ਨਰੇਂਦਰ ਮੋਦੀ ਨੇ ਕੀਤਾ ਵਿਰਾਟ ਕੋਹਲੀ ਦਾ #fitnesschallenge ਸਵੀਕਾਰ, ਅਪਲੋਡ ਕੀਤੀ ਆਪਣੀ ਯੋਗਾ ਦੀ ਵੀਡੀਓ

Navleen Lakhi
Updated: June 13, 2018, 1:55 PM IST
ਨਰੇਂਦਰ ਮੋਦੀ ਨੇ ਕੀਤਾ ਵਿਰਾਟ ਕੋਹਲੀ ਦਾ #fitnesschallenge ਸਵੀਕਾਰ, ਅਪਲੋਡ ਕੀਤੀ ਆਪਣੀ ਯੋਗਾ ਦੀ ਵੀਡੀਓ
ਨਰੇਂਦਰ ਮੋਦੀ ਨੇ ਕੀਤਾ ਵਿਰਾਟ ਕੋਹਲੀ ਦਾ #fitnesschallenge ਸਵੀਕਾਰ,
Navleen Lakhi
Updated: June 13, 2018, 1:55 PM IST
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਟਵਿੱਟਰ ਤੇ ਆਪਣੀ ਯੋਗਾ ਵੀਡੀਓ ਪੋਸਟ ਕੀਤੀ। ਦਰਅਸਲ ਉਨ੍ਹਾਂ ਨੇ ਕ੍ਰਿਕਟਰ ਵਿਰਾਟ ਕੋਹਲੀ ਦਾ #HumFitTohIndiaFit challenge ਨੂੰ ਸਵੀਕਾਰ ਕਰ ਕੇ ਆਪਣੀ ਸਵੇਰ ਦੀ ਰੁਟੀਨ ਦੀ ਵੀਡੀਓ ਨੂੰ ਸਭ ਨਾਲ ਸਾਂਝੇ ਕੀਤਾ।

2 ਮਿੰਟ ਦੀ ਇਸ ਵੀਡੀਓ ਵਿੱਚ, ਮੋਦੀ ਕਾਲੇ ਰੰਗ ਦੇ ਕੱਪੜਿਆਂ ਵਿੱਚ ਯੋਗਾ ਕਰਦੇ ਦਿੱਖ ਰਹੇ ਨੇ। ਇਸ ਦੇ ਨਾਲ-ਨਾਲ ਉਹ ਪੰਜ ਤੱਤਾਂ ਤੋਂ ਪ੍ਰੇਰਿਤ ਟਰੈਕ ਤੇ ਚੱਲਦੇ ਨਜ਼ਰ ਆ ਰਹੇ ਹਨ। ਮੋਦੀ ਨੇ ਇਸ ਵੀਡੀਓ ਜ਼ਰੀਏ ਪੰਜ ਤੱਤ - ਧਰਤੀ, ਪਾਣੀ, ਅੱਗ, ਹਵਾ ਤੇ ਆਸਮਾਨ ਬਾਰੇ ਵੀ ਸਭ ਨੂੰ ਜਾਗਰੂਕ ਕਰਵਾਇਆ। ਮੋਦੀ ਦਾ ਕਹਿਣਾ ਸੀ ਕਿ ਇਹ exercises ਨਾਲ ਉਹ ਬਹੁਤ ਤਰੋ-ਤਾਜ਼ਾ ਮਹਿਸੂਸ ਕਰਦੇ ਹਨ।

ਮੋਦੀ ਨੂੰ challenge ਕਰਨ ਵਾਲੇ ਵਿਰਾਟ ਕੋਹਲੀ ਨੂੰ ਖੇਡਾਂ ਮੰਤਰੀ ਰਾਜਿਆਵਰਧਨ ਰਾਠੌਰ ਨੇ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਹੁਣ ਇਸ challenge ਲਈ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਐਚ. ਡੀ. ਕੁਮਾਰਾਵਾਮੀ ਨੂੰ ਨਾਮਜ਼ਦ ਕੀਤਾ ਹੈ।
ਉਨ੍ਹਾਂ ਦੇ ਨਾਲ-ਨਾਲ ਮੋਦੀ ਨੇ ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ ਅਤੇ ਸਾਰੇ ਆਈ.ਪੀ.ਐਸ. ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ challenge ਨੂੰ 40 ਸਾਲ ਦੀ ਉਮਰ ਤੋਂ ਉੱਪਰ ਵਾਲੇ ਆਈ.ਪੀ.ਐਸ ਅਧਿਕਾਰੀ ਜ਼ਰੂਰ ਸਵੀਕਾਰ ਕਰਨ।

ਵੇਖੋ ਨਰੇਂਦਰ ਮੋਦੀ ਦੀ ਯੋਗਾ ਵੀਡੀਓ:

First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ