Ganga Vilas Cruise Launch News LIVE: ਦੇਸ਼ ਨੂੰ ਪੰਜ ਤਾਰਾ ਹੋਟਲ ਸਹੂਲਤਾਂ ਨਾਲ ਲੈਸ 'ਗੰਗਾ ਵਿਲਾਸ ਕਰੂਜ਼' (Ganga Vilas Cruise) ਦੇ ਰੂਪ ਵਿੱਚ ਅੱਜ ਇੱਕ ਨਵਾਂ ਤੋਹਫ਼ਾ ਮਿਲਿਆ ਹੈ, ਜਿਸ ਰਾਹੀਂ ਭਾਰਤ ਨੂੰ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ (PM Narendra Modi) ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਵਾਰਾਣਸੀ (Varanasi) ਵਿੱਚ ਗੰਗਾ ਨਦੀ (Ganga River ਦੇ ਕੰਢੇ 'ਤੇ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ 'ਐਮਵੀ ਗੰਗਾ ਵਿਲਾਸ ਕਰੂਜ਼ ਰੂਟ' (MV ganga vilas cruise route) ਨੂੰ ਹਰੀ ਝੰਡੀ ਦਿਖਾ ਕੇ ਵਾਰਾਨਸੀ ਤੋਂ ਰਵਾਨਾ ਕੀਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਵਾਰਾਣਸੀ 'ਚ 'ਟੈਂਟ ਸਿਟੀ' ਦਾ ਉਦਘਾਟਨ ਕੀਤਾ। ਇਸ ਦੌਰਾਨ ਰਵਿਦਾਸ ਘਾਟ 'ਤੇ ਆਯੋਜਿਤ ਸ਼ਾਨਦਾਰ ਸਮਾਰੋਹ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਜਲ ਬੰਦਰਗਾਹ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਸਨ। ਸਮਾਗਮ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1,000 ਕਰੋੜ ਰੁਪਏ ਤੋਂ ਵੱਧ ਦੇ ਕਈ ਹੋਰ ਅੰਦਰੂਨੀ ਜਲ ਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ।
ਪੀਐਮ ਮੋਦੀ ਨੇ ਵਾਰਾਣਸੀ ਤੋਂ ਗੰਗਾ ਵਿਲਾਸ ਕਰੂਜ਼ ਨੂੰ ਰਵਾਨਾ ਕਰਨ ਤੋਂ ਬਾਅਦ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਵਿਦੇਸ਼ੀ ਮਹਿਮਾਨਾਂ ਅਤੇ ਸੈਲਾਨੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਉਹ ਸਭ ਕੁਝ ਹੈ ਜਿਸਦੀ ਤੁਸੀਂ ਕਲਪਨਾ ਕਰ ਸਕਦੇ ਹੋ। ਭਾਰਤ ਵਿੱਚ ਬਹੁਤ ਕੁਝ ਅਜਿਹਾ ਵੀ ਹੈ, ਜਿਸਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਭਾਰਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਇਸਨੂੰ ਦਿਲ ਤੋਂ ਮਹਿਸੂਸ ਕਰਨਾ ਪੈਂਦਾ ਹੈ।
PM Narendra Modi inaugurates the 'Tent City' built on the banks of river Ganga in Varanasi, Uttar Pradesh pic.twitter.com/IH80mjX9rp
— ANI (@ANI) January 13, 2023
ਪੀਐਮ ਮੋਦੀ ਨੇ ਕਿਹਾ ਕਿ ਅੱਜ ਲੋਹੜੀ ਦਾ ਤਿਉਹਾਰ ਹੈ। ਆਉਣ ਵਾਲੇ ਦਿਨਾਂ ਵਿੱਚ, ਅਸੀਂ ਬਹੁਤ ਸਾਰੇ ਤਿਉਹਾਰ ਮਨਾਵਾਂਗੇ ਜਿਵੇਂ ਕਿ ਉਤਰਾਇਣ, ਮਕਰ ਸੰਕ੍ਰਾਂਤੀ, ਭੋਗੀ, ਬੀਹੂ, ਪੋਂਗਲ। ਮੈਂ ਦੇਸ਼ ਅਤੇ ਦੁਨੀਆ ਵਿੱਚ ਇਹ ਤਿਉਹਾਰ ਮਨਾ ਰਹੇ ਲੋਕਾਂ ਨੂੰ ਵਧਾਈ ਦਿੰਦਾ ਹਾਂ। ਅੱਜ ਕਾਸ਼ੀ ਤੋਂ ਡਿਬਰੂਗੜ੍ਹ ਵਿਚਕਾਰ ਦੁਨੀਆ ਦੀ ਸਭ ਤੋਂ ਵੱਡੀ ਨਦੀ ਜਲ ਯਾਤਰਾ 'ਗੰਗਾ ਵਿਲਾਸ' ਕਰੂਜ਼ ਸ਼ੁਰੂ ਹੋ ਗਈ ਹੈ। ਇਸ ਕਾਰਨ ਪੂਰਬੀ ਭਾਰਤ ਦੇ ਕਈ ਸੈਰ-ਸਪਾਟਾ ਸਥਾਨ ਵਿਸ਼ਵ ਸੈਰ-ਸਪਾਟਾ ਨਕਸ਼ੇ ਵਿੱਚ ਹੋਰ ਪ੍ਰਮੁੱਖਤਾ ਨਾਲ ਆਉਣ ਵਾਲੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: PM Modi, Uttar Pradesh