PM ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਤਬਦੀਲੀ, ਹੁਣ ਇਸ ਸਮੇਂ ਕਰਨਗੇ ਸੰਬੋਧਨ...

News18 Punjabi | News18 Punjab
Updated: January 26, 2020, 11:56 AM IST
share image
PM ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਤਬਦੀਲੀ, ਹੁਣ ਇਸ ਸਮੇਂ ਕਰਨਗੇ ਸੰਬੋਧਨ...
PM ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਤਬਦੀਲੀ, ਹੁਣ ਇਸ ਸਮੇਂ ਕਰਨਗੇ ਸੰਬੋਧਨ...

ਗਣਤੰਤਰ ਦਿਵਸ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ‘ਮਨ ਕੀ ਬਾਤ’ ਪ੍ਰੋਗਰਾਮ ਅੱਜ ਸ਼ਾਮ 6 ਵਜੇ ਹੋਵੇਗਾ। ਇਹ ਪ੍ਰਧਾਨ ਮੰਤਰੀ ਮੋਦੀ ਦੇ ਰੇਡੀਓ ਪ੍ਰੋਗਰਾਮ ਦਾ 61ਵਾਂ ਐਡੀਸ਼ਨ ਹੋਵੇਗਾ।

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਸਾਲ 2020 ਦਾ ਪਹਿਲਾ ‘ਮਨ ਕੀ ਬਾਤ’ (Mann ki Baat) ਪ੍ਰੋਗਰਾਮ ਕਰਨਗੇ। ਆਮ ਤੌਰ ਉਤੇ ਐਤਵਾਰ ਸਵੇਰੇ 11 ਵਜੇ ਰੇਡੀਓ ਉਤੇ ਪ੍ਰਸਾਰਿਤ ਹੋਣ ਵਾਲੇ 'ਮਨ ਕੀ ਬਾਤ ਪ੍ਰੋਗਰਾਮ ਦੇ ਪ੍ਰਸਾਰਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

ਗਣਤੰਤਰ ਦਿਵਸ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ‘ਮਨ ਕੀ ਬਾਤ’ ਪ੍ਰੋਗਰਾਮ ਅੱਜ ਸ਼ਾਮ 6 ਵਜੇ ਹੋਵੇਗਾ। ਇਹ ਪ੍ਰਧਾਨ ਮੰਤਰੀ ਮੋਦੀ ਦੇ ਰੇਡੀਓ ਪ੍ਰੋਗਰਾਮ ਦਾ 61ਵਾਂ ਐਡੀਸ਼ਨ ਹੋਵੇਗਾ।

ਆਲ ਇੰਡੀਆ ਰੇਡੀਓ ਦੇ ਅਧਿਕਾਰਤ ਟਵੀਟਰ ਹੈਂਡਲ ਦੇ ਮੁਤਾਬਿਕ, PM ਮੋਦੀ ਦਾ 2020 ‘ਚ ਹੋਣ ਵਾਲਾ ਪਹਿਲਾ ਮਨ ਕੀ ਬਾਤ ਸਮਾਗਮ 26 ਜਨਵਰੀ ਨੂੰ ਕੀਤਾ ਜਾਵੇਗਾ। ਇਸ ‘ਚ ਇਹ ਵੀ ਦੱਸਿਆ ਗਿਆ ਹੈ ਕਿ ਪੀਐਮ ਮੋਦੀ ਦਾ ਪਹਿਲਾ ਸੰਬੋਧਨ ਸ਼ਾਮ 6 ਵਜੇ ਹੋਵੇਗਾ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੀਐਮ ਮੋਦੀ ਦੇ ਸਮਾਗਮ ‘ਚ ਤਬਦੀਲੀ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ 28 ਦਸੰਬਰ ਨੂੰ ਸਾਲ 2019 ‘ਚ ਆਖਰੀ ਮਨ ਕੀ ਬਾਤ ਸਮਾਗਮ ਕੀਤਾ ਸੀ। ਮਨ ਕੀ ਬਾਤ ਸਮਾਗਮ ਦੀ ਸ਼ੁਰੂਆਤ ਉਨ੍ਹਾਂ ਨੇ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਕੀਤੀ ਸੀ। ਉਨ੍ਹਾਂ ਨੇ ਕਿਹਾ ਸਾਡੀ ਇਹ ਨੌਜਵਾਨ ਪੀੜ੍ਹੀ ਬਹੁਤ ਹੋਨਹਾਰ ਹੈ। ਭਾਰਤ ਦੇ ਨੌਜਵਾਨ ਹਰ ਦਿਨ ਕੁਝ ਨਵਾਂ ਕਰਨਾ ਚਾਹੁੰਦੇ ਹਨ।
First published: January 26, 2020
ਹੋਰ ਪੜ੍ਹੋ
ਅਗਲੀ ਖ਼ਬਰ