Home /News /national /

Cheetah in India: PM ਮੋਦੀ ਦਾ ਜਨਮਦਿਨ 'ਤੇ ਜਨਤਾ ਨੂੰ ਤੋਹਫਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਚੀਤੇ

Cheetah in India: PM ਮੋਦੀ ਦਾ ਜਨਮਦਿਨ 'ਤੇ ਜਨਤਾ ਨੂੰ ਤੋਹਫਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਚੀਤੇ

 Cheetah in India: PM ਮੋਦੀ ਦਾ ਜਨਮਦਿਨ 'ਤੇ ਜਨਤਾ ਨੂੰ ਤੋਹਫਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਚੀਤੇ

Cheetah in India: PM ਮੋਦੀ ਦਾ ਜਨਮਦਿਨ 'ਤੇ ਜਨਤਾ ਨੂੰ ਤੋਹਫਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਚੀਤੇ

PM Modi's Birthday Gift To The Public: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜੀ ਅੱਜ ਯਾਨੀ 17 ਸਤੰਬਰ ਨੂੰ ਆਪਣਾ ਜਨਮ ਦਿਨ ਮਨ ਰਹੇ ਹਨ। ਇਸ ਖਾਸ ਮੌਕੇ ਉੱਪਰ ਪੀਐਮ ਵੱਲੋਂ ਖਾਸ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 70 ਸਾਲ ਬਾਅਦ ਭਾਰਤ ਵਿੱਚ ਫਿਰ ਤੋਂ ਚੀਤਾ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਆਪਣੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿੱਚ ਚੀਤਿਆਂ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਨੂੰ ਆਪਣੇ ਹੱਥੀ ਛੱਡਿਆ ਹੈ।

ਹੋਰ ਪੜ੍ਹੋ ...
  • Share this:

    PM Modi's Birthday Gift To The Public: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਜੀ ਅੱਜ ਯਾਨੀ 17 ਸਤੰਬਰ ਨੂੰ ਆਪਣਾ ਜਨਮ ਦਿਨ ਮਨ ਰਹੇ ਹਨ। ਇਸ ਖਾਸ ਮੌਕੇ ਉੱਪਰ ਪੀਐਮ ਵੱਲੋਂ ਖਾਸ ਕੰਮਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 70 ਸਾਲ ਬਾਅਦ ਭਾਰਤ ਵਿੱਚ ਫਿਰ ਤੋਂ ਚੀਤਾ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਆਪਣੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਵਿੱਚ ਚੀਤਿਆਂ ਦਾ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ  (Kuno National Park) ਵਿੱਚ ਚੀਤੇ ਨੂੰ ਆਪਣੇ ਹੱਥੀ ਛੱਡਿਆ ਹੈ।

    ਪ੍ਰਧਾਨ ਮੰਤਰੀ ਮੋਦੀ ਨੇ ਸੰਦੇਸ਼ ਦਿੰਦੇ ਹੋਏ ਕਿਹਾ...

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਦੇਸ਼ ਦਿੰਦੇ ਹੋਏ ਕਿਹਾ ਜਦੋਂ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਦੁਬਾਰਾ ਦੌੜਨਗੇ ਤਾਂ ਇੱਥੋਂ ਦੇ ਘਾਹ ਦੇ ਮੈਦਾਨ ਦਾ ਵਾਤਾਵਰਣ ਮੁੜ ਬਹਾਲ ਹੋਵੇਗਾ, ਜੈਵ ਵਿਭਿੰਨਤਾ ਵਿੱਚ ਹੋਰ ਵਾਧਾ ਹੋਵੇਗਾ। ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਭਾਰਤ ਇਨ੍ਹਾਂ ਚੀਤਿਆਂ ਨੂੰ ਮੁੜ੍ਹ ਵਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਨਹੀਂ ਹੋਣ ਦੇਣਾ ਚਾਹੀਦਾ।

    ਚੀਤਿਆਂ ਨੂੰ ਦੇਖਣ ਲਈ ਕਰਨੀ ਪਵੇਗੀ ਉਡੀਕ

    ਦੇਸ਼ ਵਾਸੀਆਂ ਨੂੰ ਧੀਰਜ ਦਿਖਾਉਣਾ ਪਵੇਗਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਗਏ ਚੀਤਿਆਂ ਨੂੰ ਦੇਖਣ ਲਈ ਕੁਝ ਮਹੀਨੇ ਉਡੀਕ ਕਰਨੀ ਪਵੇਗੀ। ਅੱਜ ਇਹ ਚੀਤੇ ਇਸ ਇਲਾਕੇ ਤੋਂ ਅਣਜਾਣ, ਮਹਿਮਾਨ ਬਣ ਕੇ ਆਏ ਹਨ। ਇਨ੍ਹਾਂ ਚੀਤਿਆਂ ਲਈ ਕੁਨੋ ਨੈਸ਼ਨਲ ਪਾਰਕ ਨੂੰ ਆਪਣਾ ਘਰ ਬਣਾਉਣ ਲਈ ਸਾਨੂੰ ਇਨ੍ਹਾਂ ਚੀਤਿਆਂ ਨੂੰ ਕੁਝ ਮਹੀਨਿਆਂ ਦਾ ਸਮਾਂ ਵੀ ਦੇਣਾ ਪਵੇਗਾ। ਦੇਸ਼ ਵਾਸੀਆਂ ਨੂੰ ਧੀਰਜ ਦਿਖਾਉਣਾ ਪਵੇਗਾ, ਕੁਨੋ ਨੈਸ਼ਨਲ ਪਾਰਕ 'ਚ ਛੱਡੇ ਗਏ ਚੀਤਿਆਂ ਨੂੰ ਦੇਖਣ ਲਈ ਕੁਝ ਮਹੀਨੇ ਉਡੀਕ ਕਰਨੀ ਪਵੇਗੀ। ਕੁਦਰਤ ਅਤੇ ਵਾਤਾਵਰਣ, ਜਾਨਵਰ ਅਤੇ ਪੰਛੀ, ਭਾਰਤ ਲਈ ਇਹ ਸਿਰਫ ਸਥਿਰਤਾ ਅਤੇ ਸੁਰੱਖਿਆ ਬਾਰੇ ਨਹੀਂ ਹੈ। ਸਾਡੇ ਲਈ, ਇਹ ਸਾਡੀ ਟਿਕਾਊਤਾ ਅਤੇ ਸੰਦੇਹਵਾਦ ਦਾ ਆਧਾਰ ਵੀ ਹੈ।

    Published by:Rupinder Kaur Sabherwal
    First published:

    Tags: Indian government, Madhya Pradesh, Narendra modi, Narendra Modi birthday, Prime Minister