Home /News /national /

PM ਮੋਦੀ ਪੱਗ ਬੰਨ੍ਹ ਸਿੱਖ ਕੈਡੇਟ ਬਣੇ, ਕਿਹਾ-"ਮੈਨੂੰ ਮਾਣ ਹੈ ਕਿ ਮੈਂ ਵੀ NCC ਦਾ ਇੱਕ ਸਰਗਰਮ ਮੈਂਬਰ ਸੀ"

PM ਮੋਦੀ ਪੱਗ ਬੰਨ੍ਹ ਸਿੱਖ ਕੈਡੇਟ ਬਣੇ, ਕਿਹਾ-"ਮੈਨੂੰ ਮਾਣ ਹੈ ਕਿ ਮੈਂ ਵੀ NCC ਦਾ ਇੱਕ ਸਰਗਰਮ ਮੈਂਬਰ ਸੀ"

ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਕਰਿਅਪਾ ਮੈਦਾਨ ਵਿਖੇ ਐਨਸੀਸੀ ਦੀ ਰੈਲੀ ਦਾ ਨਿਰੀਖਣ ਕਰਦੇ ਹੋਏ ਸਿੱਖ ਕੈਡੇਟ ਦੀ ਪੱਗ ਬੰਨੀ।(PHOTO: ANI)

ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਦੇ ਕਰਿਅਪਾ ਮੈਦਾਨ ਵਿਖੇ ਐਨਸੀਸੀ ਦੀ ਰੈਲੀ ਦਾ ਨਿਰੀਖਣ ਕਰਦੇ ਹੋਏ ਸਿੱਖ ਕੈਡੇਟ ਦੀ ਪੱਗ ਬੰਨੀ।(PHOTO: ANI)

PM Modi seen wearing Sikh cadet turban: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਰੈਲੀ ਵਿੱਚ ਸ਼ਿਰਕਤ ਕਰਦਿਆਂ ਸਿੱਖ ਕੈਡੇਟ ਦੀ ਦਿੱਖ ਵਿੱਚ ਨਜ਼ਰ ਆਏ।

  • Share this:

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi ) ਸ਼ੁੱਕਰਵਾਰ ਨੂੰ ਦਿੱਲੀ ਦੇ ਕਰਿਅੱਪਾ ਮੈਦਾਨ ਵਿਖੇ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਰੈਲੀ ਵਿੱਚ ਸ਼ਿਰਕਤ ਕਰਦਿਆਂ ਸਿੱਖ ਕੈਡੇਟ ਦੀ ਪੱਗ ਬੰਨੀ(Sikh cadet turban) ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਐਨਸੀਸੀ ਟੁਕੜੀਆਂ ਦੁਆਰਾ ਮਾਰਚ ਪਾਸਟ ਦੀ ਸਮੀਖਿਆ ਕੀਤੀ। ਉਨ੍ਹਾਂ ਇਸ ਮੌਕੇ ਸਰਵੋਤਮ ਕੈਡਿਟਾਂ ਨੂੰ ਮੈਡਲ ਅਤੇ ਬੈਟਨ ਦੇ ਕੇ ਸਨਮਾਨਿਤ ਵੀ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ, "ਮੈਨੂੰ ਮਾਣ ਹੈ ਕਿ ਮੈਂ ਵੀ ਐਨਸੀਸੀ ਦਾ ਇੱਕ ਸਰਗਰਮ ਮੈਂਬਰ ਸੀ। ਸਾਡੀ ਸਰਕਾਰ ਐਨਸੀਸੀ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਕੁੜੀਆਂ ਕੈਡਿਟਾਂ ਨੇ ਹਿੱਸਾ ਲਿਆ, ਇਹ ਉਹ ਬਦਲਾਅ ਹੈ ਜੋ ਅੱਜ ਭਾਰਤ ਦੇਖ ਰਿਹਾ ਹੈ।"

ਐਨਸੀਸੀ ਪ੍ਰੋਗਰਾਮ ਵਿੱਚ ਪੀਐਮ ਮੋਦੀ ਸਿੱਖ ਲੁੱਕ ਵਾਲੀ ਗੂੜ੍ਹੇ ਹਰੇ ਰੰਗ ਦੀ ਪੱਗ ਪਹਿਨੇ ਨਜ਼ਰ ਆਏ। ਇਸ ਤੋਂ ਇਲਾਵਾ ਉਸ ਨੇ ਕਾਲੇ ਚਸ਼ਮੇ ਪਾਏ ਹੋਏ ਸਨ। ਇਸ ਸਮਾਗਮ ਦੌਰਾਨ ਸਰਵੋਤਮ ਕੈਡਿਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੈਡਲ ਅਤੇ ਬੈਟਨ ਦਿੱਤੇ ਗਏ।


ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਖੁਦ ਐਨਸੀਸੀ ਦੇ ਕੈਡੇਟ ਰਹਿ ਚੁੱਕੇ ਹਨ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਦਾ ਜਾਇਜ਼ਾ ਲਿਆ। ਦਿੱਲੀ ਦੇ ਕਰਿਅੱਪਾ ਪਰੇਡ ਗਰਾਊਂਡ 'ਚ ਹੋਏ ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਐਨਸੀਸੀ ਰੈਲੀ ਨੂੰ ਵੀ ਸੰਬੋਧਨ ਕੀਤਾ।

ਪੀਐੱਮ ਮੋਦੀ ਨੇ ਕਿਹਾ ਕਿ ਐਨਸੀਸੀ ਨੂੰ ਮਜ਼ਬੂਤ ​​ਕਰਨ ਲਈ ਵੀ ਯਤਨ ਜਾਰੀ ਹਨ। ਇਸ ਦੇ ਲਈ ਉੱਚ ਪੱਧਰੀ ਕਮੇਟੀ ਵੀ ਬਣਾਈ ਗਈ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ ਤਹਿਤ 90 ਯੂਨੀਵਰਸਿਟੀਆਂ ਨੇ ਐਨ.ਸੀ.ਸੀ. ਨੂੰ ਵਿਕਲਪਿਕ ਵਿਸ਼ੇ ਵਜੋਂ ਲਿਆ ਹੈ। ਦੇਸ਼ ਨੂੰ ਅੱਜ ਤੁਹਾਡੇ ਵਿਸ਼ੇਸ਼ ਯੋਗਦਾਨ ਦੀ ਲੋੜ ਹੈ। ਹੁਣ ਦੇਸ਼ ਦੀਆਂ ਧੀਆਂ ਫੌਜੀ ਸਕੂਲਾਂ ਵਿੱਚ ਦਾਖ਼ਲਾ ਲੈ ਰਹੀਆਂ ਹਨ। ਫੌਜ ਵਿੱਚ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਮਿਲ ਰਹੀ ਹੈ। ਵੱਧ ਤੋਂ ਵੱਧ ਧੀਆਂ ਨੂੰ ਵੀ ਐਨ.ਸੀ.ਸੀ. ਵਿੱਚ ਭਾਗ ਲੈਣਾ ਚਾਹੀਦਾ ਹੈ।

ਦੇਸ਼ ਦੇ 17 ਰਾਜ ਡਾਇਰੈਕਟੋਰੇਟ ਜਨਰਲਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 380 ਲੜਕੀਆਂ ਅਤੇ 500 ਸਹਾਇਕ ਸਟਾਫ ਮੈਂਬਰਾਂ ਸਮੇਤ ਲਗਭਗ 1000 ਕੈਡਿਟਸ ਕਰਿਅੱਪਾ ਮੈਦਾਨ ਵਿੱਚ ਐਨਸੀਸੀ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਦੇਸ਼ ਭਰ ਦੇ ਐੱਨ.ਸੀ.ਸੀ. ਕੈਡਿਟ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਫੌਜੀ ਸਿਖਲਾਈ ਦਿੱਤੀ। ਕੈਡਿਟਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ।

ਦੱਸ ਦੇਈਏ ਕਿ NCC ਦੀ ਇਹ ਰੈਲੀ ਹਰ ਸਾਲ 28 ਜਨਵਰੀ ਨੂੰ ਆਯੋਜਿਤ ਕੀਤੀ ਜਾਂਦੀ ਹੈ। ਇਸ ਦਿਨ NCC ਦੇ ਗਣਤੰਤਰ ਦਿਵਸ ਕੈਂਪ ਦਾ ਸਮਾਪਤੀ ਸਮਾਰੋਹ ਹੁੰਦਾ ਹੈ। ਇਸ ਵਿੱਚ ਪ੍ਰਧਾਨ ਮੰਤਰੀ ਕੈਡਿਟਾਂ ਦੀ ਸਲਾਮੀ ਲੈਂਦੇ ਹਨ ਅਤੇ ਸਰਵੋਤਮ ਕੈਡਿਟਾਂ ਨੂੰ ਸਨਮਾਨਿਤ ਕਰਦੇ ਹਨ।

Published by:Sukhwinder Singh
First published:

Tags: Modi government, Prime Minister, Sikh