Home /News /national /

UP Election Results: UP ਵਿੱਚ ਹੂੰਝਾ ਫੇਰ ਜਿੱਤ ਤੋਂ ਬਾਅਦ PM ਮੋਦੀ ਨੇ ਵਰਕਰਾਂ ਦਾ ਕੀਤਾ ਧੰਨਵਾਦ, ਕਿਹਾ- "ਜਿੱਤ ਦਾ ਚੌਕਾ"

UP Election Results: UP ਵਿੱਚ ਹੂੰਝਾ ਫੇਰ ਜਿੱਤ ਤੋਂ ਬਾਅਦ PM ਮੋਦੀ ਨੇ ਵਰਕਰਾਂ ਦਾ ਕੀਤਾ ਧੰਨਵਾਦ, ਕਿਹਾ- "ਜਿੱਤ ਦਾ ਚੌਕਾ"

UP Election Results: UP ਵਿੱਚ ਹੂੰਝਾ ਫੇਰ ਜਿੱਤ ਤੋਂ ਬਾਅਦ PM ਮੋਦੀ ਨੇ ਵਰਕਰਾਂ ਦਾ ਕੀਤਾ ਧੰਨਵਾਦ

UP Election Results: UP ਵਿੱਚ ਹੂੰਝਾ ਫੇਰ ਜਿੱਤ ਤੋਂ ਬਾਅਦ PM ਮੋਦੀ ਨੇ ਵਰਕਰਾਂ ਦਾ ਕੀਤਾ ਧੰਨਵਾਦ

UP Election Results: ਵਿਧਾਨ ਸਭਾ ਚੋਣ ਨਤੀਜਿਆਂ ਤੋਂ ਬਾਅਦ ਸਾਰੀਆਂ ਪਾਰਟੀਆਂ ਵੱਲੋਂ ਆਪੋ-ਆਪਣੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਤੇ ਜਿੱਤਣ ਵਾਲੀਆਂ ਪਾਰਟੀਆਂ ਨੇ ਜਸ਼ਨ ਵੀ ਮਨਾਏ। ਇਸੇ ਦੌਰਾਨ ਚਾਰ ਰਾਜਾਂ ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਹੋਰ ਪੜ੍ਹੋ ...
 • Share this:

  ਪ੍ਰਧਾਨ ਮੰਤਰੀ ਨੇ ਆਪਣੇ ਬਿਆਨਾਂ ਨੂੰ ਸਿਰਫ਼ ਚੋਣ ਨਤੀਜਿਆਂ ਤੱਕ ਹੀ ਸੀਮਤ ਨਹੀਂ ਰੱਖਿਆ, ਬਲਕਿਵਿਰੋਧੀਆਂ ਅਤੇ ਆਲੋਚਕਾਂ 'ਤੇ ਵੀ ਥੋੜ੍ਹੇ ਜਿਹੇ ਨਿਸ਼ਾਨੇ ਲਾਉਂਦਿਆਂ ਰੂਸ-ਯੂਕਰੇਨ ਯੁੱਧ ਦੇ ਨਾਲ-ਨਾਲ ਕੋਵਿਡ ਮਹਾਂਮਾਰੀ ਸਮੇਤ ਕਈ ਮੁੱਦਿਆਂ 'ਤੇ ਗੱਲ ਕੀਤੀ।

  ਉਨ੍ਹਾਂ ਨੇ ਕਿਹਾ "ਅਸੀਂ ਪਹਿਲਾਂ ਕਿਹਾ ਸੀ ਕਿ ਹੋਲੀ 10 ਮਾਰਚ ਤੋਂ ਸ਼ੁਰੂ ਹੋਵੇਗੀ... ਇਹ ਸਾਡੇ ਐਨਡੀਏ ਵਰਕਰਾਂ ਵੱਲੋਂ 'ਜੀਤ ਕਾ ਚੌਕਾ' ਹੈ।"

  “ਮੈਂ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈਣ ਅਤੇ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ। ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਦੂਜੀ ਵਾਰ ਚੁਣਿਆ ਜਾਵੇਗਾ।"

  “ਗੋਆ ਵਿੱਚ ਸਾਰੇ ਐਗਜ਼ਿਟ ਪੋਲ ਗਲਤ ਸਾਬਤ ਹੋਏ ਹਨ… ਭਾਜਪਾ ਨੇ ਉੱਤਰਾਖੰਡ ਵਿੱਚ ਨਵਾਂ ਇਤਿਹਾਸ ਰਚਿਆ ਹੈ। ਸੂਬੇ ਵਿੱਚ ਪਹਿਲੀ ਵਾਰ ਕੋਈ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ਵਿੱਚ ਆਈ ਹੈ।

  "ਜਦੋਂ ਅਸੀਂ 2019 ਵਿੱਚ (ਕੇਂਦਰ ਵਿੱਚ) ਸਰਕਾਰ ਬਣਾਈ ਸੀ, ਤਾਂ 'ਮਾਹਿਰਾਂ' ਨੇ ਕਿਹਾ ਸੀ ਕਿ ਇਹ 2017 ਦੀ ਜਿੱਤ (ਯੂਪੀ ਵਿੱਚ) ਦੇ ਕਾਰਨ ਹੈ... ਮੇਰਾ ਮੰਨਣਾ ਹੈ ਕਿ ਉਹੀ 'ਮਾਹਿਰ' ਕਹਿਣਗੇ ਕਿ 2022 ਦੇ ਚੋਣ ਨਤੀਜੇ 2024 ਰਾਸ਼ਟਰੀ ਚੋਣਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

  “ਅੱਜ ਮੈਂ ਆਪਣੀਆਂ ਕੁਝ ਚਿੰਤਾਵਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ। ਦੇਸ਼ ਦੇ ਵਿਕਾਸ ਵਿੱਚ ਆਮ ਲੋਕ ਸ਼ਾਮਲ ਹਨ ਪਰ ਕੁਝ ਲੋਕ ਰਾਜਨੀਤੀ ਦਾ ਪੱਧਰ ਨੀਵਾਂ ਕਰ ਰਹੇ ਹਨ। ਦੁਨੀਆ ਨੇ ਸਾਡੇ ਟੀਕਾਕਰਨ ਪ੍ਰੋਗਰਾਮ ਦੀ ਤਾਰੀਫ ਕੀਤੀ ਪਰ ਕੁਝ ਨੇ ਸਾਡੇ ਟੀਕਿਆਂ 'ਤੇ ਸਵਾਲ ਉਠਾਏ।

  "ਮੈਂ ਪਹਿਲਾਂ ਹੀ ਪੰਜਾਬ ਵਿੱਚ ਭਾਜਪਾ ਨੂੰ ਇੱਕ ਤਾਕਤ' ਦੇ ਰੂਪ ਵਿੱਚ ਉਭਰਦਾ ਹੋਇਆ ਦੇਖ ਸਕਦਾ ਹਾਂ...ਸਾਡੇ ਪੰਜਾਬ ਦੇ ਵਰਕਰਾਂ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣੇ ਕੰਮ ਨਾਲ ਪਾਰਟੀ ਅਤੇ ਸਾਡੇ ਝੰਡੇ ਨੂੰ ਮਾਣ ਦਿੱਤਾ ਹੈ।"

  "ਇਹ ਮੰਦਭਾਗਾ ਹੈ ਕਿ ਜਦੋਂ ਹਜ਼ਾਰਾਂ ਭਾਰਤੀ ਵਿਦਿਆਰਥੀ ਤੇ ਭਾਰਤੀ ਨਾਗਰਿਕ ਯੂਕਰੇਨ ਵਿੱਚ ਫਸੇ ਹੋਏ ਸਨ, ਉਦੋਂ ਵੀ ਦੇਸ਼ ਦਾ ਮਨੋਬਲ ਤੋੜਨ ਦੀ ਗੱਲ ਕੀਤੀ ਗਈ ਸੀ।"

  “ਇਨ੍ਹਾਂ ਲੋਕਾਂ ਨੇ ਆਪਰੇਸ਼ਨ ਗੰਗਾ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਹ ਭਾਰਤ ਦੇ ਭਵਿੱਖ ਲਈ ਵੱਡੀ ਚਿੰਤਾ ਹੈ।"

  “(ਯੂਕਰੇਨ-ਰੂਸ) ਯੁੱਧ ਦੇ ਨਤੀਜੇ ਹਰ ਦੇਸ਼ ਨੂੰ ਭੁਗਤਣੇ ਪੈਣਗੇ।”

  "ਭਾਰਤ ਦੇ ਲਈ ਯੁੱਧ ਲੜਨ ਵਾਲੇ ਦੇਸ਼ਾਂ ਨਾਲ ਵਿੱਤੀ, ਰੱਖਿਆ, ਸੁਰੱਖਿਆ, ਰਾਜਨੀਤਿਕ ਸਬੰਧ ਹਨ... ਅਸੀਂ ਸੂਰਜਮੁਖੀ ਦੇ ਤੇਲ ਵਰਗੇ ਤੇਲ ਦੀ ਦਰਾਮਦ ਕਰਦੇ ਹਾਂ... ਕੋਲੇ, ਗੈਸ, ਖਾਦਾਂ ਦੀਆਂ ਅੰਤਰਰਾਸ਼ਟਰੀ ਕੀਮਤਾਂ ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਹਨ।"
  Published by:rupinderkaursab
  First published:

  Tags: Assembly Election Results, Elections, Narendra modi, PM, Uttar Pardesh, Uttar-pradesh-assembly-elections-2022

  ਅਗਲੀ ਖਬਰ