ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਉਤੇ ਪਹੁੰਚੇ। ਅਹਿਮਦਾਬਾਦ ਦੇ ਸਾਬਰਮਤੀ ਬੀਚ 'ਤੇ 'ਖਾਦੀ ਉਤਸਵ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਾਦੀ ਉਤਸਵ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਖਾਦੀ ਦੀ ਮਹੱਤਤਾ ਨੂੰ ਦਰਸਾਉਣ ਲਈ ਕੇਂਦਰ ਦੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਇੱਕ ਵਿਲੱਖਣ ਸਮਾਗਮ ਹੈ। ਪ੍ਰੋਗਰਾਮ 'ਚ ਪੀ.ਐੱਮ ਮੋਦੀ ਖੁਦ ਵੀ ਥੋੜ੍ਹੇ ਸਮੇਂ ਲਈ ਚਰਖਾ 'ਤੇ ਧਾਗਾ ਕੱਤਦੇ ਨਜ਼ਰ ਆਏ। ਸ਼ਨੀਵਾਰ ਸ਼ਾਮ ਸਾਬਰਮਤੀ ਦੇ ਕੰਢੇ 'ਤੇ ਕਰਵਾਏ ਜਾ ਰਹੇ ਇਸ ਮੇਲੇ 'ਚ ਗੁਜਰਾਤ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 7500 ਮਹਿਲਾ ਖਾਦੀ ਕਾਰੀਗਰਾਂ ਨੇ ਇਕੋ ਸਮੇਂ ਚਰਖਾ ਕੱਤਣਾ ਸ਼ੁਰੂ ਕੀਤਾ।
ਪੀਐਮ ਮੋਦੀ ਨੇ ਕਿਹਾ, '7500 ਭੈਣਾਂ ਅਤੇ ਧੀਆਂ ਨੇ ਆਜ਼ਾਦੀ ਦੇ 75 ਸਾਲਾਂ ਦੀ ਯਾਦ ਵਿੱਚ ਇਕੱਠੇ ਚਰਖੇ 'ਤੇ ਧਾਗਾ ਕੱਤ ਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਇਹ ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਵੀ ਚਰਖਾ ਕੱਤਣ ਦਾ ਮੌਕਾ ਮਿਲਿਆ। ਖਾਦੀ ਦਾ ਇਹੀ ਧਾਗਾ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ, ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ।
ਇਸ ਦੇ ਨਾਲ ਹੀ ਖਾਦੀ ਉਤਸਵ ਨੂੰ ਲੈ ਕੇ ਮਹਿਲਾ ਕਾਰੀਗਰਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇੱਕ ਮਹਿਲਾ ਕਾਰੀਗਰ ਨੇ ਕਿਹਾ, 'ਪੀਐਮ ਮੋਦੀ ਨੇ ਸਾਨੂੰ ਇਹ ਕੰਮ ਦਿੱਤਾ ਹੈ। ਅਸੀਂ ਬਹੁਤ ਖੁਸ਼ ਹਾਂ। ਸਾਨੂੰ ਰੋਜ਼ੀ-ਰੋਟੀ ਮਿਲ ਰਹੀ ਹੈ। ਉਨ੍ਹਾਂ ਨੇ ਸਾਨੂੰ ਕਮਾਈ ਦੇ ਸਾਧਨ ਦਿੱਤੇ।’ ਉਨ੍ਹਾਂ ਕਿਹਾ, ‘ਅਸੀਂ ਮੋਦੀ ਜੀ ਨੂੰ ਕਹਾਂਗੇ ਕਿ ਅਜਿਹੇ ਤਿਉਹਾਰ ਹੁੰਦੇ ਰਹਿਣ, ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਖਾਦੀ ਕੀ ਹੁੰਦੀ ਹੈ, ਲੋਕ ਇਸ ਨੂੰ ਨਾ ਭੁੱਲਣ। ਚਮੜੀ ਦੀ ਸੁਰੱਖਿਆ ਲਈ ਡਾਕਟਰ ਵੀ ਖਾਦੀ ਪਹਿਨਣ ਦੀ ਸਲਾਹ ਦਿੰਦੇ ਹਨ।
#WATCH | PM Narendra Modi attends 'Khadi Utsav' event in Ahmedabad, Gujarat pic.twitter.com/WEWqUsuicd
— ANI (@ANI) August 27, 2022
ਇੱਕ ਹੋਰ ਲਾਭਪਾਤਰੀ ਨੇ ਕਿਹਾ, “ਖਾਦੀ ਇੱਕ ਅਜਿਹਾ ਕੱਪੜਾ ਹੈ ਜੋ ਇੱਕ ਵਾਰ ਪਹਿਨਣ ਤੋਂ ਬਾਅਦ ਇਸਨੂੰ ਛੱਡਣ ਦੀ ਇੱਛਾ ਨਹੀਂ ਹੁੰਦੀ ਹੈ। ਖਾਦੀ ਪਹਿਲਾਂ ਫੈਸ਼ਨ ਤੋਂ ਬਾਹਰ ਸੀ, ਇਹ ਪ੍ਰੋਗਰਾਮ ਇਸ ਨੂੰ ਹੁਲਾਰਾ ਦੇਵੇਗਾ। ਖਾਦੀ ਉਤਸਵ ਦਾ ਪ੍ਰੋਗਰਾਮ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਲਾਭ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਵਿੱਚ ਖਾਦੀ ਦੀ ਵਰਤੋਂ ਨੂੰ ਉਤਸ਼ਾਹਿਤ ਕਰੇਗਾ।
ਇਸ ਪ੍ਰੋਗਰਾਮ ਵਿੱਚ 1920 ਤੋਂ ਹੁਣ ਤੱਕ ਵਰਤੇ ਜਾਂਦੇ 22 ਚਰਖਿਆਂ ਨੂੰ ਪ੍ਰਦਰਸ਼ਿਤ ਕਰਕੇ ‘ਚਰਖਿਆਂ’ ਦੀ ਵਿਕਾਸ ਯਾਤਰਾ ਬਾਰੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਵਰਤੇ ਗਏ 'ਯਰਵਦਾ ਚਰਖਾ' ਦੇ ਨਾਲ-ਨਾਲ ਵੱਖ-ਵੱਖ ਚਰਖਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ, ਜੋ ਅੱਜ ਦੀ ਤਕਨਾਲੋਜੀ ਅਤੇ ਨਵੀਨਤਾ 'ਤੇ ਆਧਾਰਿਤ ਹਨ। ਇਸ ਦੌਰਾਨ ਪਾਂਡੂਰੂ ਖਾਦੀ ਦੇ ਉਤਪਾਦਨ ਦਾ ‘ਲਾਈਵ’ ਪ੍ਰਦਰਸ਼ਨ ਵੀ ਕੀਤਾ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gujarat, Narendra modi, PM Modi