ਡਾਕਟਰਾਂ ਨੇ ਕੋਰੋਨਾ ਨਾਲ ਜੰਗ ‘ਚ ਕਾਇਮ ਕੀਤੀ ਮਿਸਾਲ, ਲੱਖਾਂ ਲੋਕਾਂ ਦੀ ਜਾਨ ਬਚਾਈ: ਪੀਐਮ ਮੋਦੀ

News18 Punjabi | News18 Punjab
Updated: July 1, 2021, 5:36 PM IST
share image
ਡਾਕਟਰਾਂ ਨੇ ਕੋਰੋਨਾ ਨਾਲ ਜੰਗ ‘ਚ ਕਾਇਮ ਕੀਤੀ ਮਿਸਾਲ, ਲੱਖਾਂ ਲੋਕਾਂ ਦੀ ਜਾਨ ਬਚਾਈ: ਪੀਐਮ ਮੋਦੀ
ਡਾਕਟਰਾਂ ਨੇ ਕੋਰੋਨਾ ਨਾਲ ਜੰਗ ‘ਚ ਕਾਇਮ ਕੀਤੀ ਮਿਸਾਲ, ਲੱਖਾਂ ਲੋਕਾਂ ਦੀ ਜਾਨ ਬਚਾਈ: ਪੀਐਮ ਮੋਦੀ (file photo)

National Doctor's Day: ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਕੋਰੋਨਾ ਖ਼ਿਲਾਫ਼ ਇੰਨੀ ਵੱਡੀ ਲੜਾਈ ਲੜ ਰਿਹਾ ਹੈ, ਡਾਕਟਰਾਂ ਨੇ ਦਿਨ ਰਾਤ ਸਖਤ ਮਿਹਨਤ ਕਰਕੇ ਲੱਖਾਂ ਲੋਕਾਂ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਸ ਸਾਲ ਸਿਹਤ ਖੇਤਰ ਲਈ ਬਜਟ ਦੀ ਵੰਡ ਦੁੱਗਣੀ ਤੋਂ ਵੱਧ ਭਾਵ ਦੋ ਲੱਖ ਕਰੋੜ ਰੁਪਏ ਤੋਂ ਵੱਧ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰੀ ਜਗਤ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਡਾਕਟਰਾਂ ਨੇ ਪਿਛਲੇ ਡੇਢ ਸਾਲ ਵਿੱਚ ਦਿਨ ਰਾਤ ਮਿਹਨਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਪੀਐਮ ਮੋਦੀ ਨੇ ਕਿਹਾ ਕਿ ਡਾਕਟਰਾਂ ਨੇ ਇਸ ਮਹਾਂਮਾਰੀ ਦੌਰਾਨ ਲੱਖਾਂ ਜਾਨਾਂ ਬਚਾਈਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 130 ਕਰੋੜ ਭਾਰਤੀਆਂ ਦੀ ਤਰਫੋਂ ਮੈਂ ਦੇਸ਼ ਦੇ ਸਾਰੇ ਡਾਕਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਪੀਐਮ ਮੋਦੀ ਨੇ ਕਿਹਾ ਕਿ ਇਹ ਨੇਕ ਕੰਮ ਕਰਦਿਆਂ ਦੇਸ਼ ਦੇ ਕਈ ਡਾਕਟਰਾਂ ਨੇ ਆਪਣੀਆਂ ਜਾਨਾਂ ਵੀ ਦੇ ਦਿੱਤੀਆਂ ਹਨ। ਮੈਂ ਉਨ੍ਹਾਂ ਨੂੰ ਆਪਣੀ ਨਿਮਰ ਸ਼ਰਧਾਂਜਲੀ ਭੇਟ ਕਰਦਾ ਹਾਂ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੋਗ ਪ੍ਰਗਟ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਦੇਸ਼ ਕੋਰੋਨਾ ਖ਼ਿਲਾਫ਼ ਇੰਨੀ ਵੱਡੀ ਲੜਾਈ ਲੜ ਰਿਹਾ ਹੈ, ਡਾਕਟਰਾਂ ਨੇ ਦਿਨ ਰਾਤ ਸਖਤ ਮਿਹਨਤ ਕਰਕੇ ਲੱਖਾਂ ਲੋਕਾਂ ਦੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਇਸ ਸਾਲ ਸਿਹਤ ਖੇਤਰ ਲਈ ਬਜਟ ਦੀ ਵੰਡ ਦੁੱਗਣੀ ਤੋਂ ਵੱਧ ਭਾਵ ਦੋ ਲੱਖ ਕਰੋੜ ਰੁਪਏ ਤੋਂ ਵੱਧ ਹੈ।

ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਅਸੀਂ ਅਜਿਹੇ ਖੇਤਰਾਂ ਵਿਚ ਸਿਹਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਲਈ 50,000 ਕਰੋੜ ਰੁਪਏ ਦੀ ਕ੍ਰੈਡਿਟ ਗਰੰਟੀ ਸਕੀਮ ਲੈ ਕੇ ਆਏ ਹਾਂ, ਜਿਥੇ ਸਿਹਤ ਸਹੂਲਤਾਂ ਦੀ ਘਾਟ ਹੈ।
ਪੀਐਮ ਮੋਦੀ ਨੇ ਕਿਹਾ ਕਿ ਸਾਲ 2014 ਤੱਕ, ਜਿਥੇ ਦੇਸ਼ ਵਿੱਚ ਸਿਰਫ 6 ਏਮਜ਼ ਸਨ, ਇਨ੍ਹਾਂ 7 ਸਾਲਾਂ ਵਿੱਚ 15 ਨਵੇਂ ਏਮਜ਼ ਦਾ ਕੰਮ ਸ਼ੁਰੂ ਹੋਇਆ ਹੈ। ਮੈਡੀਕਲ ਕਾਲਜਾਂ ਦੀ ਗਿਣਤੀ ਵੀ ਲਗਭਗ ਡੇਢ ਗੁਣਾ ਵਧੀ ਹੈ। ਨਤੀਜੇ ਵਜੋਂ ਇੰਨੇ ਥੋੜੇ ਸਮੇਂ ਵਿੱਚ, ਜਿਥੇ ਅੰਡਰਗ੍ਰੈਜੁਏਟ ਸੀਟਾਂ ਵਿੱਚ ਡੇਢ ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ, ਉਥੇ ਪੀਜੀ ਸੀਟਾਂ ਵਿੱਚ 80 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
Published by: Ashish Sharma
First published: July 1, 2021, 5:30 PM IST
ਹੋਰ ਪੜ੍ਹੋ
ਅਗਲੀ ਖ਼ਬਰ