Home /News /national /

PM Modi's 72th Birthday: PM Modi ਦੇ ਜਨਮ ਦਿਨ 'ਤੇ ਬਣਿਆ ਨਵਾਂ World Record , 87 ਹਜ਼ਾਰ ਲੋਕਾਂ ਨੇ ਕੀਤਾ ਖੂਨਦਾਨ

PM Modi's 72th Birthday: PM Modi ਦੇ ਜਨਮ ਦਿਨ 'ਤੇ ਬਣਿਆ ਨਵਾਂ World Record , 87 ਹਜ਼ਾਰ ਲੋਕਾਂ ਨੇ ਕੀਤਾ ਖੂਨਦਾਨ

PM Modi's 72th Birthday: PM Modi ਦੇ ਜਨਮ ਦਿਨ 'ਤੇ ਬਣਿਆ ਨਵਾਂ World Record

PM Modi's 72th Birthday: PM Modi ਦੇ ਜਨਮ ਦਿਨ 'ਤੇ ਬਣਿਆ ਨਵਾਂ World Record

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮਦਿਨ (PM Modi's 72th Birthday) ਦੇ ਮੌਕੇ 'ਤੇ ਸਿਹਤ ਮੰਤਰਾਲੇ ਵੱਲੋਂ ਆਯੋਜਿਤ ਖੂਨਦਾਨ ਅੰਮ੍ਰਿਤ ਮਹਾਉਤਸਵ 'ਚ ਸ਼ਨੀਵਾਰ ਨੂੰ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਇਸ ਦੌਰਾਨ ਇੱਕ ਦਿਨ ਵਿੱਚ 87 ਹਜ਼ਾਰ ਲੋਕਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 72ਵੇਂ ਜਨਮਦਿਨ (PM Modi's 72th Birthday) ਦੇ ਮੌਕੇ 'ਤੇ ਸਿਹਤ ਮੰਤਰਾਲੇ ਵੱਲੋਂ ਆਯੋਜਿਤ ਖੂਨਦਾਨ ਅੰਮ੍ਰਿਤ ਮਹਾਉਤਸਵ 'ਚ ਸ਼ਨੀਵਾਰ ਨੂੰ ਨਵਾਂ ਰਿਕਾਰਡ ਕਾਇਮ ਕੀਤਾ ਗਿਆ। ਇਸ ਦੌਰਾਨ ਇੱਕ ਦਿਨ ਵਿੱਚ 87 ਹਜ਼ਾਰ ਲੋਕਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

  ਸਿਹਤ ਮੰਤਰੀ ਨੇ ਟਵੀਟ ਕੀਤਾ। ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ, #RaktdaanAmritMahotsav ਦੇ ਤਹਿਤ, ਹੁਣ ਤੱਕ 87 ਹਜ਼ਾਰ ਤੋਂ ਵੱਧ ਲੋਕਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ ਹੈ, ਜੋ ਕਿ ਇੱਕ ਨਵਾਂ ਵਿਸ਼ਵ ਰਿਕਾਰਡ ਹੈ। ਇਹ ਸਾਡੇ ਪਿਆਰੇ ਪ੍ਰਧਾਨ ਸੇਵਕ ਲਈ ਦੇਸ਼ ਵੱਲੋਂ ਇੱਕ ਅਨਮੋਲ ਤੋਹਫ਼ਾ ਹੈ।

  ਦਰਅਸਲ, ਪੀਐਮ ਮੋਦੀ ਦੇ 72ਵੇਂ ਜਨਮਦਿਨ ਦੇ ਮੌਕੇ 'ਤੇ, ਕੇਂਦਰੀ ਮੰਤਰੀ ਨੇ ਨਾਗਰਿਕਾਂ ਨੂੰ 'ਰਕਤਦਾਨ ਅੰਮ੍ਰਿਤ ਮਹੋਤਸਵ' ਵਜੋਂ ਖੂਨਦਾਨ ਕਰਨ ਲਈ ਅਰੋਗਿਆ ਸੇਤੂ ਐਪ ਜਾਂ ਈ-ਰਕਤਕੋਸ਼ ਪੋਰਟਲ 'ਤੇ ਰਜਿਸਟਰ ਕਰਨ ਦੀ ਬੇਨਤੀ ਕੀਤੀ ਸੀ। ਮਾਂਡਵੀਆ ਨੇ ਟਵੀਟ ਕੀਤਾ ਸੀ, 'ਖੂਨਦਾਨ - ਮਹਾਦਾਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਸ਼ੁਰੂ ਹੋਏ ਖੂਨਦਾਨ ਅੰਮ੍ਰਿਤ ਮਹੋਤਸਵ ਤਹਿਤ ਖੂਨਦਾਨ ਕੀਤਾ। ਮਨੁੱਖਤਾ ਦੇ ਇਸ ਕਾਰਜ ਵਿੱਚ ਸ਼ਾਮਲ ਹੋਣਾ ਦਿਲ ਨੂੰ ਖੁਸ਼ ਕਰਦਾ ਹੈ। ਤੁਸੀਂ ਵੀ ਇਸ ਮਹਾਨ ਕਾਰਜ ਦਾ ਹਿੱਸਾ ਬਣੋ।

  ਇਹ ਮਹਾਉਤਸਵ ਸ਼ਨੀਵਾਰ 17 ਸਤੰਬਰ ਤੋਂ ਸ਼ੁਰੂ ਹੋਵੇਗਾ ਅਤੇ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ 'ਤੇ 1 ਅਕਤੂਬਰ ਤੱਕ ਮਨਾਇਆ ਜਾਵੇਗਾ। ਇੱਕ ਅਧਿਕਾਰਤ ਸੂਤਰ ਅਨੁਸਾਰ ਇਸ ਮੁਹਿੰਮ ਦਾ ਉਦੇਸ਼ ਇੱਕ ਦਿਨ ਵਿੱਚ ਇੱਕ ਲੱਖ ਯੂਨਿਟ ਖੂਨ ਇਕੱਠਾ ਕਰਨਾ ਸੀ। ਇਸ ਤੋਂ ਇਲਾਵਾ ਲੋਕਾਂ ਨੂੰ ਨਿਯਮਤ ਤੌਰ 'ਤੇ ਖੂਨਦਾਨ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਇਕ ਯੂਨਿਟ ਦਾ ਮਤਲਬ ਹੈ 350 ਮਿਲੀਲੀਟਰ ਖੂਨ। ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ, ਗੈਰ ਸਰਕਾਰੀ ਸੰਗਠਨਾਂ ਅਤੇ ਭਾਈਚਾਰਕ ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਨੇ ਵੀ ਇਸ ਮੁਹਿੰਮ ਵਿੱਚ ਹਿੱਸਾ ਲਿਆ। (ਭਾਸ਼ਾ ਇੰਪੁੱਟ ਦੇ ਨਾਲ)

  Published by:Ashish Sharma
  First published:

  Tags: Blood donation, Modi government, Narendra modi, Narendra Modi birthday, PM Modi