• Home
  • »
  • News
  • »
  • national
  • »
  • PM MODI TO INAUGURATE BASE UNIVERSITY BUILDING IN BENGALURU TODAY GH AP

ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਬੈਂਗਲੁਰੂ, BASE ਯੂਨੀਵਰਸਿਟੀ ਦੀ ਇਮਾਰਤ ਦਾ ਕਰਨਗੇ ਉਦਘਾਟਨ

ਸੀਐਮ ਬਸਵਰਾਜ ਬੋਮਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਉਦਘਾਟਨ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਵੀ ਕੀਤੀਆਂ ਹਨ। 6 ਦਸੰਬਰ, ਮਤਲਬ ਕਿ ਅੱਜ ਪੀਐਮ ਮੋਦੀ ਬੈਂਗਲੁਰੂ ਵਿੱਚ ਡਾ. ਬੀ.ਆਰ. ਅੰਬੇਡਕਰ ਸਕੂਲ ਆਫ਼ ਇਕਨਾਮਿਕ ਯੂਨੀਵਰਸਿਟੀ ਦਾ ਉਦਘਾਟਨ ਕਰਨ ਜਾ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਬੈਂਗਲੁਰੂ, BASE ਯੂਨੀਵਰਸਿਟੀ ਦੀ ਇਮਾਰਤ ਦਾ ਕਰਨਗੇ ਉਦਘਾਟਨ

  • Share this:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੈਂਗਲੁਰੂ ਵਿੱਚ ਡਾਕਟਰ ਬੀਆਰ ਅੰਬੇਡਕਰ ਸਕੂਲ ਆਫ਼ ਇਕਨਾਮਿਕ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਉਨ੍ਹਾਂ ਦੇ ਨਾਲ ਹੋਣਗੇ। ਸੀਐਮ ਬਸਵਰਾਜ ਬੋਮਈ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਉਦਘਾਟਨ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਵੀ ਕੀਤੀਆਂ ਹਨ। 6 ਦਸੰਬਰ, ਮਤਲਬ ਕਿ ਅੱਜ ਪੀਐਮ ਮੋਦੀ ਬੈਂਗਲੁਰੂ ਵਿੱਚ ਡਾ. ਬੀ.ਆਰ. ਅੰਬੇਡਕਰ ਸਕੂਲ ਆਫ਼ ਇਕਨਾਮਿਕ ਯੂਨੀਵਰਸਿਟੀ ਦਾ ਉਦਘਾਟਨ ਕਰਨ ਜਾ ਰਹੇ ਹਨ।


ਮੰਤਰੀ ਵੀ ਸੋਮੰਨਾ, ਸੀਐਨ ਅਸ਼ਵਥ ਨਾਰਾਇਣ, ਮੁਨੀਰਤਨਾ, ਸੀਨੀਅਰ ਅਧਿਕਾਰੀ ਅਤੇ ਯੂਨੀਵਰਸਿਟੀ ਦੇ ਚਾਂਸਲਰ ਡਾ. ਭਾਨੂਮੂਰਤੀ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਬਾਰੇ ਚਰਚਾ ਕਰਨ ਲਈ ਮੀਟਿੰਗ ਵਿੱਚ ਮੌਜੂਦ ਸਨ। ਇਸ ਮੌਕੇ ਉੱਚ ਸਿੱਖਿਆ ਮੰਤਰੀ ਡਾ ਸੀਐਨ ਅਸ਼ਵਥ ਨਰਾਇਣ ਨੇ ਕਿਹਾ ਕਿ, "ਇਹ ਅਧਿਐਨ ਕੇਂਦਰ ਡਾ. ਅੰਬੇਡਕਰ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਹੈ"। ਉੱਚ ਸਿੱਖਿਆ ਮੰਤਰੀ ਡਾ ਸੀਐਨ ਅਸ਼ਵਥ ਨਰਾਇਣ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਕ ਵੱਖਰੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।


ਡਾ. ਬੀ ਆਰ ਅੰਬੇਡਕਰ ਸਕੂਲ ਆਫ਼ ਇਕਨਾਮਿਕਸ ਯੂਨੀਵਰਸਿਟੀ (BASE ਯੂਨੀਵਰਸਿਟੀ) ਨੂੰ ਲੰਡਨ ਸਕੂਲ ਆਫ਼ ਇਕਨਾਮਿਕਸ ਦੀ ਤਰਜ਼ 'ਤੇ ਬਣਾਇਆ ਗਿਆ ਹੈ। ਇਸ ਯੂਨੀਵਰਸਿਟੀ ਵਿੱਚ ਬੀ.ਐਸ.ਸੀ (ਆਨਰਜ਼) ਅਰਥ ਸ਼ਾਸਤਰ ਦਾ ਪਹਿਲਾ ਬੈਚ ਜੂਨ-ਜੁਲਾਈ 2017 ਵਿੱਚ ਸ਼ੁਰੂ ਕੀਤਾ ਗਿਆ ਸੀ। ਡਾ. ਬੀ ਆਰ ਅੰਬੇਡਕਰ ਸਕੂਲ ਆਫ ਇਕਨਾਮਿਕਸ ਯੂਨੀਵਰਸਿਟੀ, ਅਕਾਦਮਿਕ ਸੈਸ਼ਨ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ 2017 ਵਿੱਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਪੀਐਮ ਮੋਦੀ ਇਸ ਨਵੇਂ ਕੈਂਪਸ ਦਾ ਉਦਘਾਟਨ ਕਰਨਗੇ।


ਯੂਨੀਵਰਸਿਟੀ ਦੇ ਉਦਘਾਟਨ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਕਈ ਨਵੇਂ ਰਾਹ ਖੁੱਲ੍ਹਣਗੇ। ਯੂਨੀਵਰਸਿਟੀ ਕਰਨਾਟਕ ਸਰਕਾਰ ਦੁਆਰਾ ਅਲਾਟ ਕੀਤੀ ਗਈ 43.45 ਏਕੜ ਜ਼ਮੀਨ 'ਤੇ ਸਥਿਤ ਹੈ। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਸਥਿਤ, ਸੰਸਥਾ ਵਿੱਚ ਬਹੁਤ ਸਾਰੀਆਂ ਸਹੂਲਤਾਂ ਦੇ ਨਾਲ-ਨਾਲ ਆਵਾਜਾਈ ਦੀਆਂ ਸਹੂਲਤਾਂ ਹਨ। ਸਮਾਰਟ ਕਲਾਸਾਂ ਤੋਂ ਇਲਾਵਾ, ਕੈਂਪਸ ਵਿੱਚ ਇੱਕ ਆਡੀਟੋਰੀਅਮ, ਇੱਕ ਸਿਖਲਾਈ ਸਰੋਤ ਕੇਂਦਰ, ਵਿਦਿਆਰਥੀ ਲਈ ਜਿੰਮ ਦੀਆਂ ਸਹੂਲਤਾਂ ਅਤੇ ਸਟਾਫ਼ ਦੇ ਨਾਲ-ਨਾਲ ਵਿਦਿਆਰਥੀਆਂ ਲਈ ਰਿਹਾਇਸ਼ ਵੀ ਉਪਲਬਧ ਹੈ।

Published by:Amelia Punjabi
First published:
Advertisement
Advertisement