Home /News /national /

ਗੁਜਰਾਤ ਦੇ ਗਾਂਧੀਨਗਰ ਪੁੱਜੇ PM ਨਰਿੰਦਰ ਮੋਦੀ, ਡਿਜ਼ੀਟਲ ਇੰਡੀਆ ਵੀਕ ਦਾ ਕੀਤਾ ਉਦਘਾਟਨ

ਗੁਜਰਾਤ ਦੇ ਗਾਂਧੀਨਗਰ ਪੁੱਜੇ PM ਨਰਿੰਦਰ ਮੋਦੀ, ਡਿਜ਼ੀਟਲ ਇੰਡੀਆ ਵੀਕ ਦਾ ਕੀਤਾ ਉਦਘਾਟਨ

ਹੈਦਰਾਬਾਦ ਦੇ ਤਿੰਨ ਦਿਨਾਂ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਆਪਣੇ ਗ੍ਰਹਿ ਸ਼ਹਿਰ ਗੁਜਰਾਤ (Gujarat News) ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 (Digital India Week 2022) ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਡਿਜੀਟਲ ਇੰਡੀਆ ਵੀਕ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਹੋਰ ਪੜ੍ਹੋ ...
 • Share this:
  Digital India Week 2022 in Gujarat: ਹੈਦਰਾਬਾਦ ਦੇ ਤਿੰਨ ਦਿਨਾਂ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਆਪਣੇ ਗ੍ਰਹਿ ਸ਼ਹਿਰ ਗੁਜਰਾਤ (Gujarat News) ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ ਗਾਂਧੀਨਗਰ ਵਿੱਚ ਡਿਜੀਟਲ ਇੰਡੀਆ ਵੀਕ 2022 (Digital India Week 2022) ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਡਿਜੀਟਲ ਇੰਡੀਆ ਵੀਕ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਡਿਜੀਟਲ ਪਹਿਲਕਦਮੀਆਂ ਸ਼ੁਰੂ ਕੀਤੀਆਂ। ਮੋਦੀ ਸਰਕਾਰ ਸਟਾਰਟਅੱਪ ਇੰਡੀਆ ਦੀ ਤਕਨਾਲੋਜੀ ਅਤੇ ਸੇਵਾਵਾਂ ਨੂੰ ਲੋਕਾਂ ਤੱਕ ਆਸਾਨੀ ਨਾਲ ਉਪਲਬਧ ਕਰਵਾਉਣ ਲਈ ਡਿਜੀਟਲ ਕ੍ਰਾਂਤੀ 'ਤੇ ਜ਼ੋਰ ਦੇ ਰਹੀ ਹੈ। ਡਿਜੀਟਲ ਇੰਡੀਆ ਵੀਕ ਦੌਰਾਨ ਲੋਕਾਂ ਦੇ ਜੀਵਨ ਵਿੱਚ ਆਸਾਨੀ ਲਿਆਉਣ ਲਈ ਡਿਜੀਟਲ ਗਤੀਵਿਧੀਆਂ ਦੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ ਹੈ।

  ਉਦਯੋਗਿਕ ਕ੍ਰਾਂਤੀ 4.0 ਦੀ ਅਗਵਾਈ ਕਰ ਰਿਹਾ ਭਾਰਤ
  ਡਿਜੀਟਲ ਇੰਡੀਆ ਵੀਕ 2022 ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਕਿਹਾ, ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਭਾਰਤ ਉਦਯੋਗਿਕ ਕ੍ਰਾਂਤੀ 4.0 ਨੂੰ ਦਿਸ਼ਾ ਦੇ ਰਿਹਾ ਹੈ। ਇਸ ਵਿੱਚ ਗੁਜਰਾਤ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀਆਂ ਜ਼ਿਆਦਾਤਰ ਸੇਵਾਵਾਂ ਡਿਜੀਟਲ ਹੋ ਗਈਆਂ ਹਨ। ਪਹਿਲਾਂ ਇਨ੍ਹਾਂ ਕੰਮਾਂ ਲਈ ਕਈ-ਕਈ ਦਿਨ ਲੱਗ ਜਾਂਦੇ ਸਨ, ਅੱਜ ਇਹ ਕੰਮ ਮਿੰਟਾਂ ਵਿੱਚ ਹੋ ਜਾਂਦੇ ਹਨ। ਪੀਐਮ ਮੋਦੀ ਨੇ ਕਿਹਾ, ਜਨ ਧਨ, ਮੋਬਾਈਲ ਅਤੇ ਆਧਾਰ, ਇਹ ਤਿੰਨੇ ਤ੍ਰਿਸ਼ਕਤੀ ਹਨ। ਇਸ ਤ੍ਰਿਸ਼ਕਤੀ ਦਾ ਸਭ ਤੋਂ ਵੱਧ ਫਾਇਦਾ ਦੇਸ਼ ਦੇ ਗਰੀਬਾਂ ਨੂੰ ਹੋਇਆ ਹੈ। ਇਸ ਤੋਂ ਜੋ ਪਾਰਦਰਸ਼ਤਾ ਆਈ ਹੈ, ਉਸ ਨਾਲ ਦੇਸ਼ ਦੇ ਕਰੋੜਾਂ ਰੁਪਏ ਦੀ ਬੱਚਤ ਹੋਈ ਹੈ।

  ਡਿਜੀਟਲ ਇੰਡੀਆ ਭਾਸ਼ਨੀ ਦਾ ਉਦਘਾਟਨ ਵੀ ਕੀਤਾ
  ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਇਲੈਕਟ੍ਰੋਨਿਕਸ ਅਤੇ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਵੀ ਮੌਜੂਦ ਸਨ। ਇਸ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਡਿਜੀਟਲ ਇੰਡੀਆ ਭਾਸ਼ਨੀ ਦਾ ਉਦਘਾਟਨ ਵੀ ਕੀਤਾ। ਡਿਜੀਟਲ ਇੰਡੀਆ ਭਾਸ਼ਨੀ ਰਾਹੀਂ ਆਮ ਲੋਕ ਇੰਟਰਨੈੱਟ 'ਤੇ ਆਪਣੀ ਭਾਸ਼ਾ ਵਿੱਚ ਡਿਜੀਟਲ ਸੇਵਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਡਿਜੀਟਲ ਇੰਡੀਆ ਜੈਨੇਸਿਸ, ਮਾਈ ਸਕੀਮ, ਇੰਡੀਆ ਸਟੈਕ ਗਲੋਬਲ, ਮੇਰੀ ਪਹਿਚਾਨ, ਨੈਸ਼ਨਲ ਸਿੰਗਲ ਸਾਈਨ ਆਨ ਵਰਗੀਆਂ ਪਹਿਲਕਦਮੀਆਂ ਦਾ ਵੀ ਉਦਘਾਟਨ ਕੀਤਾ ਗਿਆ।

  ਡਿਜੀਟਲ ਇੰਡੀਆ ਵਿਚੋਲੇ ਦੀ ਭੂਮਿਕਾ ਨੂੰ ਖਤਮ ਕਰਦਾ ਹੈ
  ਪੀਐਮ ਮੋਦੀ ਨੇ ਕਿਹਾ, ਡਿਜੀਟਲ ਇੰਡੀਆ ਨੇ ਆਮ ਲੋਕਾਂ ਦਾ ਬਹੁਤ ਸਾਰਾ ਪੈਸਾ ਬਚਾਇਆ ਹੈ। ਡਿਜੀਟਲ ਇੰਡੀਆ ਵਿਚੋਲੇ ਦੀ ਭੂਮਿਕਾ ਨੂੰ ਖਤਮ ਕਰ ਰਿਹਾ ਹੈ। ਪੀਐਮ ਮੋਦੀ ਨੇ ਕਿਹਾ, ਪਿਛਲੇ 8 ਸਾਲਾਂ ਵਿੱਚ ਡੀਬੀਟੀ ਦੇ ਜ਼ਰੀਏ 23 ਲੱਖ ਕਰੋੜ ਰੁਪਏ ਤੋਂ ਵੱਧ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ। ਇਸ ਤਕਨੀਕ ਕਾਰਨ ਦੇਸ਼ ਦੇ 2 ਲੱਖ 23 ਹਜ਼ਾਰ ਕਰੋੜ ਰੁਪਏ ਗਲਤ ਹੱਥਾਂ 'ਚ ਜਾਣ ਤੋਂ ਬਚ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ 3 ਕਰੋੜ ਲੋਕਾਂ ਨੇ ਡਾਕਟਰਾਂ ਤੋਂ ਫ਼ੋਨ 'ਤੇ ਇਲਾਜ ਕਰਵਾਇਆ।
  Published by:Krishan Sharma
  First published:

  Tags: BJP, Digital, Modi, Narendra modi, PM Modi

  ਅਗਲੀ ਖਬਰ