ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾ ਦਾ ਦਰਜਾ ਦਿੱਤਾ ਗਿਆ ਹੈ। ਅਮਰੀਕਾ ਸਥਿਤ ਕੰਸਲਟਿੰਗ ਫਰਮ 'ਮੌਰਨਿੰਗ ਕੰਸਲਟ' ਦੇ ਤਾਜ਼ਾ ਸਰਵੇਖਣ ਵਿੱਚ ਪੀਐਮ ਮੋਦੀ ਦੁਨੀਆ ਵਿੱਚ 78 ਪ੍ਰਤੀਸ਼ਤ ਦੀ ਸਭ ਤੋਂ ਵੱਧ ਪ੍ਰਵਾਨਗੀ ਰੇਟਿੰਗ ਦੇ ਨਾਲ ਪ੍ਰਸਿੱਧ ਨੇਤਾਵਾਂ ਦੀ ਸੂਚੀ ਵਿੱਚ ਸਿਖਰ 'ਤੇ ਬਣੇ ਹੋਏ ਹਨ।
ਇਸ ਸਰਵੇ 'ਚ ਦੁਨੀਆ ਭਰ ਦੇ 22 ਨੇਤਾਵਾਂ ਦੀ ਰੇਟਿੰਗ ਦਾ ਮੁਲਾਂਕਣ ਕੀਤਾ ਗਿਆ ਸੀ ਅਤੇ ਇਸ 'ਚ ਪੀਐੱਮ ਮੋਦੀ ਦੀ ਰੇਟਿੰਗ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਹੋਰ ਨੇਤਾਵਾਂ ਤੋਂ ਕਾਫੀ ਜ਼ਿਆਦਾ ਸੀ।
ਇਸ ਪਾਲਿਟੀਕਲ ਇੰਟੈਲੀਜੈਂਸ ਰਿਚਰਚ ਫਰਮ ਨੇ ਕਿਹਾ ਕਿ ਇਹ 'ਗਲੋਬਲ ਲੀਡਰ ਅਪਰੂਵਲ' ਸਰਵੇਖਣ ਇਸ ਸਾਲ 26 ਤੋਂ 31 ਜਨਵਰੀ ਦਰਮਿਆਨ ਇਕੱਤਰ ਕੀਤੇ ਗਏ ਅੰਕੜਿਆਂ 'ਤੇ ਆਧਾਰਿਤ ਹੈ, ਜਿਸ ਵਿਚ ਹਰੇਕ ਦੇਸ਼ ਦੇ ਬਾਲਗ ਨਿਵਾਸੀਆਂ ਦੀ ਸੱਤ ਦਿਨਾਂ ਦੀ ਮੂਵਿੰਗ ਔਸਤ ਦਾ ਨਮੂਨਾ ਲਿਆ ਗਿਆ ਹੈ।
ਇਸ ਸਰਵੇਖਣ ਵਿੱਚ ਪੀਐਮ ਮੋਦੀ ਨੇ 78 ਪ੍ਰਤੀਸ਼ਤ ਦੀ ਐਪਰੂਵਲ ਰੇਟਿੰਗ ਪ੍ਰਾਪਤ ਕੀਤੀ, ਜੋ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਬਹੁਤ ਅੱਗੇ ਹੈ, ਜਿਨ੍ਹਾਂ ਨੂੰ 40 ਪ੍ਰਤੀਸ਼ਤ ਦੀ ਰੇਟਿੰਗ ਮਿਲੀ ਹੈ। ਮੈਕਸੀਕੋ ਦੇ ਰਾਸ਼ਟਰਪਤੀ ਆਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ 68 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਦੂਜੇ ਸਥਾਨ 'ਤੇ ਰਹੇ, ਜਦੋਂ ਕਿ ਸਵਿਸ ਰਾਸ਼ਟਰਪਤੀ ਐਲੇਨ ਬਰਸੇਟ 62 ਪ੍ਰਤੀਸ਼ਤ ਪ੍ਰਵਾਨਗੀ ਰੇਟਿੰਗ ਨਾਲ ਤੀਜੇ ਸਥਾਨ 'ਤੇ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Modi 2.0, Modi government, Narendra modi, PM Modi