਪੂਰਾ ਸਹਿਯੋਗ ਮਿਲਿਆ। ਇਸੇ ਲਈ ਮੈਂ ਇਸ ਮੁਕਾਮ 'ਤੇ ਪਹੁੰਚਿਆ ਹਾਂ।"

     ਭਾਰਤ ਨੇ ਡੈਫਲੰਪਿਕ ਵਿੱਚ 17 ਤਗਮੇ ਜਿੱਤੇ ਹਨ

    ਦੱਸ ਦਈਏ ਕਿ ਬ੍ਰਾਜ਼ੀਲ 'ਚ 1 ਤੋਂ 15 ਮਈ ਵਿਚਾਲੇ ਹੋਈਆਂ ਡੈਫਲੰਪਿਕ ਖੇਡਾਂ 'ਚ ਭਾਰਤ ਨੇ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਕੁੱਲ 17 ਤਗਮੇ ਹਾਸਲ ਕੀਤੇ ਹਨ। ਭਾਰਤ ਨੇ 8 ਸੋਨੇ, 1 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤੇ ਅਤੇ ਭਾਰਤ ਤਮਗਾ ਸੂਚੀ ਵਿੱਚ 9ਵੇਂ ਸਥਾਨ 'ਤੇ ਰਿਹਾ। 1925 ਵਿੱਚ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਡੈਫਲੰਪਿਕਸ ਵਿੱਚ ਤਮਗਾ ਸੂਚੀ ਵਿੱਚ ਟਾਪ-10 ਵਿੱਚ ਥਾਂ ਬਣਾਈ ਹੈ। ਭਾਰਤ ਨੇ 1965 ਵਿੱਚ ਪਹਿਲੀ ਵਾਰ ਡੈਫਲੰਪਿਕ ਵਿੱਚ ਹਿੱਸਾ ਲਿਆ ਸੀ ਅਤੇ 1993 ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਕੁੱਲ 7 ਤਗਮੇ ਜਿੱਤੇ ਸਨ। ਹਾਲਾਂਕਿ ਇਸ ਵਾਰ ਭਾਰਤੀ ਖਿਡਾਰੀਆਂ ਨੇ ਦੁੱਗਣੇ ਤਗਮੇ ਜਿੱਤੇ ਹਨ।

    ਭਾਰਤ ਨੇ ਇਸ ਵਾਰ ਇਨ੍ਹਾਂ ਖੇਡਾਂ ਲਈ 65 ਐਥਲੀਟ ਭੇਜੇ ਸਨ। ਡੈਫਲੰਪਿਕਸ ਵਿੱਚ ਕੁੱਲ 72 ਦੇਸ਼ਾਂ ਦੇ 2 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਬੈਡਮਿੰਟਨ ਖਿਡਾਰਨ ਜੇਰਲਿਨ ਜੈਰਤਚਾਗਨ ਡੈਫਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਡੇ ਸਿਤਾਰਿਆਂ ਵਿੱਚੋਂ ਇੱਕ ਸੀ। ਕਿਉਂਕਿ ਉਸ ਨੇ ਤਿੰਨ ਗੋਲਡ ਮੈਡਲ ਜਿੱਤੇ ਸਨ। ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਨੇ 2 ਸੋਨ ਤਗਮੇ ਜਿੱਤੇ। ਟੈਨਿਸ ਖਿਡਾਰੀ ਪ੍ਰਿਥਵੀ ਸ਼ੇਖਰ ਨੇ ਵੀ 2 ਤਗਮੇ ਆਪਣੇ ਨਾਂ ਕੀਤੇ।
    Published by:Ashish Sharma
    First published: