ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ ਗਲੋਬਲ ਅਨਰਜੀ ਤੇ ਵਾਤਾਵਰਣ ਲੀਡਰਸ਼ਿਪ ਅਵਾਰਡ

News18 Punjabi | News18 Punjab
Updated: February 27, 2021, 10:37 AM IST
share image
ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ ਗਲੋਬਲ ਅਨਰਜੀ ਤੇ ਵਾਤਾਵਰਣ ਲੀਡਰਸ਼ਿਪ ਅਵਾਰਡ
ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ ਗਲੋਬਲ ਅਨਰਜੀ ਤੇ ਵਾਤਾਵਰਣ ਲੀਡਰਸ਼ਿਪ ਅਵਾਰਡ (file photo)

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਗਲੇ ਹਫ਼ਤੇ ਸਾਲਾਨਾ ਗਲੋਬਲ ਅਨਰਜੀ ਸੰਮੇਲਨ ਵਿੱਚ ‘ਸੇਰਾਵੀਕ ਗਲੋਬਲ ਅਨਰਜੀ ਅਤੇ ਵਾਤਾਵਰਣਕ ਲੀਡਰਸ਼ਿਪ’ ਪੁਰਸਕਾਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ‘ਸੇਰਾਵੀਕ ਕਾਨਫਰੰਸ -2021’ ਨੂੰ ਸੰਬੋਧਨ ਕਰਨਗੇ। ਇਹ ਕਾਨਫਰੰਸ 1 ਤੋਂ 5 ਮਾਰਚ ਤੱਕ ਡਿਜੀਟਲੀ ਤਰੀਕੇ ਨਾਲ ਆਯੋਜਿਤ ਕੀਤੀ ਜਾਏਗੀ। ਇਸ ਪ੍ਰੋਗਰਾਮ ਦੇ ਪ੍ਰਬੰਧਕ ‘ਆਈਐਚਐਸ ਮਾਰਕੀਟ’ ਨੇ ਇਹ ਜਾਣਕਾਰੀ ਦਿੱਤੀ।

ਕਾਨਫਰੰਸ ਦੇ ਪ੍ਰਮੁੱਖ ਬੁਲਾਰਿਆਂ ਵਿਚ ਵਾਤਾਵਰਣ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜਾਨ ਕੈਰੀ, ‘ਬਿੱਲ ਐਂਡ ਮਿਲਿੰਡਾ ਗੇਟਸ ਫਾਊਂਡੇਸ਼ਨ’ ਦੇ ਸਹਿ-ਚੇਅਰਮੈਨ ਅਤੇ ‘ਬ੍ਰੇਕਥ੍ਰੂ ਐਨਰਜੀ ਬਿਲ ਗੇਟਸ’ ਦੇ ਸੰਸਥਾਪਕ ਅਤੇ ਸਾਊਦੀ ਅਰਾਮਕੋ ਦੇ ਪ੍ਰਧਾਨ ਅਤੇ ਸੀਈਓ ਅਮੀਨ ਨਾਸੇਰ ਹੋਣਗੇ।

‘ਆਈਐਚਐਸ ਮਾਰਕੀਟ’ ਦੇ ਉਪ ਪ੍ਰਧਾਨ ਅਤੇ ਕਾਨਫਰੰਸ ਦੇ ਚੇਅਰਮੈਨ ਡੈਨੀਅਲ ਯੇਰਗਿਨ ਨੇ ਕਿਹਾ, ‘ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਭੂਮਿਕਾ ਬਾਰੇ ਨਜ਼ਰੀਏ ਨੂੰ ਜਾਣਨ ਲਈ ਉਤਸੁਕ ਹਾਂ। ਦੇਸ਼ ਅਤੇ ਸਮੁੱਚੇ ਵਿਸ਼ਵ ਦੀਆਂ ਭਵਿੱਖੀ ਊਰਜਾ ਲੋੜਾਂ ਦੀ ਪੂਰਤੀ ਲਈ ਭਾਰਤ ਦੀ ਅਗਵਾਈ ਵਧਾਉਣ ਦੀ ਵਚਨਬੱਧਤਾ ਲਈ ਉਹ ਪ੍ਰਧਾਨ ਮੰਤਰੀ ਨੂੰ ‘ਸੇਰਾਵੀਕ ਗਲੋਬਲ ਐਨਰਜੀ ਅਤੇ ਵਾਤਾਵਰਣਕ ਲੀਡਰਸ਼ਿਪ ਅਵਾਰਡ’ ਨਾਲ ਸਨਮਾਨਿਤ ਕਰਨ ਵਿੱਚ ਖੁਸ਼ੀ ਮਹਿਸੂਸ ਕਰ ਰਹੇ ਹਨ।
ਸਾਲਾਨਾ ਅੰਤਰਰਾਸ਼ਟਰੀ ਕਾਨਫਰੰਸ ਵਿਚ ਐਨਰਜੀ ਉਦਯੋਗ ਦੇ ਨੁਮਾਇੰਦੇ, ਮਾਹਰ, ਸਰਕਾਰੀ ਅਧਿਕਾਰੀ, ਨੀਤੀ ਨਿਰਮਾਤਾ, ਟੈਕਨਾਲੋਜੀ, ਆਰਥਿਕ ਅਤੇ ਉਦਯੋਗ ਖੇਤਰ ਦੇ ਲੋਕ ਅਤੇ ਊਰਜਾ ਤਕਨਾਲੋਜੀ ਦੇ ਨਵੀਨਕਰਤਾ ਹਿੱਸਾ ਲੈਣਗੇ।
Published by: Gurwinder Singh
First published: February 27, 2021, 10:34 AM IST
ਹੋਰ ਪੜ੍ਹੋ
ਅਗਲੀ ਖ਼ਬਰ