ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਸ਼ਨੀਵਾਰ ਨੂੰ ਹੈਦਰਾਬਾਦ ਦੇ ਦੌਰੇ 'ਤੇ ਸਨ। ਇਸ ਦੌਰਾਨ ਉਹ ICRISAT ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਸ਼ਾਮਲ ਹੋਏ।
ICRISAT ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਤੋਂ ਪਹਿਲਾਂ PM ਮੋਦੀ ਦਾ ਕਾਫਲਾ ਖੇਤਾਂ 'ਚੋਂ ਗੁਜ਼ਰ ਰਿਹਾ ਸੀ। ਅਚਾਨਕ ਪੀਐਮ ਮੋਦੀ ਦੀ ਨਜ਼ਰ ਖੇਤਾਂ 'ਚ ਲਹਿਰਾਉਂਦੀ ਫ਼ਸਲ 'ਤੇ ਪਈ ਅਤੇ ਉਹ ਕਾਫਲਾ ਰੋਕ ਕੇ ਖੇਤ 'ਚ ਚਲੇ ਗਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰੋਟੋਕੋਲ ਦੀ ਪਰਵਾਹ ਕੀਤੇ ਬਿਨਾਂ ਕਾਰ ਰੋਕ ਕੇ ਮੈਦਾਨ 'ਚ ਚਲੇ ਗਏ। ਪੀਐਮ ਮੋਦੀ ਨੇ ਖੇਤ ਵਿੱਚ ਛੋਲਿਆਂ ਦੀ ਫ਼ਸਲ ਵੇਖੀ ਅਤੇ ਫਿਰ ਉਨ੍ਹਾਂ ਨੂੰ ਤੋੜ ਕੇ ਖਾਧਾ ਵੀ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦੇਰ ਖੇਤਾਂ 'ਚ ਚੱਲੇ-ਫਿਰੇ ਅਤੇ ਫਿਰ ਉਨ੍ਹਾਂ ਦਾ ਕਾਫਲਾ ਤੈਅ ਪ੍ਰੋਟੋਕੋਲ ਮੁਤਾਬਕ ਅੱਗੇ ਵਧਿਆ।
ਸੋਸ਼ਲ ਮੀਡੀਆ 'ਤੇ ਉਪਲਬਧ ਪੀਐਮ ਮੋਦੀ ਦੀ ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਅਤੇ ਯੂਜ਼ਰਸ ਨੇ ਇਸ ਦਾ ਮਜ਼ਾਕ ਉਡਾਉਂਦੇ ਹੋਏ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Modi, Modi 2.0, Modi government, Narendra modi