• Home
 • »
 • News
 • »
 • national
 • »
 • PM MODI PRAYS FOR MANMOHAN SINGHS HEALTH HEALTH MINISTER MANDAVIA REACHES AIIMS KS

PM ਮੋਦੀ ਨੇ ਮਨਮੋਹਨ ਸਿੰਘ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਸਿਹਤ ਮੰਤਰੀ ਮੰਡਾਵੀਆ ਏਮਜ਼ ਪੁੱਜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, 'ਮੈਂ ਡਾਕਟਰ ਮਨਮੋਹਨ ਸਿੰਘ ਜੀ ਦੀ ਵਧੀਆ ਸਿਹਤ ਅਤੇ ਛੇਤੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।' ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਪਤਾ ਕਰਨ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਵੀ ਏਮਜ਼ ਪੁੱਜੇ।

 • Share this:
  ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਵਿੱਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ (Dr. Manmohan Singh) ਦੀ ਤੰਦਰੁਸਤੀ ਲਈ ਅਰਦਾਸ ਕੀਤੀ ਹੈ। ਇਸਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਮਨਸੁਖਾ ਮੰਡਾਵੀਆ (Mansukh Mandaviya) ਵੀ ਨਿੱਜੀ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ-ਚਾਲ ਪਤਾ ਕਰਨ ਲਈ ਹਸਪਤਾਲ ਪੁੱਜੇ। ਸਾਬਕਾ ਪ੍ਰਧਾਨ ਮੰਤਰੀ ਨੂੰ ਬੁੱਧਵਾਰ ਬੁਖਾਰ ਹੋਣ ਪਿੱਛੋਂ ਜਾਂਚ ਲਈ ਦਾਖਲ ਕੀਤਾ ਗਿਆ ਸੀ। AIIMS ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ 89 ਸਾਲਾ ਕਾਂਗਰਸ ਆਗੂ ਹਾਲਤ ਸਥਿਰ ਹੈ।

  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, 'ਮੈਂ ਡਾਕਟਰ ਮਨਮੋਹਨ ਸਿੰਘ ਜੀ ਦੀ ਵਧੀਆ ਸਿਹਤ ਅਤੇ ਛੇਤੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ।' ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦਾ ਹਾਲ ਪਤਾ ਕਰਨ ਲਈ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਵੀ ਏਮਜ਼ ਪੁੱਜੇ। ਉਨ੍ਹਾਂ ਲਿਖਿਆ, ''ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਨਾਲ AIIMS, ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦੇ ਵਿਸ਼ੇ ਵਿੱਚ ਜਾਣਕਾਰੀ ਹਾਸਲ ਕੀਤੀ। ਮੈਂ ਉਨ੍ਹਾਂ ਦੀ ਛੇਤੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ।'' ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਲਿਖਿਆ, 'ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦੇ ਛੇਤੀ ਸਿਹਤਮੰਦ ਹੋਣ ਦੀ ਦੁਆ।'


  ਏਮਜ਼ ਦੇ ਅਧਿਕਾਰੀਆਂ ਨੇ ਕਿਹਾ, '89 ਸਾਲਾ ਕਾਂਗਰਸੀ ਨੇਤਾ ਬੁਖਾਰ ਦੀ ਜਾਂਚ ਲਈ ਦਿੱਲੀ ਏਮਜ਼ ਵਿੱਚ ਦਾਖ਼ਲ ਕੀਤਾ ਗਿਆ ਸੀ, ਉਨ੍ਹਾਂ ਦੀ ਹਾਲਤ ਸਥਿਰ ਹੈ।' ਕਾਂਗਰਸ ਪਾਰਟੀ ਦੇ ਇੱਕ ਸੂਤਰ ਨੇ ਦੱਸਿਆ, 'ਦੋ ਦਿਨ ਪਹਿਲਾਂ ਉਨ੍ਹਾਂ ਨੂੰ ਬੁਖ਼ਾਰ ਹੋਇਆ ਸੀ। ਬੁਖ਼ਾਰ ਉਤਰਨ ਤੋਂ ਬਾਅਦ ਉਹ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਅੱਜ ਮਾਹਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਏਮਜ਼ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਦੀ ਦੇਖ ਭਾਲ ਵਿੱਚ ਰੱਖਿਆ ਗਿਆ ਹੈ ਅਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ।'

  ਇਸ ਸਾਲ ਅਪ੍ਰੈਲ ਵਿੱਚ ਮਨਮੋਹਨ ਸਿੰਘ ਕੋਰੋਨ ਤੋਂ ਪੀੜਤ ਵੀ ਹੋਏ ਸਨ ਅਤੇ ਏਮਜ਼ ਵਿੱਚ ਕੁੱਝ ਦਿਨਾਂ ਤੱਕ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਮਿਲੀ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਚਾਰ ਮਾਚਰ ਅਤੇ ਤਿੰਨ ਅਪ੍ਰੈਲ ਨੂੰ ਕੋਰੋਨਾ ਟੀਕਿਆਂ ਦੀ ਖੁਰਾਕ ਲਈ ਸੀ। ਪਿਛਲੇ ਸਾਲ ਇੱਕ ਨਵੀਂ ਦਵਾਈ ਕਾਰਨ ਰਿਐਕਸ਼ਨ ਅਤੇ ਬੁਖਾਰ ਹੋਣ ਤੋਂ ਬਾਅਦ ਵੀ ਮਨਮੋਹਨ ਸਿੰਘ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਕਈ ਦਿਨਾਂ ਪਿੱਛੋਂ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਸੀ। (ਭਾਸ਼ਾ ਇਨਪੁਟ ਨਾਲ)
  Published by:Krishan Sharma
  First published: