Home /News /national /

BJP ਨੇ ਸੱਤਾ 'ਚ ਆਉਣ ਮਗਰੋਂ ਪਿੰਡਾਂ 'ਚ ਬਿਜਲੀ ਤੇ ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਧਿਆਨ ਦਿੱਤੈ : PM ਮੋਦੀ

BJP ਨੇ ਸੱਤਾ 'ਚ ਆਉਣ ਮਗਰੋਂ ਪਿੰਡਾਂ 'ਚ ਬਿਜਲੀ ਤੇ ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਧਿਆਨ ਦਿੱਤੈ : PM ਮੋਦੀ

BJP ਨੇ ਸੱਤਾ 'ਚ ਆਉਣ ਮਗਰੋਂ ਪਿੰਡਾਂ 'ਚ ਬਿਜਲੀ ਤੇ ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਧਿਆਨ ਦਿੱਤੈ : PM ਮੋਦੀ (file photo)

BJP ਨੇ ਸੱਤਾ 'ਚ ਆਉਣ ਮਗਰੋਂ ਪਿੰਡਾਂ 'ਚ ਬਿਜਲੀ ਤੇ ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਧਿਆਨ ਦਿੱਤੈ : PM ਮੋਦੀ (file photo)

ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਵਾਲੇ ਸੂਬੇ ਗੁਜਰਾਤ ਵਿੱਚ ਮੁਫਤ ਬਿਜਲੀ ਦੇਣ ਦੇ ਵਾਅਦੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਮੁਫਤ ਬਿਜਲੀ ਲੈਣ ਦਾ ਨਹੀਂ ਸਗੋਂ ਇਸ ਤੋਂ ਕਮਾਈ ਕਰਨ ਦਾ ਸਮਾਂ ਹੈ।

 • Share this:

  ਅਹਿਮਦਾਬਾਦ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਮਹਾਤਮਾ ਗਾਂਧੀ ਦੇ ਮੁੱਲਾਂ ਦਾ ਪਾਲਣ ਨਹੀਂ ਕੀਤਾ ਅਤੇ ਗੁਜਰਾਤ ਦੇ ਪਿੰਡਾਂ ਨੂੰ ਨਜ਼ਰਅੰਦਾਜ਼ ਕੀਤਾ। ਪੀਐਮ ਮੋਦੀ ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ ਦੇ ਬਾਵਲਾ ਪਿੰਡ ਵਿੱਚ ਕਿਹਾ, 'ਮਹਾਤਮਾ ਗਾਂਧੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵਸਦੀ ਹੈ। ਪਰ ਕਾਂਗਰਸੀ ਨੇਤਾਵਾਂ ਨੇ ਕਦੇ ਵੀ ਅਜਿਹੀਆਂ ਗਾਂਧੀਵਾਦੀ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਦੀ ਖੇਚਲ ਨਹੀਂ ਕੀਤੀ।

  ਉਨ੍ਹਾਂ ਨੇ ਸੱਚਮੁੱਚ ਉਸ ਆਤਮਾ ਨੂੰ ਕੁਚਲ ਦਿੱਤਾ। ਪਿੰਡਾਂ ਨੂੰ ਅਣਗੌਲਿਆ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਅਸਲ ਸਮਰੱਥਾ ਨੂੰ ਕਦੇ ਵੀ ਸਾਕਾਰ ਨਹੀਂ ਕੀਤਾ ਗਿਆ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚਕਾਰ ਖਾੜੀ ਸਿਰਫ ਕਾਂਗਰਸ ਸਰਕਾਰਾਂ ਦੇ ਅਧੀਨ ਹੀ ਵਧੀ ਹੈ, ਜਿਸ ਨੇ "ਦੋਵਾਂ ਵਿਚਕਾਰ ਟਕਰਾਅ ਦਾ ਫਾਇਦਾ ਵੀ ਉਠਾਇਆ"। ਉਨ੍ਹਾਂ ਦਾਅਵਾ ਕੀਤਾ, 'ਅੱਜ ਹਰ ਕੋਈ ਗੁਜਰਾਤ ਦੀ ਪੰਚਾਇਤੀ ਰਾਜ ਪ੍ਰਣਾਲੀ ਦੀ ਸ਼ਲਾਘਾ ਕਰਦਾ ਹੈ। ਪਰ ਕਾਂਗਰਸ ਦੇ ਰਾਜ ਦੌਰਾਨ ਉਸ ਵਿਭਾਗ ਦਾ ਬਜਟ ਸਿਰਫ਼ 100 ਕਰੋੜ ਰੁਪਏ ਸੀ।

  ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਸੱਤਾ 'ਚ ਆਉਣ ਤੋਂ ਬਾਅਦ ਪਿੰਡਾਂ 'ਚ ਬਿਜਲੀ ਅਤੇ ਨਲਕੇ ਦੇ ਪਾਣੀ ਵਰਗੀਆਂ ਸਹੂਲਤਾਂ ਦੇਣ 'ਤੇ ਧਿਆਨ ਦਿੱਤਾ ਤਾਂ ਜੋ ਅਜਿਹੀਆਂ ਸਹੂਲਤਾਂ ਦੀ ਘਾਟ ਕਾਰਨ ਲੋਕਾਂ ਨੂੰ ਸ਼ਹਿਰਾਂ ਵੱਲ ਪਲਾਇਨ ਨਾ ਕਰਨਾ ਪਵੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਵਾਲੇ ਸੂਬੇ ਗੁਜਰਾਤ ਵਿੱਚ ਮੁਫਤ ਬਿਜਲੀ ਦੇਣ ਦੇ ਵਾਅਦੇ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਹੁਣ ਮੁਫਤ ਬਿਜਲੀ ਲੈਣ ਦਾ ਨਹੀਂ ਸਗੋਂ ਇਸ ਤੋਂ ਕਮਾਈ ਕਰਨ ਦਾ ਸਮਾਂ ਹੈ।  ਉੱਤਰੀ ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮੋਦਾਸਾ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਇਸ ਕਲਾ ਨੂੰ ਜਾਣਦੇ ਹਨ ਕਿ ਲੋਕ ਬਿਜਲੀ ਤੋਂ ਪੈਸਾ ਕਿਵੇਂ ਕਮਾ ਸਕਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਇਹ 'ਪਾੜੋ ਅਤੇ ਰਾਜ ਕਰੋ' ਦੇ ਫਾਰਮੂਲੇ 'ਤੇ ਕੰਮ ਕਰਦੀ ਹੈ ਅਤੇ ਸਿਰਫ ਸੱਤਾ 'ਚ ਬਣੇ ਰਹਿਣ 'ਤੇ ਕੇਂਦਰਿਤ ਹੈ।

  Published by:Ashish Sharma
  First published:

  Tags: Gujarat, Modi government, Narendra modi, PM Modi